ਅਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ
Contact
Categories
ਜ਼ੀਰੋ-ਈਮਿਸ਼ਨ ਟਰੱਕ ਮਾਰਕੀਟਾਂ ਨੂੰ ਤੇਜ਼ ਕਰਨਾ
ਕੈਲੀਫੋਰਨੀਆ ਏਅਰ ਰਿਸੌਰਸਜ਼ ਬੋਰਡ (CARB ਜਾਂ ਬੋਰਡ) ਦੀ ਜ਼ੀਰੋ-ਈਮਿਸ਼ਨ ਵਾਲੇ ਮੀਡੀਅਮ-ਅਤੇ ਹੈਵੀ-ਡਿਊਟੀ ਵਾਹਨਾਂ ਵੱਲ ਵੱਡੇ-ਪੱਧਰ ਦੇ ਪਰਿਵਰਤਨ ਦੀ ਸਮੁੱਚੀ ਪਹੁੰਚ ਦੇ ਭਾਗ ਵਜੋਂ, ਅਡਵਾਂਸਡ ਕਲੀਨ ਟਰੱਕ (ACT) ਰੈਗੂਲੇਸ਼ਨ ਨੂੰ ਮਾਰਚ 2021 ਵਿੱਚ ਮਨਜ਼ੂਰ ਕੀਤਾ ਗਿਆ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜ਼ੀਰੋ-ਈਮਿਸ਼ਨ ਵਾਲੇ ਵਾਹਨਾਂ (ZEV) ਨੂੰ ਮਾਰਕੀਟ ਵਿੱਚ ਲਿਆਇਆ ਜਾਂਦਾ ਹੈ। ਇੱਕ ਤੱਥ ਸ਼ੀਟ (fact sheet) ਇਸ ਰੈਗੂਲੇਸ਼ਨ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਦੀ ਹੈ। ਹੇਠਾਂ ਲਿਖੀ ਜਾਣਕਾਰੀ ਤਜਵੀਜ਼ ਕੀਤੀ ਅਡਵਾਂਸਡ ਕਲੀਨ ਫਲੀਟਸ (ACF) ਰੈਗੂਲੇਸ਼ਨ ਦਾ ਸਾਰ ਦਿੰਦੀ ਹੈ, ਜੋ ACT ਰੈਗੂਲੇਸ਼ਨ ’ਤੇ ਆਧਾਰਿਤ ਹੈ ਅਤੇ ਜੋ ਹਰ ਸੰਭਵ ਥਾਂ ’ਤੇ ਮੀਡੀਅਮ-ਅਤੇ ਹੈਵੀ-ਡਿਊਟੀ ZEVs ਨੂੰ ਤੈਨਾਤ ਕਰਨ ਦੀ ਵਧੇਰੇ ਵਿਸ਼ਾਲ ਰਣਨੀਤੀ ਦਾ ਹਿੱਸਾ ਹੈ।
ਸਾਨੂੰ ACF ਰੈਗੂਲੇਸ਼ਨ ਦੀ ਲੋੜ ਕਿਉਂ ਹੈ?
ACF ਰੈਗੂਲੇਸ਼ਨ ਦਾ ਮੁੱਢਲਾ ਟੀਚਾ ਫਲੀਟਾਂ (fleets) ਲਈ ਇਹ ਲੋੜੀਂਦਾ ਬਣਾਕੇ ਜ਼ੀਰੋ-ਈਮਿਸ਼ਨ ਵਾਲੇ ਟਰੱਕਾਂ, ਵੈਨਾਂ, ਅਤੇ ਬੱਸਾਂ ਲਈ ਮਾਰਕੀਟ ਨੂੰ ਤੇਜ਼ ਕਰਨਾ ਹੈ ਕਿ ਉਹ ਬਿਜਲਈਕਰਨ ਲਈ ਚੰਗੀ ਤਰ੍ਹਾਂ ਢੁਕਵੇਂ ਹਨ, ਤਾਂ ਜੋ ਜਿੱਥੇ ਸੰਭਵ ਹੋਵੇ ਓਥੇ ZEVs ਵੱਲ ਪਰਿਵਰਤਨ ਕੀਤਾ ਜਾ ਸਕੇ। ਬੋਰਡ ਨੇ CARB ਦੇ ਅਮਲੇ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤਾ ਕਿ ਜਿਹੜੇ ਫਲੀਟ, ਕਾਰੋਬਾਰ, ਅਤੇ ਜਨਤਕ ਸੰਸਥਾਵਾਂ ਕੈਲੀਫੋਰਨੀਆ ਵਿੱਚ ਮੀਡੀਅਮ-ਅਤੇ ਹੈਵੀ-ਡਿਊਟੀ ਵਾਹਨਾਂ ਦੀਆਂ ਕਾਰਵਾਈਆਂ ਦੇ ਮਾਲਕ ਹਨ ਜਾਂ ਇਹਨਾਂ ਨੂੰ ਚਲਾਉਂਦੇ ਹਨ, ਉਹ 2045 ਤੱਕ ਹਰ ਸੰਭਵ ਥਾਂ ’ਤੇ ZEV ਫਲੀਟਾਂ ਵਿੱਚ ਸਰਲ ਪਰਿਵਰਤਨ ਨੂੰ ਹਾਸਲ ਕਰਨ ਲਈ ZEVs ਖਰੀਦਣ ਅਤੇ ਇਹਨਾਂ ਨੂੰ ਚਲਾਉਣ, ਖਾਸ ਕਰਕੇ ਇਹ ਟੀਚੇ ਹਾਸਲ ਕੀਤੇ ਜਾ ਸਕਣ:
- 2035 ਤੱਕ 100 ਪ੍ਰਤੀਸ਼ਤ ਜ਼ੀਰੋ-ਈਮਿਸ਼ਨ ਡ੍ਰੇਅਏਜ ਟਰੱਕਾਂ, ਆਖਰੀ ਮੀਲ ਤੱਕ ਅਦਾਇਗੀ, ਅਤੇ ਸਰਕਾਰੀ ਫਲੀਟਾਂ ਦਾ ਟੀਚਾ ਹਾਸਲ ਕਰਨਾ
- 2040 ਤੱਕ 100 ਪ੍ਰਤੀਸ਼ਤ ਜ਼ੀਰੋ-ਈਮਿਸ਼ਨ ਵਾਲੇ ਕੂੜਾ-ਕਰਕਟ ਲਿਜਾਣ ਵਾਲੇ ਟਰੱਕਾਂ ਅਤੇ ਸਥਾਨਕ ਬੱਸਾਂ ਦਾ ਟੀਚਾ ਹਾਸਲ ਕਰਨਾ
- 2040 ਤੱਕ 100 ਪ੍ਰਤੀਸ਼ਤ ਜ਼ੀਰੋ-ਈਮਿਸ਼ਨ ਵਾਲੇ ਸਮਰੱਥ ਜ਼ਰੂਰੀ ਸੇਵਾਵਾਂ ਵਾਲੇ ਫਲੀਟਾਂ ਦਾ ਟੀਚਾ ਹਾਸਲ ਕਰਨਾ
ਇਹਨਾਂ ਟੀਚਿਆਂ ਅਤੇ ਹੋਰ ਮੀਲ-ਪੱਥਰਾਂ ਨੂੰ ਹਾਸਲ ਕਰਨਾ ਗਵਰਨਰ ਦੇ ਐਗਜ਼ੀਕਿਊਟਵ ਆਰਡਰ N-79-20 ਵਿਚਲੇ ਟੀਚਿਆਂ ਦੀ ਪੂਰਤੀ ਕਰਨ ਵਿੱਚ ਵੀ ਯੋਗਦਾਨ ਪਾਵੇਗਾ। ਤਜਵੀਜ਼ ਕੀਤੀ ACF ਰੈਗੂਲੇਸ਼ਨ ਕੈਲੀਫੋਰਨੀਆ ਦੀਆਂ ਸੜ੍ਹਕਾਂ ਉੱਤੇ ਮੀਡੀਅਮ-ਅਤੇ ਹੈਵੀ-ਡਿਊਟੀ ਵਾਹਨਾਂ ਤੋਂ ਨਿਕਲਣ ਵਾਲੇ ਧੂੰਏਂ ਅਤੇ ਗੈਸਾਂ (emissions) ਨੂੰ ਘੱਟ ਕਰਨ ਦੁਆਰਾ ਜਨਤਕ ਸਿਹਤ ਅਤੇ ਜਲਵਾਯੂ ਟੀਚਿਆਂ ਦੀ ਪੂਰਤੀ ਕਰਨ ਵੱਲ ਪ੍ਰਗਤੀ ਨੂੰ ਜਾਰੀ ਰੱਖਦੀ ਹੈ, ਜਿਵੇਂ ਕਿ ਹੇਠਾਂ ਸਾਰਣੀ 1 ਦਿਖਾਇਆ ਗਿਆ ਹੈ।
ਸਾਰਣੀ 1: ਕਨੂੰਨੀ ਆਧਾਰਰੇਖਾ ਦੇ ਸਾਪੇਖਕ ਤਜਵੀਜ਼ ਕੀਤੀ ACF ਦੀਆਂ 2024 ਤੋਂ 2050 ਤੱਕ ਸੰਚਿਤ (cumulative) ਕੁੱਲ ਧੂੰਏਂ ਅਤੇ ਗੈਸ ਨਿਕਾਸ ਵਿੱਚ ਕਟੌਤੀਆਂ
ਪ੍ਰਦੂਸ਼ਕ (pollutants) | ਨਾਈਟਰੋਜਨ ਦੇ ਆਕਸਾਈਡ (NOx) | ਬਾਰੀਕ ਕਣਾਂ ਵਾਲਾ ਮਾਦਾ (PM2.5) | ਕਾਰਬਨ ਡਾਈਆਕਸਾਈਡ (CO2) |
---|---|---|---|
ACF ਕਰਕੇ ਧੂੰਏਂ ਅਤੇ ਗੈਸ ਨਿਕਾਸੀਆਂ ਵਿੱਚ ਹੋਣ ਵਾਲੀਆਂ ਕਟੌਤੀਆਂ | 419,000 ਟਨ | 8,640 ਟਨ | 307 ਮਿਲੀਅਨ ਮੀਟਰਿਕ ਟਨ |
ਤਜਵੀਜ਼ ਕੀਤੀ ACF ਰੈਗੂਲੇਸ਼ਨ ਕਿਹੜੇ ਫਲੀਟਾਂ ਨੂੰ ਪ੍ਰਭਾਵਿਤ ਕਰੇਗੀ?
