ਅਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ ਜ਼ੀਰੋ-ਇਮੀਸ਼ਨ ਵਾਹਨ ਬੁਨਿਆਦੀ ਢਾਂਚੇ ਵਿੱਚ ਦੇਰੀ ਸੰਬੰਧੀ ਐਕਸਟੈਂਸ਼ਨ
Contacto
Categorías
ZEV ਬੁਨਿਆਦੀ ਢਾਂਚੇ ਵਿੱਚ ਦੇਰੀ ਸੰਬੰਧੀ ਐਕਸਟੈਂਸ਼ਨ ਕੀ ਹੈ?
ਇਹ ਉਹਨਾਂ ਸਥਿਤੀਆਂ ਨੂੰ ਸੰਬੋਧਿਤ ਕਰਨ ਲਈ ਇੱਕ ਅਸਥਾਈ ਪਾਲਣਾ ਐਕਸਟੈਂਸ਼ਨ ਹੈ, ਜਿੱਥੇ ਇੱਕ ਫਲੀਟ ਮਾਲਕ ਉਹਨਾਂ ਦੇ ਕੰਟਰੋਲ ਤੋਂ ਬਾਹਰ ਦੇ ਹਾਲਾਤਾਂ ਲਈ ਬੁਨਿਆਦੀ ਢਾਂਚੇ ਦੀ ਸਥਾਪਨਾ ਵਿੱਚ ਦੇਰੀ ਦੇ ਕਾਰਨ ACF ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ। ਐਕਸਟੈਂਸ਼ਨ ਫਲੀਟ ਵਿੱਚ ZEV ਨੂੰ ਜੋੜਨ ਲਈ ਹੋਰ ਸਮਾਂ ਪ੍ਰਦਾਨ ਕਰਦਾ ਹੈ, ਜੇਕਰ ਉਹਨਾਂ ਦੇ ZEV ਨੂੰ ਚਲਾਉਣ ਲਈ ਲੋੜੀਂਦੇ ਚਾਰਜਿੰਗ ਜਾਂ ਹਾਈਡ੍ਰੋਜਨ ਫਿਊਲਿੰਗ ਬੁਨਿਆਦੀ ਢਾਂਚੇ ਨੂੰ ਸਥਾਪਤ ਕਰਨ ਲਈ ਇੱਕ ਪ੍ਰੋਜੈਕਟ ਪਾਲਣਾ ਦੀ ਮਿਤੀ ਤੋਂ ਇੱਕ ਸਾਲ ਪਹਿਲਾਂ ਸ਼ੁਰੂ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਦੇਰੀ ਹੁੰਦੀ ਹੈ। ਵਿਸ਼ੇਸ਼ ਹਾਲਤਾਂ ਦੇ ਆਧਾਰ 'ਤੇ 5 ਸਾਲਾਂ ਤੱਕ ਐਕਸਟੈਂਸ਼ਨ ਦਿੱਤੀ ਜਾ ਸਕਦੀ ਹੈ। ਫਲੀਟ ਮਾਲਕਾਂ ਨੂੰ ਲਾਗੂ ਹੋਣ ਯੋਗ ਪਾਲਣਾ ਮਿਤੀ ਤੋਂ 45 ਦਿਨ ਪਹਿਲਾਂ ਐਕਸਟੈਂਸ਼ਨ ਲਈ ਅਪਲਾਈ ਕਰਨਾ ਚਾਹੀਦਾ ਹੈ ਅਤੇ ਇਹ ਦਿਖਾਉਣਾ ਚਾਹੀਦਾ ਹੈ ਕਿ ਐਕਸਟੈਂਸ਼ਨ ਲਈ ਯੋਗ ਹੋਣ ਦੇ ਮਾਪਦੰਡ ਪੂਰੇ ਹੋ ਗਏ ਹਨ।
ਜੇਕਰ ਮੇਰੇ ZEV ਇੰਸਟਾਲੇਸ਼ਨ ਪ੍ਰੋਜੈਕਟ ਵਿੱਚ ਦੇਰੀ ਹੁੰਦੀ ਹੈ, ਤਾਂ ਕੀ ਮੈਨੂੰ ਇੱਕ ਐਕਸਟੈਂਸ਼ਨ ਦੀ ਬੇਨਤੀ ਕਰਨ ਦੀ ਜ਼ਰੂਰਤ ਹੈ?
