ਉੱਨਤ ਸਵੱਛ ਫਲੀਟ ਨਿਯਮ ZEV ਮਾਈਲਸਟੋਨ ਵਿਕਲਪ ਵੇਰਵੇ
Contact
Categories
https://ww2.arb.ca.gov/resources/fact-sheets/advanced-clean-fleets-regulation-zev-milestones-option ਦੇਖੋ।
ZEV ਮਾਈਲਸਟੋਨ ਵਿਕਲਪ ਵਿੱਚ ਕਿਹੜੇ ਵਾਹਨ ਸ਼ਾਮਲ ਜਾਂ ਬਾਹਰ ਕੀਤੇ ਗਏ ਹਨ?
ਸਿਰਫ਼ ਉਹ ਵਾਹਨ ਜਿਨ੍ਹਾਂ ਦੀ ਕੁੱਲ ਵਾਹਨ ਵਜਨ ਰੇਟਿੰਗ (Gross Vehicle Weight Rating, GVWR) 8,500 ਪੌਂਡ ਤੋਂ ਵੱਧ ਹੈ, ਲਾਈਟ-ਡਿਊਟੀ ਪੈਕੇਜ ਡਿਲੀਵਰੀ ਵਾਹਨ ਹਨ, ਜਾਂ ਯਾਰਡ ਟ੍ਰੈਕਟਰ ਹਨ, ਅਤੇ ਜੋ ਕੈਲੀਫੋਰਨੀਆ ਵਿੱਚ ਚਲਾਏ ਜਾਂਦੇ ਹਨ, ਉਹ ZEV ਮਾਈਲਸਟੋਨ ਵਿਕਲਪ ਵਿੱਚ ਸ਼ਾਮਲ ਹਨ।
ਲਾਈਟ ਡਿਊਟੀ ਵਾਹਨ ਅਤੇ ZEV, ਲਾਈਟ-ਡਿਊਟੀ ਪੈਕੇਜ ਡਿਲੀਵਰੀ ਵਾਹਨਾਂ ਤੋਂ ਇਲਾਵਾ, ਜਿਵੇਂ ਕਿ ਨਿਯਮ ਅਤੇ ਹੇਠਾਂ ਪਰਿਭਾਸ਼ਿਤ ਕੀਤਾ ਗਿਆ ਹੈ, ਕੈਲੀਫੋਰਨੀਆ ਫਲੀਟ ਦੀ ਗਿਣਤੀ ਵਿੱਚ ਸ਼ਾਮਲ ਨਹੀਂ ਹਨ ਅਤੇ ਨਾ ਹੀ ਉਹ ZEV ਮਾਈਲਸਟੋਨ ਵਿਕਲਪ ਦੀ ਪਾਲਣਾ ਵਿੱਚ ਗਿਣੇ ਜਾਂਦੇ ਹਨ।
ਕੁਝ ਵਾਹਨਾਂ ਦੀਆਂ ਕਿਸਮਾਂ ਨੂੰ ਨਿਮਨਲਿਖਤ ਨਿਯਮਾਂ ਤੋਂ ਬਾਹਰ ਰੱਖਿਆ ਗਿਆ ਹੈ:
- ਕੈਲੀਫੋਰਨੀਆ ਵਾਹਨ ਕੋਡ (California Vehicle Code, CVC) ਧਾਰਾ 545(a) ਵਿੱਚ ਪਰਿਭਾਸ਼ਿਤ ਸਕੂਲ ਬੱਸਾਂ;
- CVC 165 ਵਿੱਚ ਪਰਿਭਾਸ਼ਿਤ ਐਮਰਜੈਂਸੀ ਵਾਹਨ;
- ਵਿਕਰੀ ਦੀ ਉਡੀਕ ਕਰ ਰਹੇ ਵਾਹਨ;
- ਮਿਲਟਰੀ ਤਕਨੀਕੀ ਵਾਹਨ;
- ਇਤਿਹਾਸਕ ਵਾਹਨ;
- ਸਮਰਪਿਤ ਬਰਫ਼ ਹਟਾਉਣ ਵਾਲੇ ਵਾਹਨ;
- ਦੋ-ਇੰਜਣ ਵਾਲੇ ਵਾਹਨ;
- ਭਾਰੀ ਕ੍ਰੇਨ;
- ਨਵੀਨਤਾਕਾਰੀ ਸਵੱਛ ਆਵਾਜਾਈ ਨਿਯਮ; ਦੇ ਅਧੀਨ ਆਵਾਜਾਈ ਵਾਹਨ;
- ਮੋਬਾਈਲ ਕਾਰਗੋ ਹੈਂਡਲਿੰਗ ਨਿਯਮ ਦੇ ਅਧੀਨ ਵਾਹਨ; ਅਤੇ
- ਨਿਰਮਾਤਾ ਟੈਸਟ ਫਲੀਟ
ਮੈਂ TRUCRS ਵਿੱਚ ਮਾਈਲਸਟੋਨ ਸਮੂਹ ਦੀ ਰਿਪੋਰਟ ਕਿਵੇਂ ਕਰਾਂ?