ਤਜਵੀਜ਼ ਕੀਤੀ ਰੈਗੂਲੇਸ਼ਨ ਉਹਨਾਂ ਫਲੀਟਾਂ ’ਤੇ ਲਾਗੂ ਹੋਵੇਗੀ ਜੋ ਡ੍ਰੇਅਏਜ ਆਪਰੇਸ਼ਨ ਕਰ ਰਹੇ ਹਨ, ਜੋ ਪ੍ਰਾਂਤਕੀ, ਸਥਾਨਕ ਅਤੇ ਸੰਘੀ ਸਰਕਾਰ ਦੇ ਅਦਾਰਿਆਂ ਦੀ ਮਲਕੀਅਤ ਹਨ ਅਤੇ ਉੱਚ ਤਰਜੀਹ ਵਾਲੇ ਫਲੀਟ ਹਨ। ਉੱਚ ਤਰਜੀਹ ਵਾਲੇ ਫਲੀਟ ਉਹ ਸੰਸਥਾਵਾਂ ਹਨ ਜਿਨ੍ਹਾਂ ਦਾ ਕੁੱਲ ਸਾਲਾਨਾ ਮਾਲੀਆ $50 ਮਿਲੀਅਨ ਜਾਂ ਇਸ ਤੋਂ ਵੱਧ ਹੈ ਅਤੇ ਜੋ ਘੱਟੋ-ਘੱਟ ਇੱਕ ਅਜਿਹੇ ਵਾਹਨ ਦੀਆਂ ਮਾਲਕ ਹਨ, ਇਸਨੂੰ ਚਲਾਉਂਦੀਆਂ ਹਨ, ਜਾਂ ਕੰਟਰੋਲ ਕਰਦੀਆਂ ਹਨ ਜਿਸਦੀ ਕੁੱਲ ਵਾਹਨ ਭਾਰ ਰੇਟਿੰਗ (GVWR) 8,500 ਪਾਊਂਡ ਤੋਂ ਵੱਧ ਹੈ, ਜਾਂ ਉਹ ਸੰਸਥਾਵਾਂ ਜੋ 8,500 ਪਾਊਂਡ ਤੋਂ ਵੱਧ GVWR ਵਾਲੇ 50 ਜਾਂ ਇਸ ਤੋਂ ਜ਼ਿਆਦਾ ਵਾਹਨਾਂ ਦੀਆਂ ਮਾਲਕ ਹਨ, ਇਹਨਾਂ ਨੂੰ ਚਲਾਉਂਦੀਆਂ ਹਨ, ਜਾਂ ਕੰਟਰੋਲ ਕਰਦੀਆਂ ਹਨ। ਤਜਵੀਜ਼ ਕੀਤੀ ਰੈਗੂਲੇਸ਼ਨ ਮੀਡੀਅਮ-ਅਤੇ ਹੈਵੀ-ਡਿਊਟੀ ਵਾਹਨਾਂ, ਔਫ-ਰੋਡ ਯਾਰਡ ਟਰੱਕਾਂ, ਅਤੇ ਲਾਈਟ-ਡਿਊਟੀ ਮੇਲ ਅਤੇ ਪੈਕੇਜ ਅਦਾਇਗੀ ਵਾਲੇ ਵਾਹਨਾਂ ਨੂੰ ਪ੍ਰਭਾਵਿਤ ਕਰੇਗੀ।
ਜ਼ੀਰੋ-ਈਮਿਸ਼ਨ ਵਾਲੇ ਟਰੱਕਾਂ ਦੀ ਉਪਲਬਧਤਾ (ਜੁਲਾਈ 2022 ਤੱਕ)
ਉੱਤਰੀ ਅਮਰੀਕਾ ਵਿੱਚ 148 ਮਾਡਲ ਆਰਡਰ ਜਾਂ ਪ੍ਰੀ-ਆਰਡਰ ਲਈ ਉਪਲਬਧ ਹਨ।
135 ਮਾਡਲ ਸਰਗਰਮੀ ਨਾਲ ਬਣਾਏ ਜਾ ਰਹੇ ਹਨ ਅਤੇ ਗਾਹਕਾਂ ਨੂੰ ਦਿੱਤੇ ਜਾ ਰਹੇ ਹਨ।
ਘੱਟੋ-ਘੱਟ 35 ਨਿਰਮਾਤਾ ਕਲਾਸ 2b ਤੋਂ ਲੈਕੇ ਕਲਾਸ 8 ਤੱਕ ਦੇ ZEVs ਬਣਾ ਰਹੇ
ਕੀ ਜ਼ੀਰੋ-ਈਮਿਸ਼ਨ ਵਾਲੇ ਟਰੱਕ ਉਪਲਬਧ ਹਨ ਅਤੇ ਅੱਜ ਦੇ ਫਲੀਟਾਂ ਵਾਸਤੇ ਢੁਕਵੇਂ ਹਨ?
ਮੀਡੀਅਮ-ਅਤੇ ਹੈਵੀ-ਡਿਊਟੀ ZEVs ਜੋ ਅੱਜਕੱਲ੍ਹ ਵਪਾਰਕ ਤੌਰ ’ਤੇ ਉਪਲਬਧ ਹਨ ਉਹ ਪਹਿਲਾਂ ਹੀ ਜ਼ਿਆਦਾਤਰ ਸਥਾਨਕ ਅਤੇ ਖੇਤਰੀ ਟਰੱਕਿੰਗ ਆਪਰੇਸ਼ਨਾਂ ਦੀਆਂ ਰੋਜ਼ਾਨਾ ਲੋੜਾਂ ਅਤੇ ਵੱਖ-ਵੱਖ ਤਰ੍ਹਾਂ ਦੀਆਂ ਕਿੱਤਾਕਾਰੀ ਉਪਯੋਗਤਾਵਾਂ ਦੀ ਪੂਰਤੀ ਕਰਨ ਦੇ ਸਮਰੱਥ ਹਨ। ਤਜਵੀਜ਼ ਕੀਤੀ ਰੈਗੂਲੇਸ਼ਨ ਸਭ ਤੋਂ ਪਹਿਲਾਂ, ਫਲੀਟਾਂ ਦੇ ਸਭ ਤੋਂ ਵੱਧ ਢੁਕਵੇਂ ਭਾਗਾਂ ਵਿੱਚ ZEVs ਨੂੰ ਪੜਾਅਵਾਰ ਲਿਆਉਣ ਲਈ ਲਚਕਦਾਰਤਾ ਵੀ ਪ੍ਰਦਾਨ ਕਰਦੀ ਹੈ। ਫਲੀਟ ਮਾਲਕਾਂ ਨੇ 2021 ਵਿੱਚ ਇਕੱਤਰ ਕੀਤੇ ਗਏ ਵੱਡੀ ਸੰਸਥਾ ਦੀ ਰਿਪੋਰਟਿੰਗ (Large Entity Reporting) ਡੇਟਾ ਦੇ ਭਾਗ ਵਜੋਂ ਆਪਣੇ ਵਾਹਨਾਂ ਅਤੇ ਆਪਰੇਸ਼ਨਾਂ ਬਾਰੇ ਜਾਣਕਾਰੀ ਦੀ ਰਿਪੋਰਟ ਕੀਤੀ ਸੀ ਜੋ ਇਹ ਦਿਖਾਉਂਦੀ ਹੈ ਵੱਡੀ ਗਿਣਤੀ ਵਿੱਚ ਟਰੱਕ ਪ੍ਰਤੀ ਦਿਨ 100 ਮੀਲ ਜਾਂ ਇਸ ਤੋਂ ਘੱਟ ਹੀ ਚਲਦੇ ਹਨ। ਹੇਠਾਂ ਚਿੱਤਰ 1 ਵਿੱਚ ਦਿੱਤਾ ਗਿਆ ਗ੍ਰਾਫ ਵਾਧੂ ਵੇਰਵੇ ਪ੍ਰਦਾਨ ਕਰਾਉਂਦਾ ਹੈ। ਅੱਜ ਦੇ ਮੀਡੀਅਮ-ਅਤੇ ਹੈਵੀ-ਡਿਊਟੀ ZEVs ਵਿੱਚ ਊਰਜਾ ਦਾ ਭੰਡਾਰਨ ਕਰਨ ਵਾਲੀਆਂ ਪ੍ਰਣਾਲੀਆਂ ਹਨ ਜੋ ਇਹਨਾਂ ਰੋਜ਼ਾਨਾ ਕਾਰਵਾਈਆਂ ਸੰਬੰਧੀ ਲੋੜਾਂ ਵਿੱਚੋਂ ਜ਼ਿਆਦਾਤਰ ਦੀ ਪੂਰਤੀ ਕਰ ਸਕਦੀਆਂ ਹਨ।
ਚਿੱਤਰ 1: ਵੱਡੀ ਸੰਸਥਾ ਦੀ ਰਿਪੋਰਟਿੰਗ (Large Entity Reporting) ਵਿੱਚ ਚੋਣਵੀਆਂ ਵਾਹਨ ਸ਼੍ਰੇਣੀਆਂ ਵਾਸਤੇ ਕਿਆਸੀਆਂ ਗਈਆਂ ਔਸਤ ਰੋਜ਼ਾਨਾ ਮਾਈਲੇਜਾਂ
ਜੇ ਕਿਸੇ ਫਲੀਟ ਲਈ ਲੋੜੀਂਦੇ ਟਰੱਕ ਦੀ ਥਾਂ ਲੈਣ ਲਈ ਕੋਈ ਜ਼ੀਰੋ-ਈਮਿਸ਼ਨ ਟਰੱਕ ਨਹੀਂ ਹੈ ਤਾਂ ਕੀ ਹੋਵੇਗਾ?