ਜੇਕਰ ਤੁਹਾਡੀ ਕੈਲੀਫੋਰਨੀਆ ਫਲੀਟ ਪਾਲਣਾ ਵਿੱਚ ਹੈ ਅਤੇ ਦੇਰੀ ਤੁਹਾਡੇ ਫਲੀਟ ਨੂੰ ਆਗਾਮੀ ਪਾਲਣਾ ਦੀ ਸਮਾਂ-ਸੀਮਾ ਨੂੰ ਪੂਰਾ ਕਰਨ ਤੋਂ ਨਹੀਂ ਰੋਕਦਾ ਹੈ, ਤਾਂ ਐਕਸਟੈਂਸ਼ਨ ਲਈ ਅਪਲਾਈ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਹਾਲਾਂਕਿ, ਜੇਕਰਤੁਸੀਂ ZEV ਫਿਊਲਿੰਗਬੁਨਿਆਦੀਢਾਂਚੇਨੂੰਸਥਾਪਿਤਕਰਨਲਈਆਪਣੀਅਗਲੀਪਾਲਣਾਦੀਸਮਾਂ-ਸੀਮਾਤੋਂਇੱਕਸਾਲਪਹਿਲਾਂਕਾਰਵਾਈਕਰਦੇਹੋਅਤੇਤੁਹਾਡੇਨਿਯੰਤਰਣਤੋਂਬਾਹਰਹੋਣਵਾਲੀਆਂਦੇਰੀਆਂਤੁਹਾਨੂੰਸਮੇਂ 'ਤੇਪਾਲਣਾਕਰਨਤੋਂਰੋਕਦੀਆਂਹਨ, ਤਾਂਤੁਸੀਂਲਾਗੂਮਾਪਦੰਡਾਂਨੂੰਪੂਰਾਕਰਦੇਹੋਤਾਂਤੁਸੀਂਇੱਕਐਕਸਟੈਂਸ਼ਨਦੀਬੇਨਤੀਕਰਸਕਦੇਹੋਅਤੇਪ੍ਰਾਪਤਕਰਸਕਦੇਹੋ। ਤੁਹਾਡੇ ਮੌਜੂਦਾ ਵਾਹਨਾਂ ਲਈ ਪਾਲਣਾ ਦੀ ਸਮਾਂ-ਸੀਮਾ ਅਤੇ ਤੁਹਾਨੂੰ ਕਿੰਨੇ ZEV ਦੀ ਪਾਲਣਾ ਕਰਨ ਦੀ ਜ਼ਰੂਰਤ ਹੈ, ਤੁਹਾਡੇ ਦੁਆਰਾ ਵਰਤੀ ਜਾਂਦੀ ਪਾਲਣਾ ਵਿਧੀ 'ਤੇ ਨਿਰਭਰ ਕਰਦਾ ਹੈ।
ਬੁਨਿਆਦੀ ਢਾਂਚਾ ਵਿੱਚ ਦੇਰੀ ਸੰਬੰਧੀ ਐਕਸਟੈਂਸ਼ਨ ਲਈ ਕਿਹੜੀ ਕਿਸਮ ਦੀਆਂ ਦੇਰੀਆਂ ਯੋਗ ਹਨ?
ਦੇਰੀ ਦੀਆਂ ਦੋ ਪ੍ਰਾਇਮਰੀ ਸ਼੍ਰੇਣੀਆਂ ਹਨ, ਜੋ ਐਕਸਟੈਂਸ਼ਨ ਲਈ ਯੋਗ ਹਨ। ਪਹਿਲੀ, ਕਿਸੇ ਪ੍ਰੋਜੈਕਟ ਲਈ ਉਸਾਰੀ ਨਾਲ ਸੰਬੰਧਿਤ ਦੇਰੀ ਹੈ, ਜਿੱਥੇ ਉਸਾਰੀ ਪਰਮਿਟ ਪਾਲਣਾ ਦੀ ਮਿਤੀ ਤੋਂ ਇੱਕ ਸਾਲ ਪਹਿਲਾਂ ਜਾਰੀ ਕੀਤਾ ਗਿਆ ਸੀ ਅਤੇ ਦੇਰੀ ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਦਾ ਨਤੀਜਾ ਹੈ:
- ZEV ਫਿਊਲਿੰਗ ਬੁਨਿਆਦੀ ਢਾਂਚੇ ਦੇ ਉਪਕਰਨਾਂ ਦੇ ਨਿਰਮਾਣ ਅਤੇ ਸ਼ਿਪਿੰਗ ਵਿੱਚ ਦੇਰੀ
- ਇੱਕ ਜਨਰਲ ਠੇਕੇਦਾਰ ਦੀ ਬਦਲੀ ਕਾਰਨ ਦੇਰੀ
- ਉਸਾਰੀ ਸ਼ੁਰੂ ਹੋਣ ਤੋਂ ਬਾਅਦ ਕਿਸੇ ਯੂਟਿਲਿਟੀ ਤੋਂ ਬਿਜਲੀ ਪ੍ਰਾਪਤ ਕਰਨ ਵਿੱਚ ਦੇਰੀ