ਤਜਵੀਜ਼ ਕੀਤੀ ACF ਰੈਗੂਲੇਸ਼ਨ ਵਿੱਚ ਉਹਨਾਂ ਕੇਸਾਂ ਲਈ ਛੋਟ ਸ਼ਾਮਲ ਹੈ ਜਿਨ੍ਹਾਂ ਵਿੱਚ ਕਿਸੇ ਫਲੀਟ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਕੋਈ ZEV ਖਰੀਦ ਵਾਸਤੇ ਉਪਲਬਧ ਨਹੀਂ ਹੈ। ZEV ਗੈਰ-ਉਪਲਬਧਤਾ ਛੋਟ (ZEV Unavailability Exemption) ਕਿਸੇ ਫਲੀਟ ਮਾਲਕ ਨੂੰ ਇੱਕ ਨਵੇਂ ਅੰਦਰੂਨੀ ਦਹਿਨ ਇੰਜਨ ਵਾਲੇ ਵਾਹਨ ਨੂੰ ਖਰੀਦਣ ਅਤੇ ਇਸਨੂੰ ZEV ਮੀਲਪੱਥਰ ਗਣਨਾ ਤੋਂ ਬਾਹਰ ਰੱਖਣ ਦੀ ਆਗਿਆ ਦਿੰਦੀ ਹੈ। ਇਹ ਛੋਟ ਤਾਂ ਲਾਗੂ ਹੋ ਸਕਦੀ ਹੈ ਜੇ ਫਲੀਟ ਵਿਚਲੇ ਬਾਕੀ ਬਚੇ ਅੰਦਰੂਨੀ ਦਹਿਨ ਇੰਜਨ ਵਾਲੇ ਵਾਹਨਾਂ, ਜੋ ਪਹਿਲਾਂ ਹੀ ਕਿਸੇ ਛੋਟ ਜਾਂ ਐਕਸਟੈਂਸ਼ਨ ਦੀ ਵਰਤੋਂ ਨਹੀਂ ਕਰ ਰਹੇ, ਨੂੰ ਉਪਲਬਧਤਾ ਦੀ ਕਮੀ ਕਰਕੇ ਕਿਸੇ ZEV ਜਾਂ ਲੋੜੀਂਦੇ ਸੰਰੂਪਣ ਵਾਲੇ ਲਗਭਗ-ZEV ਨਾਲ ਨਹੀਂ ਬਦਲਿਆ ਜਾ ਸਕਦਾ। ਜਿਹੜੇ ਵਾਹਨ ZEVs ਜਾਂ ਲਗਭਗ-ZEVs ਵਜੋਂ ਉਪਲਬਧ ਨਹੀਂ ਹਨ, ਉਹਨਾਂ ਦੀ ਇੱਕ ਸੂਚੀ ਨੂੰ CARB ਵੈੱਬਸਾਈਟ ਉੱਤੇ ਰੱਖਿਆ ਜਾਵੇਗਾ।
ਤਜਵੀਜ਼ ਕੀਤੀ ACF ਰੈਗੂਲੇਸ਼ਨ ਨੂੰ 18 ਸਾਲਾਂ ਦੌਰਾਨ ਪੜਾਅਵਾਰ ਲਿਆਂਦਾ ਜਾਵੇਗਾ, ਜਿਸ ਨਾਲ ਫਲੀਟਾਂ ਨੂੰ ਉਹਨਾਂ ਦੇ ਮੌਜੂਦਾ ਰਵਾਇਤੀ ਮੀਡੀਅਮ-ਅਤੇ ਹੈਵੀ-ਡਿਊਟੀ ਵਾਹਨਾਂ ਨੂੰ ਤੁਲਨਾਯੋਗ ZEVs ਨਾਲ ਬਦਲਣ ਦਾ ਸਮਾਂ ਮਿਲ ਜਾਵੇਗਾ। ਸਪੈਸ਼ਿਲਟੀ ਵਾਹਨਾਂ, ਅਤੇ ਇਹਨਾਂ ਦੇ ਨਾਲ ਸਲੀਪਰ ਕੈਬ ਟਰੈਕਟਰਾਂ ਨੂੰ, ZEVs ਵਿੱਚ ਪਰਿਵਰਤਨ ਕਰਨ ਲਈ ਸਭ ਤੋਂ ਵੱਧ ਸਮਾਂ ਮਿਲਿਆ ਹੈ। ਇਸਦਾ ਮਤਲਬ ਇਹ ਹੈ ਕਿ ਸਪੈਸ਼ਿਲਟੀ ਵਾਹਨਾਂ ਵਾਲੇ ਫਲੀਟਾਂ ਦੀ ਨਿਗਰਾਨੀ ਕਰਨ ਵਾਲੇ ਫਲੀਟ ਮੈਨੇਜਰ ਆਪਣੇ ਫਲੀਟਾਂ ਵਿੱਚ ਵਾਹਨਾਂ ਦੀ ਬਦਲੀ ਦੇ ਆਰਡਰ ਅਤੇ ਸਮੇਂ ਬਾਰੇ ਫੈਸਲੇ ਲੈਣ ਦੇ ਯੋਗ ਹੋਣਗੇ। ਸਪੈਸ਼ਿਲਟੀ ਟਰੱਕ ਅਤੇ ਸਲੀਪਰ ਕੈਬ ਟਰੈਕਰ ਨੂੰ ਪੜਾਅਵਾਰ ਲਿਆਉਣ ਦੀ ਲੋੜ 2030 ਵਿੱਚ ਸ਼ੁਰੂ ਹੁੰਦੀ ਹੈ, ਅਤੇ ਉਮੀਦ ਕੀਤੀ ਜਾਂਦੀ ਹੈ ਕਿ ਇਸ ਸਮੇਂ ਤੱਕ, ZEV ਤਕਨਾਲੋਜੀ ਏਨੀ ਕੁ ਤਰੱਕੀ ਕਰ ਜਾਵੇਗੀ ਜਿੱਥੇ ਰੇਂਜ਼ ਅਤੇ ਵਾਹਨ ਦਾ ਭਾਰ ਕੋਈ ਰੁਕਾਵਟ ਨਹੀਂ ਰਹਿ ਜਾਣਗੇ। 2021 ਵਿੱਚ ਇਕੱਤਰ ਕੀਤੇ ਗਏ ਵੱਡੀ ਸੰਸਥਾ ਦੀ ਰਿਪੋਰਟਿੰਗ (Large Entity Reporting) ਦੇ ਡੇਟਾ ਦੇ ਆਧਾਰ ’ਤੇ, ਕੈਲੀਫੋਰਨੀਆ ਵਿਚਲੇ 3 ਪ੍ਰਤੀਸ਼ਤ ਮੀਡੀਅਮ-ਅਤੇ ਹੈਵੀ-ਡਿਊਟੀ ਵਾਹਨ ਸਪੈਸ਼ਿਲਟੀ ਵਾਹਨ ਹਨ, ਜਿਵੇਂ ਕਿ ਤਜਵੀਜ਼ ਕੀਤੀ ਗਈ ACF ਰੈਗੂਲੇਸ਼ਨ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ।
ਤਜਵੀਜ਼ ਕੀਤੀ ਗਈ ACF ਦੇ ਵੱਖ-ਵੱਖ ਅਧਿਨਿਯਮਕ ਅੰਸ਼ (regulatory components) ਕੀ ਹਨ?
- ਨਿਰਮਾਤਾ ਦੇ ਵਿਕਰੀਆਂ ਸੰਬੰਧੀ ਫੁਰਮਾਨ। 2040 ਤੋਂ ਸ਼ੁਰੂ ਕਰਕੇ ਨਿਰਮਾਤਾ ਸਿਰਫ਼ ਜ਼ੀਰੋ-ਈਮਿਸ਼ਨ ਵਾਲੇ ਮੀਡੀਅਮ-ਅਤੇ ਹੈਵੀ-ਡਿਊਟੀ ਵਾਹਨ ਹੀ ਵੇਚ ਸਕਣਗੇ।
- ਪ੍ਰਾਂਤਕੀ ਅਤੇ ਸਥਾਨਕ ਅਦਾਰੇ। ਰਾਜ ਅਤੇ ਸਥਾਨਕ ਸਰਕਾਰਾਂ ਦੇ ਫਲੀਟਾਂ, ਜਿਨ੍ਹਾਂ ਵਿੱਚ ਸ਼ਹਿਰ, ਕਾਊਂਟੀ, ਜਿਲ੍ਹਾ, ਅਤੇ ਰਾਜਕੀ ਅਦਾਰਿਆਂ ਦੇ ਫਲੀਟ ਸ਼ਾਮਲ ਹਨ, ਕੋਲੋਂ ਇਹ ਯਕੀਨੀ ਬਣਾਇਆ ਲੋੜਿਆ ਜਾਵੇਗਾ ਕਿ 2024 ਤੋਂ ਸ਼ੁਰੂ ਕਰਕੇ ਖਰੀਦੇ ਜਾਣ ਵਾਲੇ ਵਾਹਨਾਂ ਵਿੱਚੋਂ 50 ਪ੍ਰਤੀਸ਼ਤ ਅਤੇ 2027 ਤੱਕ ਖਰੀਦੇ ਜਾਣ ਵਾਲੇ 100 ਪ੍ਰਤੀਸ਼ਤ ਵਾਹਨ ਜ਼ੀਰੋ-ਈਮਿਸ਼ਨ ਵਾਲੇ ਵਾਹਨ ਹੋਣ।
- ਡ੍ਰੇਅਏਜ ਫਲੀਟ (Drayage fleets)। ਡ੍ਰੇਅਏਜ ਫਲੀਟਾਂ ਵਾਸਤੇ, 2024 ਤੋਂ ਸ਼ੁਰੂ ਕਰਕੇ, ਸਿਰਫ਼ ਜ਼ੀਰੋ-ਈਮਿਸ਼ਨ ਵਾਲੇ ਟਰੱਕਾਂ ਨੂੰ ਹੀ ਡ੍ਰੇਅਏਜ ਸਰਵਿਸ ਵਿੱਚ ਜੋੜਿਆ ਜਾ ਸਕਦਾ ਹੈ ਅਤੇ ਪੁਰਾਣੇ ਵਾਹਨਾਂ ਨੂੰ ਉਹਨਾਂ ਦੇ ਉਪਯੋਗੀ ਜੀਵਨ-ਕਾਲ ਦੇ ਅੰਤ ’ਤੇ ਡ੍ਰੇਅਏਜ ਸਰਵਿਸ ਤੋਂ ਹਟਾਇਆ ਜਾਣਾ ਲਾਜ਼ਮੀ ਹੈ। 2035 ਤੱਕ, ਸਾਰੇ ਡ੍ਰੇਅਏਜ ਟਰੱਕ ਲਾਜ਼ਮੀ ਤੌਰ ’ਤੇ ਜ਼ੀਰੋ-ਈਮਿਸ਼ਨ ਹੋਣੇ ਚਾਹੀਦੇ ਹਨ।
- ਉੱਚ ਤਰਜੀਹ ਵਾਲੇ ਅਤੇ ਸੰਘੀ ਸਰਕਾਰ ਦੇ ਫਲੀਟ। ਉੱਚ ਤਰਜੀਹ ਵਾਲੇ ਅਤੇ ਸੰਘੀ ਸਰਕਾਰ ਦੇ ਫਲੀਟਾਂ ਲਈ ਇੱਕ ਮਾਡਲ ਸਾਲ ਸ਼ਡਿਊਲ ਦੀ ਤਾਮੀਲ ਕਰਨਾ ਲਾਜ਼ਮੀ ਹੈ ਜਾਂ ਉਹ ZEVs ਨੂੰ ਆਪਣੇ ਫਲੀਟਾਂ ਵਿੱਚ ਪੜਾਅਵਾਰ ਤਰੀਕੇ ਨਾਲ ਲਿਆਉਣ ਲਈ ਵਿਕਲਪਕ ZEV ਮੀਲਪੱਥਰ ਸ਼ਡਿਊਲ (Milestone Schedule) ਦੀ ਵਰਤੋਂ ਕਰਨ ਦੀ ਚੋਣ ਕਰ ਸਕਦੇ ਹਨ।
- ਮਾਡਲ ਸਾਲ ਸ਼ਡਿਊਲ: 2024 ਤੋਂ ਸ਼ੁਰੂ ਕਰਕੇ ਫਲੀਟਾਂ ਵਾਸਤੇ ਸਿਰਫ਼ ZEVs ਦੀ ਖਰੀਦ ਕਰਨਾ ਲਾਜ਼ਮੀ ਹੈ ਅਤੇ ਉਹਨਾਂ ਨੂੰ ਲਾਜ਼ਮੀ ਤੌਰ ’ਤੇ ਆਪਣੇ ਉਪਯੋਗੀ ਜੀਵਨ-ਕਾਲ ਦੇ ਅੰਤ ’ਤੇ ਪਹੁੰਚ ਚੁੱਕੇ ਅੰਦਰੂਨੀ ਦਹਿਨ ਇੰਜਨ ਵਾਲੇ ਵਾਹਨਾਂ ਨੂੰ ਹਟਾ ਦੇਣਾ ਚਾਹੀਦਾ ਹੈ ਜਿਵੇਂ ਕਿ ਸੈਨੇਟ ਬਿੱਲ 1 (ਬੀਆਲ, ਸਟੈਚਿਊਟਸ 2017, ਚੈਪਟਰ 5) ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ।
- ZEV ਮੀਲਪੱਥਰ ਸ਼ਡਿਊਲ (ਵਿਕਲਪਕ): ਮਾਡਲ ਸਾਲ ਸ਼ਡਿਊਲ ਦੀ ਬਜਾਏ, ਫਲੀਟ ਬਿਜਲਈਕਰਨ ਵਾਸਤੇ ਸਭ ਤੋਂ ਵੱਧ ਢੁਕਵੀਆਂ ਕਿਸਮਾਂ ਵਾਲੇ ਵਾਹਨਾਂ ਤੋਂ ਸ਼ੁਰੂ ਕਰਕੇ ਕੁੱਲ ਫਲੀਟ ਦੇ ਪ੍ਰਤੀਸ਼ਤ ਵਜੋਂ ZEV ਟੀਚਿਆਂ ਦੀ ਪੂਰਤੀ ਕਰਨ ਦੀ ਚੋਣ ਕਰ ਸਕਦੇ ਹਨ। ਤਜਵੀਜ਼ ਕੀਤਾ ਸ਼ਡਿਊਲਸਾਰਣੀ 2 ਵਿੱਚਦਿੱਤਾਗਿਆਹੈ:
ਸਾਰਣੀ 2: ਗਰੁੱਪ ਅਤੇ ਸਾਲ ਅਨੁਸਾਰ ZEV ਮੀਲਪੱਥਰ ਸ਼ਡਿਊਲ
ਉਹਨਾਂ ਵਾਹਨਾਂ ਦਾ ਪ੍ਰਤੀਸ਼ਤ ਜੋ ਲਾਜ਼ਮੀ ਤੌਰ ’ਤੇ ਜ਼ੀਰੋ-ਈਮਿਸ਼ਨ ਹੋਣੇ ਚਾਹੀਦੇ ਹਨ | 10% | 25% | 50% | 75% | 100% |
---|---|---|---|---|---|
ਮੀਲਪੱਥਰ ਗਰੁੱਪ 1: ਬਾਕਸ ਟਰੱਕ, ਵੈਨਾਂ, ਦੋ ਐਕਸਲਾਂ ਵਾਲੀਆਂ ਬੱਸਾਂ, ਯਾਰਡ ਟਰੈਕਟਰ, ਲਾਈਟ-ਡਿਊਟੀ ਪੈਕੇਜ ਡੀਲਿਵਰੀ ਵਾਹਨ | 2025 | 2028 | 2031 | 2033 | 2035 ਅਤੇ ਇਸ ਤੋਂ ਅੱਗੇ |
ਮੀਲਪੱਥਰ ਗਰੁੱਪ 2: ਵਰਕ ਟਰੱਕ, ਡੇ ਕੈਬ ਟਰੈਕਟਰ, ਤਿੰਨ ਐਕਸਲਾਂ ਵਾਲੀਆਂ ਬੱਸਾਂ | 2027 | 2030 | 2033 | 2036 | 2039 ਅਤੇ ਇਸ ਤੋਂ ਅੱਗੇ |
ਮੀਲਪੱਥਰ ਗਰੁੱਪ 3: ਸਲੀਪਰ ਕੈਬ ਟਰੈਕਟਰ ਅਤੇ ਸਪੈਸ਼ਿਲਟੀ ਵਾਹਨ | 2030 | 2033 | 2036 | 2039 | 2042 ਅਤੇ ਇਸ ਤੋਂ ਅੱਗੇ |
ਤਜਵੀਜ਼ ਕੀਤੀ ACF ਰੈਗੂਲੇਸ਼ਨ ਤੋਂ ਕਿੰਨੇ ਵਾਹਨ ਪ੍ਰਭਾਵਿਤ ਹੋਣਗੇ?
CARB ਦੇ ਅਮਲੇ ਦਾ ਅੰਦਾਜ਼ਾ ਹੈ ਕਿ ਕੈਲੀਫੋਰਨੀਆ ਵਿੱਚ ਰੋਜ਼ਾਨਾ ਚਲਦੇ 1.8 ਮਿਲੀਅਨ ਮੀਡੀਅਮ-ਅਤੇ ਹੈਵੀ-ਡਿਊਟੀ ਵਾਹਨਾਂ ਵਿੱਚੋਂ, 532,000 ACF ਦੀਆਂ ਫਲੀਟ ਲੋੜਾਂ ਦੇ ਅਧੀਨ ਹੋਣਗੇ। ਹੇਠਾਂ ਦਿੱਤਾ ਚਿੱਤਰ 2 ਦਿਖਾਉਂਦਾ ਹੈ ਕਿ ਵਾਹਨ ਸ਼੍ਰੇਣੀਆਂ ਦੇ ਕੁਝ ਵਿਸ਼ੇਸ਼ ਗਰੁੱਪਾਂ ਵਿੱਚ ਕਿੰਨ੍ਹੇ ਕੁ ਵਾਹਨਾਂ ਦੇ ਤਜਵੀਜ਼ ਕੀਤੀ ਰੈਗੂਲੇਸ਼ਨ ਦੇ ਅਧੀਨ ਹੋਣ ਦਾ ਅੰਦਾਜ਼ਾ ਲਾਇਆ ਜਾਂਦਾ ਹੈ, ਅਤੇ ਇਹ ਕੈਲੀਫੋਰਨੀਆ ਵਿੱਚ ਚਲਦੇ ਵਾਹਨਾਂ ਦਾ ਕਿੰਨਾ ਪ੍ਰਤੀਸ਼ਤ ਬਣਦਾ ਹੈ। ਤਜਵੀਜ਼ ਕੀਤੀ ਰੈਗੂਲੇਸ਼ਨ ਉਹਨਾਂ ਟਰੱਕਾਂ ਦੀਆਂ ਕਿਸਮਾਂ ’ਤੇ ਧਿਆਨ-ਕੇਂਦਰਿਤ ਕਰਦੀ ਹੈ ਜੋ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਂਦੇ ਹਨ; ਸਾਰੇ ਕਲਾਸ 7-8 ਟਰੈਕਟਰਾਂ ਦੇ 67%, ਜੋ ਸਭ ਤੋਂ ਵੱਡੇ ਪ੍ਰਦੂਸ਼ਕ ਵਾਹਨ ਹਨ, ਨੂੰ ਕਵਰ ਕੀਤਾ ਜਾਵੇਗਾ।
ਚਿੱਤਰ 2: ਤਜਵੀਜ਼ ਕੀਤੀ ਰੈਗੂਲੇਸ਼ਨ ਤੋਂ ਪ੍ਰਭਾਵਿਤ ਹੋਣ ਵਾਲੇ ਵਾਹਨਾਂ ਦਾ ਕਿਆਸਿਆ ਗਿਆ ਪ੍ਰਤੀਸ਼ਤ
ਉਮੀਦ ਕੀਤੀ ਜਾਂਦੀ ਹੈ ਕਿ ਤਜਵੀਜ਼ ਕੀਤੀ ACF ਰੈਗੂਲੇਸ਼ਨ ਕੈਲੀਫੋਰਨੀਆ ਦੀਆਂ ਸੜ੍ਹਕਾਂ ਉੱਤੇ ਮੀਡੀਅਮ-ਅਤੇ ਹੈਵੀ-ਡਿਊਟੀ ZEVs ਦੀ ਗਿਣਤੀ ਨੂੰ ਜ਼ਿਕਰਯੋਗ ਤਰੀਕੇ ਨਾਲ ਵਧਾ ਦੇਵੇਗੀ, ਅਤੇ ਇਹ ਗਿਣਤੀ ਅਡਵਾਂਸਡ ਕਲੀਨ ਟਰੱਕਸ ਰੈਗੂਲੇਸ਼ਨ ਤੋਂ ਉਮੀਦ ਕੀਤੀਆਂ ਜਾਂਦੀਆਂ ਵਿਕਰੀਆਂ ਤੋਂ ਵਧਕੇ ਹੋਵੇਗੀ। ਉਮੀਦ ਕੀਤੀ ਜਾਂਦੀ ਹੈ ਕਿ ਇਹਨਾਂ 2 ਰੈਗੂਲੇਸ਼ਨਾਂ ਤੋਂ ਇਕੱਠਿਆਂ ਕੈਲੀਫੋਰਨੀਆ ਵਿੱਚ 2035, 2045, ਅਤੇ 2050 ਵਿੱਚ ਕ੍ਰਮਵਾਰ 510,000, 1,230,000, ਅਤੇ 1,590,000 ZEVs ਹੋਣਗੇ। ਚਿੱਤਰ ਹੇਠਾਂ ਦਿੱਤਾ ਗਿਆ ਇਹਨਾਂ ਵਾਧਿਆਂ ਦੇ ਸਮਾਂ-ਵਾਰ ਵੇਰਵੇ ਪ੍ਰਦਾਨ ਕਰਾਉਂਦਾ ਹੈ।
ਚਿੱਤਰ 3: ਪ੍ਰਾਂਤਵਿਆਪੀ ਮੀਡੀਅਮ-ਅਤੇ ਹੈਵੀ-ਡਿਊਟੀ ZEV ਸੰਖਿਆ ਬਾਰੇ ਭਵਿੱਖਬਾਣੀ
ਗੈਰ-ਅਨੁਪਾਤਕੀ ਤਰੀਕੇ ਨਾਲ ਪ੍ਰਭਾਵਿਤ ਹੋਣ ਵਾਲੇ ਭਾਈਚਾਰਿਆਂ ਨੂੰ ਤਜਵੀਜ਼ ਕੀਤੀ ਗਈ ACF ਰੈਗੂਲੇਸ਼ਨ ਤੋਂ ਕਿਵੇਂ ਲਾਭ ਹੋਵੇਗਾ?
ਤਜਵੀਜ਼ ਕੀਤੀ ਰੈਗੂਲੇਸ਼ਨ ZEVs ਦੀ ਤੈਨਾਤੀ ਅਤੇ ਟਰੱਕਾਂ ਤੋਂ ਨਿਕਲਣ ਵਾਲੇ ਨੁਕਸਾਨਦਾਇਕ ਧੂੰਏਂ ਅਤੇ ਗੈਸਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਭਾਈਚਾਰਿਆਂ ਨੂੰ ਇਸ ਤੋਂ ਹੋਣ ਵਾਲੇ ਹਵਾ ਦੀ ਕੁਆਲਟੀ ਸੰਬੰਧੀ ਲਾਭਾਂ ਨੂੰ ਤੇਜ਼ ਕਰੇਗੀ। ਬੰਦਰਗਾਹਾਂ, ਰੇਲਯਾਰਡਾਂ, ਵੇਅਰਹਾਊਸਾਂ, ਅਤੇ ਆਵੰਡਨ ਕੇਂਦਰਾਂ ਦੇ ਨੇੜੇ ਸਥਿਤ ਇਲਾਕੇ ਮੀਡੀਅਮ-ਅਤੇ ਹੈਵੀ-ਡਿਊਟੀ ਟਰੱਕਾਂ ਤੋਂ ਹੋਣ ਵਾਲੇ ਉੱਚ ਟਰੱਕ ਟ੍ਰੈਫਿਕ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਤਜਵੀਜ਼ ਕੀਤੀ ਰੈਗੂਲੇਸ਼ਨ ਦਾ ਡ੍ਰੇਅਏਜ ਅੰਸ਼ 2035 ਤੱਕ ਇਹ ਲੋੜੇਗਾ ਕਿ ਬੰਦਰਗਾਹਾਂ ਅਤੇ ਰੇਲਯਾਰਡਾਂ ਵਿੱਚ ਦਾਖਲ ਹੋਣ ਵਾਲੇ ਸਾਰੇ ਟਰੱਕ ਜ਼ੀਰੋ-ਈਮਿਸ਼ਨ ਹੋਣ, ਜਿਸ ਨਾਲ ਇਹਨਾਂ ਸਥਾਨਾਂ ਦੇ ਆਸ-ਪਾਸ ਦੇ ਇਲਾਕਿਆਂ ਵਿਚਲੀ ਹਵਾ ਦੀ ਕੁਆਲਟੀ ਨੂੰ ਬਹੁਤ ਲਾਭ ਮਿਲੇਗਾ। ਕੁੱਲ ਮਿਲਾਕੇ, ਇਸ ਰੈਗੂਲੇਸ਼ਨ ਦਾ ਸਿੱਟਾ ਇਹ ਨਿਕਲੇਗਾ ਕਿ ਸਾਡੇ ਸ਼ਾਹ-ਮਾਰਗਾਂ ਉੱਤੇ ਚੱਲਣ ਵਾਲੇ ਸਾਰੇ ਅਰਧ-ਟਰੱਕਾਂ ਵਿੱਚੋਂ ਲਗਭਗ ਅੱਧੇ 2035 ਤੱਕ ਅਤੇ ਲਗਭਗ 70 ਪ੍ਰਤੀਸ਼ਤ 2042 ਤੱਕ ਜ਼ੀਰੋ-ਈਮਿਸ਼ਨ ਹੋ ਜਾਣਗੇ। ਖਰੜਾ ਰੈਗੂਲੇਸ਼ਨ ਉਹਨਾਂ ਵਾਹਨਾਂ ਨੂੰ ਵੀ ਪ੍ਰਭਾਵਿਤ ਕਰੇਗੀ ਜੋ ਸਿੱਧੇ ਤੌਰ ’ਤੇ ਨੇੜਲੇ ਇਲਾਕਿਆਂ ਵਿੱਚ ਚਲਦੇ ਹਨ ਜਿਵੇਂ ਕਿ ਡੀਲਿਵਰੀ ਟਰੱਕ, ਕੂੜੇ ਵਾਲੇ ਟਰੱਕ, ਅਤੇ ਜ਼ਰੂਰੀ ਸੁਵਿਧਾ ਵਾਲੇ ਟਰੱਕ। ਇਸ ਨਾਲ ਕੈਲੀਫੋਰਨੀਆ ਦੇ ਭਾਈਚਾਰਿਆਂ ਵਿੱਚ ਸਾਈਲੈਂਸਰ ਵਿੱਚੋਂ ਨਿਕਲਣ ਵਾਲੇ ਧੂੰਏਂ ਅਤੇ ਗੈਸਾਂ ਦੇ ਨੁਕਸਾਨਦਾਇਕ ਪ੍ਰਭਾਵ ਅਤੇ ਵਿਘਨਕਾਰੀ ਸ਼ੋਰ ਬਹੁਤ ਜ਼ਿਆਦਾ ਘਟਣਗੇ।
ਕਸੌਟੀ ਵਾਲੇ ਪ੍ਰਦੂਸ਼ਕਾਂ ਦੀ ਨਿਕਾਸੀ (criteria pollutant emissions) ਤੋਂ ਪ੍ਰਾਂਤਵਿਆਪੀ ਸਿਹਤ ਲਾਭਾਂ ਵਿੱਚ $57.8 ਬਿਲੀਅਨ ਦੀਆਂ ਬੱਚਤਾਂ
ਫਲੀਟਾਂ ਲਈ ਕੁੱਲ ਲਾਗਤ ਵਿੱਚ $22.2 ਬਿਲੀਅਨ ਦੀਆਂ ਬੱਚਤਾਂ
ਕੀ ਜ਼ੀਰੋ-ਈਮਿਸ਼ਨ ਟਰੱਕ ਫਲੀਟਾਂ ਵਾਸਤੇ ਪੈਸੇ ਦੀ ਬੱਚਤ ਕਰਦੇ ਹਨ?