- ਉਸਾਰੀ ਸਾਈਟ 'ਤੇ ਅਚਾਨਕ ਸੁਰੱਖਿਆ ਮੁੱਦਿਆਂ ਕਾਰਨ ਦੇਰੀ
- ਪੁਰਾਤਨ, ਇਤਿਹਾਸਕ, ਜਾਂ ਕਬਾਇਲੀ ਸੱਭਿਆਚਾਰਕ ਸਰੋਤਾਂ ਦੀ ਖੋਜ
- ਕੁਦਰਤੀ ਆਫ਼ਤਾਂ
ਦੂਜੀ, ਇੱਕ ਦੇਰੀ ਉਹ ਹੈ, ਜਿੱਥੇ ਯੂਟਿਲਿਟੀ ਲੋੜੀਂਦੇ ZEV ਦਾ ਸਮਰਥਨ ਕਰਨ ਲਈ ਫਲੀਟ ਮਾਲਕ ਦੀ ਸਾਈਟ ਨੂੰ ਲੋੜੀਂਦੀ ਪਾਵਰ ਸਪਲਾਈ ਨਹੀਂ ਕਰ ਸਕਦੀ ਹੈ ਅਤੇ ਫਲੀਟ ਮਾਲਕ ਪਾਲਣਾ ਦੀ ਮਿਤੀ ਤੋਂ ਇੱਕ ਸਾਲ ਪਹਿਲਾਂ ਯੂਟਿਲਿਟੀ ਤੋਂ ਦਸਤਾਵੇਜ਼ ਪ੍ਰਾਪਤ ਕਰਦਾ ਹੈ। 1 ਜਨਵਰੀ, 2030 ਨੂੰ ਯੂਟਿਲਿਟੀ -ਅਧਾਰਿਤ ਦੇਰੀ ਲਈ ਐਕਸਟੈਂਸ਼ਨਾਂ ਖਤਮਹੁੰਦੀਆਂਹਨ, ਅਤੇ ਉਸ ਮਿਤੀ ਤੋਂ ਬਾਅਦ ਐਕਸਟੈਂਸ਼ਨ ਬੇਨਤੀਆਂ ਦਾ ਸਮਰਥਨ ਕਰਨ ਲਈ ਇਸਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ।
ਬੁਨਿਆਦੀ ਢਾਂਚਾ ਵਿੱਚ ਦੇਰੀ ਸੰਬੰਧੀ ਐਕਸਟੈਂਸ਼ਨ ਦਾ ਕਿੰਨਾ ਸਮਾਂ ਹੈ?
ਜੇਕਰ ਯੋਗ ਦੇਰੀ ਉਸਾਰੀ ਨਾਲ ਸੰਬੰਧਿਤ ਦੇਰੀ ਦੇ ਕਾਰਨ ਹੁੰਦੀ ਹੈ, ਤਾਂ ਪਾਲਣਾ ਮਿਤੀ ਤੋਂ ਬਾਅਦ ਦੋ ਸਾਲਾਂ ਤੱਕ ਐਕਸਟੈਂਸ਼ਨ ਦਿੱਤੀ ਜਾ ਸਕਦੀ ਹੈ। ਕਿਸੇ ਯੋਗ ਯੂਟਿਲਿਟੀ ਪਾਵਰ ਦੇਰੀ ਦੇ ਨਤੀਜੇ ਵਜੋਂ ਹੋਣ ਵਾਲੀ ਦੇਰੀ ਲਈ, ਖਾਸ ਸਥਿਤੀ ਦੇ ਆਧਾਰ 'ਤੇ ਵਾਧੂ ਦੋ ਸਾਲਾਂ ਲਈ ਐਕਸਟੈਂਸ਼ਨ ਨੂੰ ਰੀਨਿਊ ਕਰਨ ਦੇ ਵਿਕਲਪ ਦੇ ਨਾਲ ਸ਼ੁਰੂਆਤੀ ਐਕਸਟੈਂਸ਼ਨ ਤਿੰਨ ਸਾਲਾਂ ਤੱਕ ਹੋ ਸਕਦੀ ਹੈ। ਐਕਸਟੈਂਸ਼ਨ ਦੀ ਮਿਆਦ ਅਤੇ ਐਕਸਟੈਂਸ਼ਨ ਪ੍ਰਾਪਤ ਕਰਨ ਵਾਲੇ ਵਾਹਨਾਂ ਦੀ ਸੰਖਿਆ ਉਸਾਰੀ ਪ੍ਰੋਜੈਕਟ ਲਈ ਵਿਸ਼ੇਸ਼ ਸਥਿਤੀ ਜਾਂ ਯੂਟਿਲਿਟੀ ਦੁਆਰਾ ਨਿਰਧਾਰਿਤ ਕੀਤੇ ਸਮੇਂ 'ਤੇ ਅਧਾਰਿਤ ਹੋਵੇਗੀ ਕਿ ਉਸਨੂੰ ਸਾਈਟ ਨੂੰ ਲੋੜੀਂਦੀ ਬਿਜਲੀ ਸਪਲਾਈ ਕਰਨ ਦੀ ਜ਼ਰੂਰਤ ਹੈ।
ਉਸਾਰੀ ਨਾਲ ਸੰਬੰਧਿਤ ਬੁਨਿਆਦੀ ਢਾਂਚਾ ਵਿੱਚ ਦੇਰੀ ਕਾਰਨ ਮੈਂ ਅਪਲਾਈ ਕਿਵੇਂ ਕਰਾਂ?