ਹਾਂ, ਰਵਾਇਤੀ ਟਰੱਕਾਂ ਦੇ ਮੁਕਾਬਲੇ ਜ਼ੀਰੋ-ਈਮਿਸ਼ਨ ਵਾਲੇ ਟਰੱਕਾਂ ਨੂੰ ਚਲਾਉਣ ਅਤੇ ਉਹਨਾਂ ਦੀ ਮੁਰੰਮਤ ਦੀਆਂ ਲਾਗਤਾਂ ਘੱਟ ਹੁੰਦੀਆਂ ਹਨ ਜੋ ਵਧੇਰੇ ਮਹਿੰਗੀ ਸ਼ੁਰੂਆਤੀ ਖਰੀਦ ਕੀਮਤ ਦੀ ਭਰਪਾਈ ਕਰਨ ਵਿੱਚ ਮਦਦ ਕਰ ਸਕਦੀਆਂ ਹਨ। ਅੱਜ, ਕੁਝ ਵਿਸ਼ੇਸ਼ ਡਿਊਟੀ ਸਾਈਕਲਾਂ ਅਤੇ ਉਪਯੋਗਾਂ ਵਾਸਤੇ ਕੈਲੀਫੋਰਨੀਆ ਵਿੱਚ ਮਲਕੀਅਤ ਦੀ ਕੁੱਲ ਲਾਗਤ ਰਵਾਇਤੀ ਟਰੱਕਾਂ ਨਾਲ ਤੁਲਨਾਯੋਗ ਹੋ ਸਕਦੀ ਹੈ (ਰਾਜ ਜਾਂ ਸੰਘੀ ਸਰਕਾਰ ਵੱਲੋਂ ਦਿੱਤੇ ਜਾਂਦੇ ਲਾਭਾਂ ਨੂੰ ਨਾ ਗਿਣਦੇ ਹੋਏ)। ਹਾਲਾਂਕਿ ਇਹ ਉਮੀਦ ਕੀਤੀ ਜਾਂਦੀ ਹੈ ਕਿ ਅੱਜਕੱਲ੍ਹ ਜ਼ੀਰੋ-ਈਮਿਸ਼ਨ ਵਾਲੇ ਵਾਹਨਾਂ ਦੀ ਸ਼ੁਰੂਆਤੀ ਕੀਮਤ ਵਧੇਰੇ ਹੋਵੇਗੀ, ਪਰ ਉਮੀਦ ਕੀਤੀ ਜਾਂਦੀ ਹੈ ਕਿ ਈਂਧਨ ਦੀਆਂ ਘਟ ਗਈਆਂ ਲਾਗਤਾਂ, ਮੁਰੰਮਤ ਦੇ ਘੱਟ ਖ਼ਰਚੇ, ਅਤੇ ਘੱਟ ਕਾਰਬਨ ਈਂਧਨ ਮਿਆਰ ਤੋਂ
ਆਉਣ ਵਾਲੇ ਮਾਲੀਏ ਫਲੀਟਾਂ ਲਈ $22.2 ਬਿਲੀਅਨ ਦੀਆਂ ਕੁੱਲ ਬੱਚਤਾਂ ਦੀ ਅਦਾਇਗੀ ਕਰਨਗੇ। ਜਦ ਪੁਰਜ਼ਿਆਂ ਅਤੇ ਬੈਟਰੀ ਦੀਆਂ ਕੀਮਤਾਂ ਡਿੱਗਦੀਆਂ ਹਨ ਅਤੇ ਤਕਨਾਲੋਜੀ ਵਿੱਚ ਸੁਧਾਰ ਹੋਣਾ ਜਾਰੀ ਰਹਿੰਦਾ ਹੈ, ਤਾਂ ਉਮੀਦ ਕੀਤੀ ਜਾਂਦੀ ਹੈ ਕਿ ਮਲਕੀਅਤ ਦੀ ਕੁੱਲ ਕੀਮਤ ਵਧੇਰੇ ਪੁੱਗਣਯੋਗ ਹੋ ਜਾਵੇਗੀ।
ਕੀ ਜ਼ੀਰੋ-ਈਮਿਸ਼ਨ ਟਰੱਕਾਂ ਨੂੰ ਖਰੀਦਣ ਵਾਸਤੇ ਫ਼ੰਡ ਸਹਾਇਤਾ ਉਪਲਬਧ ਹੈ?
2021 ਅਤੇ 2022 ਦੇ ਰਾਜਕੀ ਬਜਟਾਂ ਵਿੱਚ 6 ਸਾਲਾਂ ਦੌਰਾਨ $10 ਬਿਲੀਅਨ ਦਾ ਨਿਵੇਸ਼ ਸ਼ਾਮਲ ਹੈ ਤਾਂ ਜੋ ZEVs ਅਤੇ ZEV ਬੁਨਿਆਦੀ ਢਾਂਚੇ ਦਾ ਸਮਰਥਨ ਕਰਨ ਦੁਆਰਾ ਆਵਾਜਾਈ ਦੇ ਖੇਤਰ ਵਿੱਚ ਕਾਰਬਨ ਡਾਈਆਕਸਾਈਡ ਦੀਆਂ ਨਿਕਾਸੀਆਂ ਨੂੰ ਘਟਾਇਆ ਜਾ ਸਕੇ। ਇਹਨਾਂ ਫ਼ੰਡਾਂ ਦਾ ਸੰਚਾਲਨ CARB, ਕੈਲੀਫੋਰਨੀਆ ਐਨਰਜੀ ਕਮਿਸ਼ਨ, ਕੈਲੀਫੋਰਨੀਆ ਸਟੇਟ ਟ੍ਰਾਂਸਪੋਰਟੇਸ਼ਨ ਏਜੰਸੀ, ਅਤੇ ਗਵਰਨਰ ਦੇ ਆਫਿਸ ਆਫ ਇਕਨੌਮਿਕ ਐਂਡ ਬਿਜਨਸ ਡਿਵੈਲਪਮੈਂਟ ਦੁਆਰਾ ਕੀਤਾ ਜਾਵੇਗਾ। ਇਹ ਨਵੇਂ ਫ਼ੰਡ ZEV ਅਤੇ ZEV ਬੁਨਿਆਦੀ ਢਾਂਚੇ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਦੌਰਾਨ ਰਾਜ ਵੱਲੋਂ ਕੀਤੇ ਗਏ ਨਿਵੇਸ਼ ਉੱਤੇ ਉਸਾਰੀ ਕਰਦੇ ਹਨ। ਇਹ ਨਿਵੇਸ਼ ਗੈਰ-ਅਨੁਪਾਤਕੀ ਢੰਗ ਨਾਲ ਪ੍ਰਭਾਵਿਤ ਭਾਈਚਾਰਿਆਂ ਦਾ ਸਮਰਥਨ ਕਰਨ ਦੇ ਤਰੀਕੇ ਲੱਭਣਾ ਜਾਰੀ ਰੱਖਣ ਦੁਆਰਾ ਬਰਾਬਰੀਯੋਗ ZEV ਪਰਿਵਰਤਨ ਉੱਤੇ ਧਿਆਨ-ਕੇਂਦਰਿਤ ਕਰਨਗੇ।
ਉੱਨਤ ਤਕਨਾਲੋਜੀਆਂ ਦੀ ਵਰਤੋਂ ਦਾ ਸਮਰਥਨ ਕਰਨ ਲਈ ਕਈ ਫ਼ੰਡ ਦੇਣ ਵਾਲੇ ਪ੍ਰੋਗਰਾਮ ਉਪਲਬਧ ਹਨ, ਅਤੇ ਕਿਉਂਕਿ ਫ਼ੰਡ ਦੇਣ ਵਾਲੇ ਪ੍ਰੋਗਰਾਮ ਸਿਰਫ਼ ਸ਼ੁਰੂ ਵਿੱਚ ਅਪਣਾਉਣ ਵਾਲਿਆਂ ਨੂੰ ਭੁਗਤਾਨ ਕਰਦੇ ਹਨ ਨਾ ਕਿ ਤਾਮੀਲ ਵਾਸਤੇ, ਇਸ ਲਈ ਉਹਨਾਂ ਫਲੀਟਾਂ ਵਾਸਤੇ ਫ਼ੰਡਾਂ ਦੇ ਵਧੇਰੇ ਮੌਕੇ ਉਪਲਬਧ ਹਨ ਜੋ ਜਲਦੀ ਕਾਰਵਾਈ ਕਰਦੇ ਹਨ। ਇਹਨਾਂ ਪ੍ਰੋਗਰਾਮਾਂ ਦਾ ਸੰਚਾਲਨ ਰਾਜ ਦੇ ਅਦਾਰਿਆਂ, ਸੰਘੀ ਸਰਕਾਰ ਦੇ ਅਦਾਰਿਆਂ, ਅਤੇ ਸਥਾਨਕ ਏਅਰ ਜਿਲ੍ਹਿਆਂ (air districts) ਦੁਆਰਾ ਕੀਤਾ ਜਾਂਦਾ ਹੈ। ਉਦਾਹਰਨ ਲਈ, ਹਾਈਬ੍ਰਿਡ ਐਂਡ ਜ਼ੀਰੋ-ਈਮਿਸ਼ਨ ਟਰੱਕ ਐਂਡ ਬੱਸ ਵਾਊਚਰ ਇਨਸੈਂਟਿਵ ਪ੍ਰੋਜੈਕਟ (HVIP) ਵਿਕਰੀ-ਬਿੰਦੂ ’ਤੇ ਹੀ ਛੋਟਾਂ ਪ੍ਰਦਾਨ ਕਰਦਾ ਹੈ ਤਾਂ ਜੋ ਕਲਾਸ 2b ਤੋਂ 8 ਤੱਕ ਬੈਟਰੀ ਇਲੈਕਟ੍ਰਿਕ ਅਤੇ ਫਿਊਲ ਸੈੱਲ ਇਲੈਕਟ੍ਰਿਕ ਟਰੱਕਾਂ ਅਤੇ ਬੱਸਾਂ ਦੀ ਖਰੀਦ ਕੀਮਤ ਦੀ ਭਰਪਾਈ ਵਿੱਚ ਮਦਦ ਕੀਤੀ ਜਾ ਸਕੇ। ਵਧੇਰੇ ਵੱਡੀਆਂ ਛੋਟਾਂ ਜਨਤਕ ਫਲੀਟਾਂ ਅਤੇ ਛੋਟੇ ਨਿੱਜੀ ਫਲੀਟਾਂ ਲਈ ਉਪਲਬਧ ਹਨ ਜਿਨ੍ਹਾਂ ਦੇ ਵਾਹਨ ਗੈਰ-ਅਨੁਪਾਤਕੀ ਤੌਰ ’ਤੇ ਪ੍ਰਭਾਵਿਤ ਭਾਈਚਾਰਿਆਂ ਵਿੱਚ ਸਥਿਤ ਹਨ। ਉਹਨਾਂ ਵਾਹਨਾਂ ਦੀ ਇੱਕ ਸੂਚੀ California HVIP ’ਤੇ ਉਪਲਬਧ ਹੈ ਜੋ ਇਸ ਸਮੇਂ ਫ਼ੰਡ ਸਹਾਇਤਾ ਲਈ ਯੋਗ ਹਨ।