ਉਸਾਰੀ ਨਾਲ ਸੰਬੰਧਿਤ ਦੇਰੀ ਲਈ ਹੇਠਾਂ ਦਿੱਤਾ ਗਿਆ ਸਾਰਾਂਸ਼ ਹੈ, ਜਿਸਨੂੰ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਹੈ:
- ZEV ਫਿਊਲਿੰਗ ਦੇ ਬੁਨਿਆਦੀ ਢਾਂਚੇ ਦੀ ਸਥਾਪਨਾ ਲਈ ਲਾਗੂ ਕੀਤੇ ਗਏ ਇਕਰਾਰਨਾਮੇ ਨੂੰ ਦਰਸਾਉਂਦੇ ਦਸਤਾਵੇਜ਼ ਇੱਕ ਸਾਲ ਤੋਂ ਵੱਧ ਸਮੇਂ ਲਈ ਹਨ ਅਤੇ ਇਹ ਕਿ ਅਗਲੀ ਪਾਲਣਾ ਦੀ ਆਖਰੀ ਮਿਤੀ ਤੋਂ ਘੱਟੋ-ਘੱਟ ਇੱਕ ਸਾਲ ਪਹਿਲਾਂ ਜਾਰੀ ਕੀਤੀ ਗਈ ਮਿਤੀ ਲਈ ਹਨ
- ਦੇਰੀ ਦਾ ਕਾਰਨ ਦਰਸਾਉਣ ਵਾਲੇ ਦਸਤਾਵੇਜ਼ ਉਸਾਰੀ ਪ੍ਰੋਜੈਕਟ ਨਾਲ ਜੁੜੇ ਯੋਗ ਹਾਲਾਤਾਂ ਦਾ ਨਤੀਜਾ ਹਨ
- ਜਿੰਮੇਵਾਰ ਅਧਿਕਾਰੀ ਦਾ ਇੱਕ ਅਜਿਹਾ ਪੱਤਰ, ਜਿਸ ਵਿੱਚ ਦੇਰੀ ਦਾ ਕਾਰਨ ਦੱਸਿਆ ਗਿਆ ਹੈ, ਅੰਦਾਜ਼ਨ ਮੁਕੰਮਲ ਹੋਣ ਦੀ ਮਿਤੀ, ਇੱਕ ਅਜਿਹਾ ਸਪੱਸ਼ਟੀਕਰਨ ਕਿ ਕਿਉਂ ਪ੍ਰਚੂਨ ZEV ਫਿਊਲ ਵਾਲੇ ਬੁਨਿਆਦੀ ਢਾਂਚੇ ਦੀ ਵਰਤੋਂ ਫਲੀਟ ਮਾਲਕ ਦੁਆਰਾ ਨਹੀਂ ਕੀਤੀ ਜਾ ਸਕਦੀ।
- ਕੰਮ ਕਰਨ ਵਾਲੇ ਲਾਇਸੰਸਸ਼ੁਦਾ ਠੇਕੇਦਾਰ, ਸੰਬੰਧਿਤ ਯੂਟਿਲਿਟੀ, ਬਿਲਡਿੰਗ ਵਿਭਾਗ, ਜਾਂ ਪ੍ਰੋਜੈਕਟ ਵਿੱਚ ਸ਼ਾਮਲ ਹੋਰ ਸੰਸਥਾ ਦੁਆਰਾ ਦੇਰੀ ਦੇ ਕਾਰਨ ਦਾ ਸਮਰਥਨ ਕਰਨ ਵਾਲਾ ਦਸਤਾਵੇਜ਼
- ਕੀਤੇ ZEV ਖਰੀਦ ਸਮਝੌਤੇ ਦਾ ਦਸਤਾਵੇਜ਼
ਬਿਨੈਕਾਰਾਂ ਨੂੰ ਯੋਗਤਾ ਦਾ ਪ੍ਰਦਰਸ਼ਨ ਕਰਨ ਅਤੇ ਐਕਸਟੈਂਸ਼ਨ ਲਈ ਸਮਾਂ ਮਿਆਦ ਨੂੰ ਜਾਇਜ਼ ਠਹਿਰਾਉਣ ਲਈ ਆਉਣ ਵਾਲੀ ਪਾਲਣਾ ਮਿਤੀ ਤੋਂ ਘੱਟੋ-ਘੱਟ 45 ਦਿਨ ਪਹਿਲਾਂ TRUCRS@arb.ca.gov 'ਤੇ ਦਸਤਾਵੇਜ਼ ਸਬਮਿਟ ਕਰਾਉਣੇ ਚਾਹੀਦੇ ਹਨ।
ਯੂਟਿਲਿਟੀ ਤੋਂ ਦੇਰੀ ਦੇ ਕਾਰਨ ਮੈਂ ਐਕਸਟੈਂਸ਼ਨ ਲਈ ਅਪਲਾਈ ਕਿਵੇਂ ਕਰਾਂ?
ਇੱਕ ਉਸਾਰੀ ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਯੂਟਿਲਿਟੀ ਤੋਂ ਲੋੜੀਂਦੀ ਸਾਈਟ ਪਾਵਰ ਪ੍ਰਾਪਤ ਕਰਨ ਵਿੱਚ ਦੇਰੀ ਲਈ, ਹੇਠਾਂ ਦਿੱਤਾ ਗਿਆ ਸਾਰ ਹੈ ਕਿ ਕੀ ਜਮ੍ਹਾਂ ਕਰਨ ਦੀ ਲੋੜ ਹੈ:
- ਯੂਟੀਲਿਟੀ ਨੂੰ ਬੇਨਤੀ ਕਰਨ ਵਾਲੀ ਸਾਈਟ ਇਲੈਕਟ੍ਰੀਫੀਕੇਸ਼ਨ ਨੂੰ ਜਮ੍ਹਾ ਕੀਤੀ ਗਈ ਅਰਜ਼ੀ ਦੀ ਇੱਕ ਕਾਪੀ ਜੋ ZEVs ਦੀ ਸੰਖਿਆ ਨਾਲ ਮੇਲ ਖਾਂਦੀ ਹੈ, ਫਲੀਟ ਮਾਲਕ ਨੂੰ ਬੇਨਤੀ ਕੀਤੀ ਐਕਸਟੈਂਸ਼ਨ ਮਿਆਦ ਦੇ ਦੌਰਾਨ ਉਹਨਾਂ ਦੀ ਪਾਲਣਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਹਰੇਕ ਕੈਲੰਡਰ ਸਾਲ ਵਿੱਚ ਤਾਇਨਾਤ ਕਰਨਾ ਚਾਹੀਦਾ ਹੈ।
- ਯੂਟਿਲਿਟੀ ਦਾ ਜਵਾਬ ਇਹ ਦਰਸਾਉਂਦਾ ਹੈ ਕਿ ਪ੍ਰੋਜੈਕਟ ਨੂੰ ਇੱਕ ਸਾਲ ਤੋਂ ਵੱਧ ਸਮਾਂ ਲੱਗੇਗਾ, ਅਤੇ ਯੂਟਿਲਿਟੀ ਇਕਰਾਰਨਾਮੇ ਨੂੰ ਲਾਗੂ ਕਰੇਗਾ। ਜੇਕਰ ਕੋਈ ਯੂਟਿਲਿਟੀ ਇਕਰਾਰਨਾਮੇ ਨੂੰ ਲਾਗੂ ਕਰਨ ਵਿੱਚ ਅਯੋਗ ਜਾਂ ਅਸਮਰੱਥ ਹੈ, ਤਾਂ ਯੂਟਿਲਿਟੀ ਨੂੰ ਸ਼ੁਰੂਆਤੀ ਇਕਰਾਰਨਾਮਾ ਜਾਂ ਸਾਈਟ ਇਲੈਕਟ੍ਰੀਫੀਕੇਸ਼ਨ ਦੀ ਬੇਨਤੀ ਕਰਨ ਵਾਲੀ ਐਪਲੀਕੇਸ਼ਨ ਸਬਮਿਟ ਕਰੋ, ਅਤੇ ਯੂਟਿਲਿਟੀ ਤੋਂ ਇੱਕ ਦਸਤਖਤ ਕੀਤੀ ਤਸਦੀਕ, ਜਿਸ ਵਿੱਚ ਇਹ ਦੱਸਿਆ ਗਿਆ ਹੋਵੇ ਕਿ ਉਹ ਪ੍ਰੋਜੈਕਟ ਦੇ ਨਾਲ ਅੱਗੇ ਵਧਣਗੇ।