ਇੰਨੋਵੇਟਿਵ ਸਮਾਲ ਈ-ਫਲੀਟ ਪਾਇਲਟ ਪ੍ਰੋਜੈਕਟ (The Innovative Small e-Fleet Pilot Pilot Project) HVIP ਦੇ ਅੰਦਰ ਪਾਸੇ ਰੱਖਿਆ ਗਿਆ ਇੱਕ $25 ਮਿਲੀਅਨ ਦਾ ਪ੍ਰੋਜੈਕਟ ਹੈ ਤਾਂ ਜੋ ਛੋਟੇ ਟਰੱਕਾਂ ਵਾਲੇ ਫਲੀਟਾਂ ਅਤੇ ਸੁਤੰਤਰ ਮਾਲਕ ਆਪਰੇਟਰਾਂ ਨੂੰ ਜ਼ੀਰੋ-ਈਮਿਸ਼ਨ ਵਾਲੇ ਟਰੱਕਾਂ ਤੱਕ ਪਹੁੰਚ ਕਰਨ ਵਿੱਚ ਮਦਦ ਕਰਨ ਲਈ ਵਿਉਂਤੇ ਗਏ ਇੱਕ ਲਾਭ ਦੇਣ ਵਾਲੇ ਪ੍ਰੋਗਰਾਮ ਨੂੰ ਪ੍ਰਯੋਗਿਕ ਤੌਰ ’ਤੇ ਚਲਾਇਆ ਜਾ ਸਕੇ। ਇਹ ਪਾਇਲਟ ਪ੍ਰੋਜੈਕਟ ਯੋਗਤਾ ਪੂਰੀ ਕਰਨ ਵਾਲੇ ਛੋਟੇ ਫਲੀਟਾਂ ਕੋਲੋਂ ਵਾਊਚਰ ਬੇਨਤੀਆਂ ਪ੍ਰਾਪਤ ਕਰਨ ਲਈ ਅਗਸਤ 2022 ਵਿੱਚ ਖੁੱਲ੍ਹਿਆ ਸੀ। ਇਸ ਪ੍ਰੋਜੈਕਟ ਬਾਰੇ ਹੋਰ ਜਾਣਕਾਰੀ California HVIP small e-fleets ਵੈੱਬਪੰਨੇ ’ਤੇ ਉਪਲਬਧ ਹੈ।
ਕਾਰਲ ਮੋਯੇਰ ਮੈਮੋਰੀਅਲ ਏਅਰ ਕੁਆਲਟੀ ਸਟੈਂਡਰਡਜ਼ ਅਟੇਨਮੈਂਟ ਪ੍ਰੋਗਰਾਮ (Carl Moyer Memorial Air Quality Standards Attainment Program) ਪੁਰਾਣੇ, ਉੱਚ-ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ, ਇੰਜਨਾਂ, ਅਤੇ ਸਾਜ਼ੋ-ਸਮਾਨ ਨੂੰ ਲੋੜ ਨਾਲੋਂ ਵਧੇਰੇ ਸਾਫ਼ ਨਵੀਆਂ ਤਕਨਾਲੋਜੀਆਂ ਨਾਲ ਬਦਲਣ ਲਈ, ਜਾਂ ਨਿਯਮਾਂ ਅਤੇ ਅਧਿਨਿਯਮਾਂ ਵੱਲੋਂ ਲੋੜੀਂਦੇ ਸਮੇਂ ਤੋਂ ਵਧੇਰੇ ਪਹਿਲਾਂ ਬਦਲਣ ਲਈ ਫ਼ੰਡ ਸਹਾਇਤਾ ਦਿੰਦਾ ਹੈ। ਗ੍ਰਾਂਟ ਦੀਆਂ ਰਕਮਾਂ ਉਹਨਾਂ ਨੁਕਸਾਨਦਾਇਕ ਪ੍ਰਦੂਸ਼ਕਾਂ ਦੀ ਲਾਗਤ-ਅਸਰਦਾਇਕਤਾ ਉੱਤੇ ਆਧਾਰਿਤ ਹੁੰਦੀਆਂ ਹਨ ਜੋ ਪ੍ਰੋਜੈਕਟ ਦੁਆਰਾ ਘਟਾ ਦਿੱਤੇ ਜਾਣਗੇ। ਇਹ ਪ੍ਰੋਜੈਕਟ ਚਾਰਜਿੰਗ ਅਤੇ ਈਂਧਨ ਭਰਨ ਦੇ ਬੁਨਿਆਦੀ-ਢਾਂਚੇ ਲਈ ਵੀ ਫ਼ੰਡ ਮੁਹੱਈਆ ਕਰਾ ਸਕਦਾ ਹੈ। ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ Carl Moyer ਦੇ ਵੈੱਬਪੰਨੇ ’ਤੇ ਉਪਲਬਧ ਹੈ।
ਟਰੱਕ ਲੋਨ ਅਸਿਸਟੈਂਸ ਪ੍ਰੋਗਰਾਮ ਛੋਟੇ-ਕਾਰੋਬਾਰ ਵਾਲੇ ਫਲੀਟ ਮਾਲਕਾਂ ਨੂੰ ਨਵੇਂ ਟਰੱਕਾਂ ਨਾਲ ਆਪਣੇ ਫਲੀਟਾਂ ਨੂੰ ਅੱਪਗ੍ਰੇਡ ਕਰਨ ਲਈ ਵਿੱਤੀ ਸਹਾਇਤਾ ਹਾਸਲ ਕਰਨ ਵਿੱਚ ਮਦਦ ਕਰਦਾ ਹੈ। ਛੋਟੇ ਕਾਰੋਬਾਰ ਵਾਲੇ ਟਰੱਕ ਮਾਲਕ ਜਿਨ੍ਹਾਂ ਕੋਲ 100 ਜਾਂ ਇਸ ਤੋਂ ਘੱਟ ਕਰਮਚਾਰੀ ਹਨ, ਜਿਨ੍ਹਾਂ ਦਾ 3 ਸਾਲਾਂ ਦੌਰਾਨ ਔਸਤਨ ਮਾਲੀਆ $10 ਮਿਲੀਅਨ ਜਾਂ ਇਸ ਤੋਂ ਘੱਟ ਹੈ, ਅਤੇ ਉਹ ਫਲੀਟ ਜਿਨ੍ਹਾਂ ਕੋਲ 10 ਜਾਂ ਇਸ ਤੋਂ ਘੱਟ ਹੈਵੀ-ਡਿਊਟੀ ਵਾਹਨ ਹਨ ਜੋ ਇਨ-ਯੂਜ ਟਰੱਕ ਐਂਡ ਬੱਸ ਰੈਗੂਲੇਸ਼ਨ (In-Use Truck and Bus Regulation) ਤਹਿਤ ਆਉਂਦੇ ਹਨ, ਉਹ ਇਸ ਪ੍ਰੋਗਰਾਮ ਤਹਿਤ ਵਿੱਤੀ ਸਹਾਇਤਾ ਦੀ ਮੰਗ ਕਰਨ ਲਈ ਯੋਗ ਹਨ। ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਟਰੱਕ ਲੋਨ ਅਸਿਸਟੈਂਸ ਪ੍ਰੋਗਰਾਮ ਟਰੱਕ ਲੋਨ ਅਸਿਸਟੈਂਸ ਪ੍ਰੋਗਰਾਮ (Truck Loan Assistance Program) ਵਿਖੇ ਉਪਲਬਧ ਹੈ।
ਵਿੱਤੀਸਾਲ 2022-23 ਲਈਫ਼ੰਡਿੰਗਪਲਾਨਫਾਰਕਲੀਨਟ੍ਰਾਂਸਪੋਰਟੇਸ਼ਨਇਨਸੈਂਟਿਵਜ਼ (Funding Plan for Clean Transportation Incentives) ਜਿਸਨੂੰਇਸਵੇਲੇ CARB ਵੱਲੋਂਵਿਕਸਿਤਕੀਤਾਜਾਰਿਹਾਹੈ, ਉਸਵਿੱਚਜ਼ੀਰੋ-ਈਮਿਸ਼ਨਵਾਲੇਕੂੜੇਵਾਲੇਟਰੱਕਾਂਲਈਵਾਧੂਫ਼ੰਡਸਹਾਇਤਾਦੇਣਦੀਇੱਕਤਜਵੀਜ਼ਸ਼ਾਮਲਹੈ।ਕੂੜੇਵਾਲੇਟਰੱਕਪ੍ਰਾਂਤਭਰਵਿੱਚਸਾਰੇਭਾਈਚਾਰਿਆਂਵਿੱਚਮੌਜੂਦਹਨ, ਪਰਉਹਨਾਂਦੇਪ੍ਰਭਾਵਾਂਨੂੰਗੈਰ-ਅਨੁਪਾਤਕੀਤੌਰ ’ਤੇਪ੍ਰਭਾਵਿਤਭਾਈਚਾਰਿਆਂਦੁਆਰਾਵਿਸ਼ੇਸ਼ਕਰਕੇਵਧੇਰੇਤੀਖਣਤਾਨਾਲਮਹਿਸੂਸਕੀਤਾਜਾਂਦਾਹੈਜੋਰਹਿੰਦ-ਖੂੰਹਦਟ੍ਰਾਂਸਫਰਕਰਨਵਾਲੇਸਟੇਸ਼ਨਾਂਦੇਨੇੜੇਸਥਿਤਹਨਅਤੇਉਹਨਾਂ ’ਤੇਇੱਕਤੋਂਵਧੇਰੇਪ੍ਰਦੂਸ਼ਣਸਰੋਤਾਂਦਾਬੋਝਹੈ। HVIP ਰਾਹੀਂਲਾਭਾਂਵਾਸਤੇਘੱਟੋ-ਘੱਟ 12 ਬੈਟਰੀਇਲੈਕਟ੍ਰਿਕਕੂੜੇਵਾਲੇਟਰੱਕਾਂਦੇਮਾਡਲਉਪਲਬਧਹਨ। 2022-2023 ਲਈਫ਼ੰਡਿੰਗਪਲਾਨਦੇਖਰੜੇਬਾਰੇਹੋਰਜਾਣਨਲਈ, ਫ਼ੰਡਿੰਗਪਲਾਨ (Funding Plan)ਦਾਵੈੱਬਪੰਨਾਦੇਖੋ।