- ਦੇਰੀ ਦੇ ਕਾਰਨ ਨੂੰ ਦਰਸਾਉਂਦਾ ਦਸਤਾਵੇਜ਼, ਕਿਲੋਵਾਟ ਵਿੱਚ ਉਪਲਬਧ ਬਿਜਲੀ ਸਮਰੱਥਾ ਦੀ ਯੂਟਿਲਿਟੀ ਦੁਆਰਾ ਪ੍ਰਦਾਨ ਕੀਤਾ ਗਿਆ ਇੱਕ ਅੰਦਾਜ਼ਾ ਯੂਟਿਲਿਟੀ ਐਕਸਟੈਂਸ਼ਨ ਬੇਨਤੀ ਦੇ ਇੱਕ ਸਾਲ ਦੇ ਅੰਦਰ ਸਾਈਟ ਨੂੰ ਸਪਲਾਈ ਕਰ ਸਕਦੀ ਹੈ, ਅਤੇ ਬੇਨਤੀ ਕੀਤੀ ਦੇਰੀ ਦੇ ਹਰ ਸਾਲ ਲਈ, ਅਤੇ ਅਨੁਮਾਨਿਤ ਪ੍ਰੋਜੈਕਟ ਪੂਰਾ ਹੋਣ ਦੀ ਮਿਤੀ
- ZEV ਫਿਊਲਿੰਗ ਬੁਨਿਆਦੀ ਢਾਂਚੇ ਦੇ ਉਪਕਰਨਾਂ ਬਾਰੇ ਜਾਣਕਾਰੀ, ਜੋ ਕਿ ਯੂਟਿਲਿਟੀ ਦੇ ਇਲੈਕਟ੍ਰਿਕ ਸਮਰੱਥਾ ਅਨੁਮਾਨ ਦੇ ਅਨੁਸਾਰ ਹਰ ਸਾਲ ਸਥਾਪਿਤ ਕੀਤੀ ਜਾ ਸਕਦੀ ਹੈ, ਜਿਸ ਵਿੱਚ ਕਿਲੋਵਾਟ ਵਿੱਚ ਚਾਰਜਰਾਂ ਦੀ ਸੰਖਿਆ, ਕਿਸਮ, ਅਤੇ ਰੇਟ ਕੀਤੀ ਸਮਰੱਥਾ ਜਾਂ ਹਾਈਡ੍ਰੋਜਨ ਸਟੇਸ਼ਨ ਦੀ ਡਿਸਪੈਂਸਿੰਗ ਸਮਰੱਥਾ (ਕਿਲੋਗ੍ਰਾਮ ਵਿੱਚ) ਪ੍ਰਤੀ ਦਿਨ ਅਤੇ ਕਿਲੋਵਾਟ ਵਿੱਚ ਬਿਜਲੀ ਦੀ ਮੰਗ ਸ਼ਾਮਲ ਹੈ।
- ਜਿੱਥੇ ਵਾਹਨਾਂ ਦਾ ਨਿਵਾਸ ਕੀਤਾ ਜਾਂਦਾ ਹੈ, ਉੱਥੇ ਕਈ ਸਾਈਟਾਂ ਵਾਲੇ ਫਲੀਟ ਮਾਲਕਾਂ ਨੂੰ ਲਾਜ਼ਮੀ ਤੌਰ 'ਤੇ ਯੂਟਿਲਿਟੀ ਤੋਂ ਹਰੇਕ ਸਾਈਟ ਦੇ ਬੁਨਿਆਦੀ ਢਾਂਚੇ ਦੀ ਸਮਰੱਥਾ ਦੇ ਮੁਲਾਂਕਣ ਦੀ ਇੱਕ ਕਾਪੀ ਜਾਂ ਕਿਸੇ ਤੀਜੀ‑ਧਿਰ ਦੇ ਲਾਇਸੰਸਸ਼ੁਦਾ ਪੇਸ਼ੇਵਰ ਇਲੈਕਟ੍ਰੀਕਲ ਇੰਜੀਨੀਅਰ ਨੂੰ ਇਹ ਦਿਖਾਉਣ ਲਈ ਸਬਮਿਟ ਕਰਾਉਣਾ ਚਾਹੀਦਾ ਹੈ ਕਿ ਕਿਸੇ ਹੋਰ ਸਾਈਟ ਨੂੰ ਜਲਦੀ ਅੱਪਗ੍ਰੇਡ ਨਹੀਂ ਕੀਤਾ ਜਾ ਸਕਦਾ ਹੈ।
ਬਿਨੈਕਾਰਾਂ ਨੂੰ ਯੋਗਤਾ ਦਾ ਪ੍ਰਦਰਸ਼ਨ ਕਰਨ ਅਤੇ ਐਕਸਟੈਂਸ਼ਨ ਲਈ ਸਮਾਂ ਮਿਆਦ ਨੂੰ ਜਾਇਜ਼ ਠਹਿਰਾਉਣ ਲਈ ਆਉਣ ਵਾਲੀ ਪਾਲਣਾ ਮਿਤੀ ਤੋਂ ਘੱਟੋ-ਘੱਟ 45 ਦਿਨ ਪਹਿਲਾਂ TRUCRS@arb.ca.gov 'ਤੇ ਦਸਤਾਵੇਜ਼ ਸਬਮਿਟ ਕਰਾਉਣੇ ਚਾਹੀਦੇ ਹਨ।
ਜੇਕਰ ਯੂਟਿਲਿਟੀ ਤੋਂ ਮੈਨੂੰ ਇਹ ਪਤਾ ਲੱਗਦਾ ਹੈ ਕਿ ਉਹਨਾਂ ਦੇ ਅੱਪਗ੍ਰੇਡ ਪ੍ਰੋਜੈਕਟ ਵਿੱਚ ਪੰਜ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ, ਤਾਂ ਮੈਨੂੰ ਸਾਈਟ ਇਲੈਕਟ੍ਰੀਫਿਕੇਸ਼ਨ ਐਕਸਟੈਂਸ਼ਨ ਨੂੰ ਰੀਨਿਊ ਕਰਨ ਦੀ ਕਿਉਂ ਜ਼ਰੂਰਤ ਹੈ?
ਯੂਟਿਲਿਟੀ ਬਿਜਲੀ ਸਮਰੱਥਾ ਸਮੇਂ ਦੇ ਨਾਲ ਬਦਲ ਸਕਦੀ ਹੈ। ਤੁਹਾਨੂੰ ਕੋਈ ਵੀ ZEV ਤੈਨਾਤ ਕਰਨਾ ਚਾਹੀਦਾ ਹੈ, ਜੋ ਐਕਸਟੈਂਸ਼ਨ ਦੇ ਹਰ ਸਾਲ ਲਈ ਤੁਹਾਡੀ ਸਾਈਟ 'ਤੇ ਸਮਰਥਿਤ ਹੋ ਸਕਦਾ ਹੈ। ਨਾਲ ਹੀ, ਤੁਹਾਡੀ ਸਾਈਟ ਤੋਂ ਤੈਨਾਤ ZEV ਦੀ ਗਿਣਤੀ ਬਦਲ ਸਕਦੀ ਹੈ। ਇਸ ਲਈ, ਸ਼ੁਰੂਆਤੀ ਤਿੰਨ ਸਾਲਾਂ ਤੋਂ ਬਾਅਦ ਜੇਕਰ ਯੂਟਿਲਿਟੀ ਹਾਲੇ ਵੀ ਤੁਹਾਡੇ ਵਧ ਰਹੇ ZEV ਫਲੀਟ ਨੂੰ ਲੋੜੀਂਦੀ ਬਿਜਲੀ ਸਪਲਾਈ ਨਹੀਂ ਕਰ ਸਕਦੀ ਹੈ, ਤਾਂ ਨਵੀਂ ਜਾਂ ਅੱਪਡੇਟ ਕੀਤੀ ਜਾਣਕਾਰੀ ਦੇ ਆਧਾਰ 'ਤੇ ਐਕਸਟੈਂਸ਼ਨ ਨੂੰ ਵਾਧੂ ਦੋ ਸਾਲਾਂ ਲਈ ਰੀਨਿਊ ਕੀਤਾ ਜਾ ਸਕਦਾ ਹੈ।
ਮੈਂ ਇਹ ਕਿਵੇਂ ਨਿਰਧਾਰਿਤ ਕਰ ਸਕਦਾ/ਸਕਦੀ ਹਾਂ ਕਿ ਮੇਰੀਸਾਂਝੀਸਾਈਟ 'ਤੇ ZEV ਦੀ "ਵੱਧ ਤੋਂ ਵੱਧ ਸੰਖਿਆ ਯੂਟਿਲਿਟੀ "ਸਮਰਥਨ ਕਰ ਸਕਦੀ ਹੈ?