ਕੈਲੀਫੋਰਨੀਆ ਦੇ ਫ਼ੰਡ ਪ੍ਰਦਾਨ ਕਰਾਉਣ ਵਾਲੇ ਪ੍ਰੋਗਰਾਮਾਂ ਤੋਂ ਇਲਾਵਾ, ਸੰਘੀ ਸਰਕਾਰ ਦਾ ਮਹਿੰਗਾਈ ਘਟਾਊ ਐਕਟ 2022 (Inflation Reduction Act of 2022) ਵੀ ਜ਼ੀਰੋ-ਈਮਿਸ਼ਨ ਟਰੱਕਾਂ ਅਤੇ ਇਹਨਾਂ ਨਾਲ ਸੰਬੰਧਿਤ ਬੁਨਿਆਦੀ-ਢਾਂਚੇ ਵਾਸਤੇ ਮੁਫ਼ਤ ਅਤੇ ਜ਼ਿਕਰਯੋਗ ਨਵੇਂ ਫ਼ੰਡ ਪ੍ਰਦਾਨ ਕਰਾਉਂਦਾ ਹੈ। ਸੰਘੀ ਸਰਕਾਰ ਦਾ ਬੁਨਿਆਦੀ-ਢਾਂਚਾ ਨਿਵੇਸ਼ ਅਤੇ ਨੌਕਰੀਆਂ ਐਕਟ 2021 (Infrastructure Investment and Jobs Act 2021) ਨਵੇਂ ਬੁਨਿਆਦੀ-ਢਾਂਚੇ ਵਿੱਚ ਨਿਵੇਸ਼ਾਂ ਵਜੋਂ $550 ਬਿਲੀਅਨ ਪ੍ਰਦਾਨ ਕਰਾਉਂਦਾ ਹੈ, ਜਿਸ ਵਿੱਚ ਸੜ੍ਹਕਾਂ, ਪੁਲਾਂ, ਜਨਤਕ ਪਰਿਵਹਿਨ, ਪਾਣੀ ਸੰਬੰਧੀ ਬੁਨਿਆਦੀ-ਢਾਂਚਾ, ਲਚਕਦਾਰਤਾ, ਅਤੇ ਬ੍ਰੌਡਬੈਂਡ ਲਈ ਫ਼ੰਡ ਸ਼ਾਮਲ ਹਨ। CARB ਦੇ ਜਾਂ ਸੰਘੀ ਸਰਕਾਰ ਦੇ ਫ਼ੰਡਾਂ ਸੰਬੰਧੀ ਮੌਕਿਆਂ ਬਾਰੇ ਹੋਰ ਜਾਣਕਾਰੀ ਲਈ ਬੁਨਿਆਦੀ-ਢਾਂਚਾ ਨਿਵੇਸ਼ ਅਤੇ ਨੌਕਰੀਆਂ ਕਨੂੰਨ ਦੇ ਲਾਗੂਕਾਰਨ ਬਾਰੇ, CARB ਇਨਸੈਂਟਿਵ ਪ੍ਰੋਗਰਾਮ (CARB Incentive Programs),ਯੂ.ਐੱਸ.ਦੇ ਊਰਜਾ ਵਿਭਾਗ ਦੇ ਵਿਕਲਪਕ ਈਂਧਨ ਡੇਟਾ ਸੈਂਟਰ (Alternative Fuels Data Center), ਸੰਘੀ ਸਰਕਾਰ ਦੇ ਮਹਿੰਗਾਈ ਘਟਾਊ ਕਨੂੰਨ ਦੀਆਂ ਊਰਜਾ ਅਤੇ ਬੁਨਿਆਦੀ-ਢਾਂਚੇ ਸੰਬੰਧੀ ਵਿਵਸਥਾਵਾਂ, ਅਤੇ ਫੈਡਰਲ ਹਾਈਵੇ ਐਡਮਿਨਿਸਟ੍ਰੇਸ਼ਨ (Federal Highway Administration) ਦੇ ਵੈੱਬਪੰਨੇ ਨੂੰ ਦੇਖੋ।
ਬੁਨਿਆਦੀ-ਢਾਂਚੇ ਵਾਸਤੇ ਤਕਨੀਕੀ ਅਤੇ ਵਿੱਤੀ ਸਹਾਇਤਾ ਵੀ ਕਈ ਪ੍ਰੋਗਰਾਮਾਂ ਦੇ ਰਾਹੀਂ ਉਪਲਬਧ ਹੈ। ਕੈਲੀਫੋਰਨੀਆ ਜਨਤਕ ਸੁਵਿਧਾਵਾਂ ਕਮਿਸ਼ਨ (California Public Utilities Commission) ਨੇ ਸੈਨੇਟ ਬਿੱਲ 350 ਦੀ ਪਾਲਣਾ ਕਰਦੇ ਹੋਏ ਹੈਵੀ-ਡਿਊਟੀ ਚਾਰਜਿੰਗ ਅਤੇ ਹਾਈਡਰੋਜਨ ਈਂਧਨ ਭਰਨ ਦੀ ਬੁਨਿਆਦੀ-ਢਾਂਚੇ ਦੀ ਸਥਾਪਨਾ ਵਿੱਚ ਸਹਾਇਤਾ ਕਰਨ ਲਈ $690 ਮਿਲੀਅਨ ਮਨਜ਼ੂਰ ਕੀਤੇ ਹਨ। ਕੈਲੀਫੋਰਨੀਆ ਊਰਜਾ ਕਮਿਸ਼ਨ ਵੀ ਮੀਡੀਅਮ-ਅਤੇ ਹੈਵੀ-ਡਿਊਟੀ ਵਾਹਨਾਂ ਵਾਸਤੇ ਚਾਰਜਿੰਗ ਅਤੇ ਹਾਈਡਰੋਜਨ ਈਂਧਨ-ਭਰਨ ਦੋਨਾਂ ਤਰ੍ਹਾਂ ਦੇ ਬੁਨਿਆਦੀ-ਢਾਂਚੇ ਨੂੰ ਤੇਜ਼ ਕਰਨ ਲਈ ਕੰਮ ਕਰ ਰਿਹਾ ਹੈ, ਅਤੇ ਇਹ ਬੁਨਿਆਦੀ-ਢਾਂਚੇ ਵਿੱਚ ਵਰਤਮਾਨ ਰਾਜਕੀ ਬਜਟ ਵਿੱਚੋਂ 2.4 ਬਿਲੀਅਨ ਦਾ ਨਿਵੇਸ਼ ਕਰੇਗਾ ਜੋ ਲਾਈਟ-, ਮੀਡੀਅਮ-, ਅਤੇ ਹੈਵੀ-ਡਿਊਟੀ ਬੁਨਿਆਦੀ-ਢਾਂਚੇ ਨੂੰ ਸੇਵਾਵਾਂ ਪ੍ਰਦਾਨ ਕਰਾਵੇਗਾ। ਹਾਲੀਆ ਸਮੇਂ ਵਿੱਚ ਲਾਂਚ ਕੀਤਾ EnergIIZE ਪ੍ਰੋਗਰਾਮ ਵਪਾਰਕ ਵਾਹਨਾਂ ਵਾਲੇ ਫਲੀਟਾਂ ਲਈ ਊਰਜਾ ਸੰਬੰਧੀ ਬੁਨਿਆਦੀ-ਢਾਂਚੇ ਲਈ ਲਾਭ ਪ੍ਰਦਾਨ ਕਰਾਉਂਦਾ ਹੈ।
ਤਜਵੀਜ਼ ਕੀਤੀ ਗਈ ਇਹ ਰੈਗੂਲੇਸ਼ਨ ਮੌਜੂਦਾ ਟਰੱਕਾਂ ਜਾਂ ਸਾਜ਼ੋ-ਸਮਾਨ ’ਤੇ ਕਿਵੇਂ ਅਸਰ ਪਾਵੇਗੀ?
ਤਜਵੀਜ਼ ਕੀਤੀ ACF ਰੈਗੂਲੇਸ਼ਨ ਨੂੰ ਕਈ ਦਹਾਕਿਆਂ ਦੌਰਾਨ ਪੜਾਅਵਾਰ ਲਿਆਂਦਾ ਜਾਵੇਗਾ ਅਤੇ ਇਹ ਫਲੀਟਾਂ ਨੂੰ ਆਪਣੇ ਮੌਜੂਦਾ ਟਰੱਕ ਘੱਟੋ-ਘੱਟ 18 ਸਾਲਾਂ ਤੱਕ ਜਾਂ 800,000 ਮੀਲਾਂ ਤੱਕ, ਜੋ ਵੀ ਪਹਿਲਾਂ ਹੋ ਜਾਵੇ, ਵਰਤਦੇ ਰਹਿਣ ਦੀ ਆਗਿਆ ਦਿੰਦੀ ਹੈ। ਇਸਦਾ ਮਤਲਬ ਇਹ ਹੈ ਕਿ ਪ੍ਰਭਾਵਿਤ ਫਲੀਟ ਆਪਣੇ ਮੌਜੂਦਾ ਦਹਿਨ-ਸੰਚਾਲਿਤ ਵਾਹਨਾਂ ਨੂੰ ਉਹਨਾਂ ਦੇ ਸੰਪੂਰਨ ਲਾਭਦਾਇਕ ਜੀਵਨਕਾਲ ਤੱਕ ਰੱਖ ਸਕਦੇ ਹਨ ਜਿਵੇਂ ਕਿ ਸੈਨੇਟ ਬਿੱਲ 1 (ਬੀਆਲ, ਸਟੈਚਿਊਜ਼ 2017, ਚੈਪਟਰ 5) ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ।
ZEVs ਵਾਸਤੇ ਚਾਰਜਿੰਗ ਅਤੇ ਹਾਈਡਰੋਜਨ ਈਂਧਨ-ਭਰਨ ਦੇ ਬੁਨਿਆਦੀ-ਢਾਂਚੇ ਨੂੰ ਵਧਾਉਣ ਲਈ ਕੀ ਕੀਤਾ ਜਾ ਰਿਹਾ ਹੈ?