ਯੂਟਿਲਿਟੀ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਅਜਿਹੀ ਸਮਰੱਥਾ ਦੀ ਪਛਾਣ ਕਰੇ, ਜੋ ਇਹ ਸਾਈਟ ਨੂੰ ਪ੍ਰਦਾਨ ਕਰ ਸਕਦੀ ਹੈ ਅਤੇ ਇਸਨੂੰ ਕੀਤਾ ਜਾ ਸਕਦਾ ਹੈ। ਸਾਈਟ ਲਈ ਫਲੀਟ ਮਾਲਕ ਦੀਆਂ ਪ੍ਰੋਜੈਕਟ ਯੋਜਨਾਵਾਂ ਦੇ ਨਾਲ ਇਸ ਜਾਣਕਾਰੀ ਦੀ ਵਰਤੋਂ ਇਹ ਨਿਰਧਾਰਿਤ ਕਰਨ ਲਈ ਕੀਤੀ ਜਾਵੇਗੀ ਕਿ ਕਿੰਨੇ ਵਾਹਨਾਂ ਦਾ ਸਮਰਥਨ ਕੀਤਾ ਜਾ ਸਕਦਾ ਹੈ ਅਤੇ ਕਿੰਨੇ ਵਾਹਨਾਂ ਦਾ ਨਹੀਂ।
ਜੇਕਰ ਮੇਰਾ ਫਲੀਟ ਤੀਜੀ-ਧਿਰ ZEV ਬੁਨਿਆਦੀ ਢਾਂਚਾ ਪ੍ਰਦਾਤਾ 'ਤੇ ਭਰੋਸਾ ਕਰ ਰਿਹਾ ਹੈ, ਤਾਂ ਕੀ ਮੈਂ ਹਾਲੇ ਵੀ ਅਪਲਾਈ ਕਰ ਸਕਦਾ/ਸਕਦੀ ਹਾਂ?
ਹਾਂ, ਪਰ ਸਿਰਫ਼ ਤਾਂ ਹੀ, ਜੇਕਰ ਤੁਸੀਂ ਕਿਸੇ ਵਿਸ਼ੇਸ਼ ਸਾਈਟ 'ਤੇ ਤੀਜੀ‑ਧਿਰ ਨਾਲ ਪਹਿਲਾਂ ਹੀ ਇੱਕ ਸਾਲ ਜਾਂ ਵੱਧ ਦਾ ਇਕਰਾਰਨਾਮਾ ਦਾਖ਼ਲ ਕੀਤਾ ਹੈ, ਇਸਤੋਂ ਪਹਿਲਾਂ ਕਿ ਉਹ ਉਸ ਸਥਾਨ 'ਤੇ ਯੋਗ ਦੇਰੀ ਦਾ ਅਨੁਭਵ ਕਰੇ, ਜਿੱਥੇ ਤੁਹਾਡੇ ਫਲੀਟ ਨੇ ਚਾਰਜਿੰਗ ਜਾਂ ਫਿਊਲਿੰਗ ਸੇਵਾਵਾਂ ਲਈ ਇਕਰਾਰਨਾਮਾ ਕੀਤਾ ਹੈ। ਤੀਜੀ-ਧਿਰ ਦੇ ਨਾਲ ਇਕਰਾਰਨਾਮੇ ਅਤੇ ਫਿਊਲਿੰਗ ਲੋਕੇਸ਼ਨ ਨਾਲ ਦਰਸਾਉਣ ਵਾਲੇ ਸਮਝੌਤੇ ਦੀ ਇੱਕ ਕਾਪੀ ਨੂੰ ਐਕਸਟੈਂਸ਼ਨ ਐਪਲੀਕੇਸ਼ਨ ਦੇ ਹਿੱਸੇ ਵਜੋਂ ਜਮ੍ਹਾਂ ਕਰਵਾਉਣਾ ਹੋਵੇਗਾ। ਇੱਕ ਸਾਂਝੀ ਸਾਈਟ ਦੀ ਵਰਤੋਂ ਕਰਨ ਵਾਲੇ ਮਲਟੀਪਲ ਫਲੀਟ ਵੀ ਇੱਕ ਸਾਂਝੀ ਐਪਲੀਕੇਸ਼ਨ ਜਮ੍ਹਾਂ ਕਰ ਸਕਦੇ ਹਨ।