ਤਜਵੀਜ਼ ਕੀਤੀ ACF ਰੈਗੂਲੇਸ਼ਨ ਖਾਸ ਤੌਰ ’ਤੇ ਜ਼ੀਰੋ-ਈਮਿਸ਼ਨ ਟਰੱਕਾਂ ਵੱਲ ਜਲਦੀ ਪਰਿਵਰਤਨ ਕਰਨ ਉੱਤੇ ਧਿਆਨ-ਕੇਂਦਰਿਤ ਕਰਦੀ ਹੈ ਜੋ ਰਵਾਇਤੀ ਤੌਰ ’ਤੇ ਬੇਸ ਆਪਰੇਸ਼ਨਾਂ (base operations) ਵੱਲ ਮੁੜ ਆਉਂਦੇ ਹਨ ਜਿੱਥੇ ਫਲੀਟ ਆਪਣੀਆਂ ਖੁਦ ਦੀਆਂ ਲੋੜਾਂ ਵਾਸਤੇ ਚਾਰਜਿੰਗ ਅਤੇ/ਜਾਂ ਹਾਈਡਰੋਜਨ ਈਂਧਨ-ਭਰਨ ਦੇ ਸਟੇਸ਼ਨਾਂ ਨੂੰ ਲਗਾਉਣਗੇ। ਕੈਲੀਫੋਰਨੀਆ ਊਰਜਾ ਕਮਿਸ਼ਨ ਦੀ ਅਗਵਾਈ ਹੇਠ ਜਨਤਕ ਖੇਤਰ ਚਾਰਜਿੰਗ ਅਤੇ ਹਾਈਡਰੋਜਨ ਈਂਧਨ-ਭਰਨ ਦੇ ਬੁਨਿਆਦੀ-ਢਾਂਚੇ ਦੇ ਵਿਸਤਾਰ ਲਈ ਯੋਜਨਾ ਬਣਾ ਰਿਹਾ ਹੈ ਅਤੇ ਨਿਵੇਸ਼ ਕਰ ਰਿਹਾ ਹੈ। ਉਹਨਾਂ ਦੀ ਖਰੜਾ
ਜ਼ੀਰੋ-ਈਮਿਸ਼ਨ ਵਾਹਨ ਬੁਨਿਆਦੀ-ਢਾਂਚਾ ਯੋਜਨਾ (Zero-Emission Vehicle Infrastructure Plan) ਅਤੇ ਉਹਨਾਂ ਦਾ ਬਿਜਲਈ ਵਾਹਨ ਚਾਰਜਿੰਗ ਬੁਨਿਆਦੀ-ਢਾਂਚਾ ਮੁਲਾਂਕਣ (Electric Vehicle Charging Infrastructure Assessment) ਇਸ ਬਾਰੇ ਹੋਰ ਜਾਣਕਾਰੀ ਪ੍ਰਦਾਨ ਕਰਦੇ ਹਨ ਕਿ ਬੁਨਿਆਦੀ-ਢਾਂਚੇ ਦੇ ਸੰਬੰਧ ਵਿੱਚ ਫਲੀਟ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਰਾਜ ਸਰਕਾਰ ਕੀ ਕਰ ਰਹੀ ਹੈ। ਕੈਲੀਫੋਰਨੀਆ ਊਰਜਾ ਕਮਿਸ਼ਨ ਦੀ ਏਕੀਕਿਰਤ ਊਰਜਾ ਨੀਤੀ ਰਿਪੋਰਟ (Integrated Energy Policy Report) ਊਰਜਾ ਪੈਦਾ ਕਰਨ ਅਤੇ ਸਪਲਾਈ ਕਰਨ ਲਈ ਰਾਜ ਸਰਕਾਰ ਦਾ ਬਲੂਪ੍ਰਿੰਟ ਹੈ, ਜਿਸਨੂੰ ਨਿਵੇਸ਼ਕਾਂ ਦੀ ਮਲਕੀਅਤ ਵਾਲੀਆਂ ਸੁਵਿਧਾਵਾਂ ਵੱਲੋਂ ਆਪਣੇ ਖੁਦ ਦੇ ਬੁਨਿਆਦੀ-ਢਾਂਚੇ ਦੀ ਯੋਜਨਾਬੰਦੀ ਸੰਬੰਧੀ ਲੋੜਾਂ ਵਾਸਤੇ ਵਰਤਿਆ ਜਾਂਦਾ ਹੈ। ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਤੋਂ ਇਲਾਵਾ, ਨਿੱਜੀ ਖੇਤਰ—ਜਿਸ ਵਿੱਚ ਵਾਹਨ ਨਿਰਮਾਤਾ ਵੀ ਸ਼ਾਮਲ ਹਨ—ਨੇ ਵੀ ਯੂ.ਐੱਸ. ਦੇ ਪੂਰਬੀ ਅਤੇ ਪੱਛਮੀਂ ਦੋਨੋਂ ਤੱਟਾਂ ਦੇ ਨਾਲ-ਨਾਲ ਅਤੇ ਟੈਕਸਾਸ ਵਿੱਚ, ਅਤੇ ਕੈਲੀਫੋਰਨੀਆ ਦੇ ਕਈ ਵੱਡੇ ਮੈਟਰੋਪੋਲੀਟਨ ਖੇਤਰਾਂ ਦੇ ਵਿਚਕਾਰ ਜਨਤਕ ਤੌਰ ’ਤੇ ਉਪਲਬਧ ਚਾਰਜਿੰਗ ਅਤੇ/ਜਾਂ ਹਾਈਡਰੋਜਨ ਈਂਧਨ-ਭਰਨ ਸਟੇਸ਼ਨਾਂ ਦੇ ਨੈੱਟਵਰਕਾਂ ਨੂੰ ਲਗਾਉਣ ਲਈ ਨਿਵੇਸ਼ਾਂ ਬਾਬਤ ਐਲਾਨ ਕੀਤੇ ਹਨ।
ਅਗਲੇ ਕਦਮ ਕੀ ਹਨ?
ਤਜਵੀਜ਼ ਕੀਤੀ ACF ਰੈਗੂਲੇਸ਼ਨ ਉਹਨਾਂ ਫਲੀਟਾਂ ’ਤੇ ਧਿਆਨ-ਕੇਂਦਰਿਤ ਕਰਨ ਦੁਆਰਾ ਮੀਡੀਅਮ-ਅਤੇ ਹੈਵੀ-ਡਿਊਟੀ ZEVs ਨੂੰ ਮੁੱਖ-ਧਾਰਾ ਵਿੱਚ ਲਿਆਵੇਗੀ ਜੋ ਮੂਹਰਲੀ ਕਤਾਰ ਵਿੱਚ ਆਉਣ ਦੇ ਸਭ ਤੋਂ ਵੱਧ ਯੋਗ ਹਨ, ਅਤੇ ਜੋ ਜਨਤਕ ਸਿਹਤ ਲਈ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹਨ। ਰਾਜਕੀ ਲਾਗੂਕਰਨ ਯੋਜਨਾ ਵਾਸਤੇ ਰਾਜ ਦੀ ਰਣਨੀਤੀ 2022 (The 2022 State Strategy for the State Implementation Plan) ACF ਅਤੇ ਅਡਵਾਂਸਡ ਕਲੀਨ ਟਰੱਕਸ ਰੈਗੂਲੇਸ਼ਨ ਤੋਂ ਅੱਗੇ ਦੀਆਂ ਕੋਸ਼ਿਸ਼ਾਂ ਦਾ ਵਰਣਨ ਕਰਦੀ ਹੈ। ਇਹ ਯੋਜਨਾ ਉਹਨਾਂ ਨਵੀਆਂ ਅਥਾਰਟੀਆਂ ਦਾ ਵੀ ਵਰਣਨ ਕਰਦੀ ਹੈ ਜਿਨ੍ਹਾਂ ਦੀ CARB ਨੂੰ ਅਜਿਹੇ ਤਰੀਕੇ ਨਾਲ ਜ਼ੀਰੋ-ਈਮਿਸ਼ਨ ਟਰੱਕਾਂ ਵੱਲ ਸੰਪੂਰਨ ਪਰਿਵਰਤਨ ਨੂੰ ਤੇਜ਼ ਕਰਨ ਲਈ ਲੋੜ ਪਵੇਗੀ ਜੋ ਫਲੀਟ ਮਾਲਕਾਂ ਅਤੇ CARB ਲਈ ਪ੍ਰਸ਼ਾਸਕੀ ਬੋਝ ਨੂੰ ਘੱਟ ਤੋਂ ਘੱਟ ਕਰਦਾ ਹੈ, ਅਤੇ ਜੋ ਉਹਨਾਂ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਬਾਜ਼ਾਰ ਦੀਆਂ ਕਾਰਜਵਿਧੀਆਂ ਦੀ ਸਿਰਜਣਾ ਕਰਦਾ ਹੈ ਜਿਨ੍ਹਾਂ ਦੀਆਂ ਕਾਰਵਾਈਆਂ ਅਜਿਹੀਆਂ ਹਨ ਜੋ ਬਿਜਲਈਕਰਨ ਵਾਸਤੇ ਢੁਕਵੀਆਂ ਹਨ ਤਾਂ ਜੋ ਉਹ ਜਲਦੀ ਕਾਰਵਾਈ ਕਰ ਸਕਣ ਅਤੇ ਨਾਲ ਹੀ ਉਹਨਾਂ ਨੂੰ ਵਧੇਰੇ ਸਮਾਂ ਦਿੰਦਾ ਹੈ ਜੋ ਅਜਿਹਾ ਨਹੀਂ ਕਰ ਸਕਦੇ।
ਵਧੇਰੇ ਜਾਣਕਾਰੀ ਕਿੱਥੇ ਦੇਖੀ ਜਾ ਸਕਦੀ ਹੈ?
ਖਰੜਾ ACF ਰੈਗੂਲੇਸ਼ਨ ਅਤੇ ਆਗਾਮੀ ਮੀਟਿੰਗਾਂ, ਵਰਕਸ਼ਾਪਾਂ, ਅਤੇ ਸਮਾਗਮਾਂ ਬਾਰੇ ਜਾਣਕਾਰੀ ACF ਦੀ ਵੈੱਬਸਾਈਟ ’ਤੇ ਉਪਲਬਧ ਹੈ। ਸਾਰੀਆਂ ਮੀਡੀਅਮ-ਅਤੇ ਹੈਵੀ-ਡਿਊਟੀ ਜ਼ੀਰੋ-ਈਮਿਸ਼ਨ ਰੈਗੂਲੇਸ਼ਨਾਂ, ਫ਼ੰਡਿੰਗ, ਅਤੇ ਪਿਛੋਕੜ ਬਾਰੇ ਜਾਣਕਾਰੀ ZEV TruckStop ’ਤੇ ਦੇਖੀ ਜਾ ਸਕਦੀ ਹੈ।
ਜੇ ਤੁਹਾਡੇ ਕੋਈ ਸਵਾਲ ਹਨ ਜਾਂ ਤੁਸੀਂ ਇਸ ਦਸਤਾਵੇਜ਼ ਨੂੰ ਕਿਸੇ ਵਿਕਲਪਕ ਵੰਨਗੀ ਜਾਂ ਭਾਸ਼ਾ ਵਿੱਚ ਹਾਸਲ ਕਰਨਾ ਚਾਹੁੰਦੇ ਹੋ ਤਾਂ (916) 323-2927) ’ਤੇ ਕਾਲ ਕਰੋ। TTY/TDD/ ਸਪੀਚ ਟੂ ਸਪੀਚ ਵਰਤੋਂਕਾਰਾਂ ਲਈ, ਕੈਲੀਫੋਰਨੀਆ ਰਿਲੇਅ ਸਰਵਿਸ ਵਾਸਤੇ 711 ਡਾਇਲ ਕਰੋ।