ਜੇਕਰ ZEV ਮਾਈਲਸਟੋਨ ਵਿਕਲਪ ਦੀ ਵਰਤੋਂ ਕਰ ਰਹੇ ਹੋ, ਤਾਂ ਆਪਣੇ ਕੈਲੀਫੋਰਨੀਆ ਫਲੀਟ ਦੀਆਂ ਬਾਡੀ ਦੀਆਂ ਕਿਸਮਾਂ ਨੂੰ ਸਹੀ ਢੰਗ ਨਾਲ ਵੱਖ ਕਰਨਾ ਅਤੇ ਪਾਲਣਾ ਲਈ ਯੋਜਨਾ ਬਣਾਉਣਾ ਮਹੱਤਵਪੂਰਨ ਹੈ। ZEV ਮਾਈਲਸਟੋਨ ਵਿਕਲਪ ਇਹਨਾਂ ਵਾਹਨਾਂ ਦੀਆਂ ਕਿਸਮਾਂ ਨੂੰ ਮਾਈਲਸਟੋਨ ਸਮੂਹਾਂ ਵਿੱਚ ਬਿਜਲੀਕਰਨ ਲਈ ਸਭ ਤੋਂ ਅਨੁਕੂਲ ਕਿਸਮਾਂ ਦੇ ਆਧਾਰ ਤੇ ਦੁਆਰਾ ਸਮੂਹ ਵਿੱਚ ਵੰਡਦਾ ਹੈ।
TRUCRS ਸਿਸਟਮ ਤੁਹਾਡੇ ਦੁਆਰਾ ਰਿਪੋਰਟ ਕੀਤੀ ਗਈ ਜਾਣਕਾਰੀ ਦੇ ਆਧਾਰ ਤੇ ਤੁਹਾਡੇ ਵਾਹਨ ਨੂੰ ਸਹੀ ਮਾਈਲਸਟੋਨ ਸਮੂਹ ਨੂੰ ਉਚਿਤ ਤਰੀਕੇ ਦੇ ਨਾਲ ਸੌਂਪੇਗੀ।
ਟਰੱਕ ਬਾਡੀ ਦੀਆਂ ਕਿਸਮਾਂ ਬਾਰੇ ਹੋਰ ਵੇਰਵਿਆਂ ਲਈ, ਅਸੀਂ ਨੇੜਲੇ ਭਵਿੱਖ ਵਿੱਚ TRUCRS ਬਾਡੀ ਕਿਸਮ ਦੀਆਂ ਸ਼੍ਰੇਣੀਆਂ ਬਾਰੇ ਇੱਕ ਤੱਥ ਸ਼ੀਟ ਜਾਰੀ ਕਰਾਂਗੇ।
- ਉਸ ਬਾਡੀ ਪਰਾਕ ਪ੍ਰਕਾਰ ਦੀ ਚੋਣ ਕਰੋ ਜੋ ਤੁਹਾਡੇ ਵਾਹਨ ਤੇ ਸਭ ਤੋਂ ਵੱਧ ਲਾਗੂ ਹੁੰਦਾ ਹੈ। ਜੇਕਰ ਸੂਚੀਬੱਧ ਬਾਡੀ ਦੀਆਂ ਕਿਸਮਾਂ ਵਿੱਚੋਂ ਉਹ ਇੱਕ ਨਹੀਂ ਹੈ, ਜਿਸਦੀ ਤੁਸੀਂ ਚੌਣ ਕਰਨਾ ਚਾਹੁੰਦੇ ਹੋ ਤਾਂ, "ਹੋਰ - ਕੰਮ ਵਾਲੇ ਟਰੱਕ" (“Other – Work Truck”) ਚੁਣੋ।
- GVWR ਦੀ ਚੌਣ ਕਰੋ, ਅਤੇ ਦੱਸੋ ਕਿ ਕੀ ਵਾਹਨ ਵਿੱਚ ਭਾਰੀ ਫ੍ਰੰਟ ਐਕਸਲ ਹੈ (12,500 ਪੌਂਡ ਤੋਂ ਵੱਧ ਰੇਟ ਕੀਤਾ ਗਿਆ।)
ਮੇਰਾ ਵਾਹਨ ਕਿਹੜੇ ਮੀਲਸਟੋਨ ਸਮੂਹ ਵਿੱਚ ਫਿੱਟ ਹੋਇਆ ਹੈ?
“ਮਾਇਲਸਟੋਨ ਸਮੂਹ 1” ਵਿੱਚ ਕੈਲੀਫੋਰਨੀਆ ਫਲੀਟ ਵਿੱਚ ਸਾਰੇ ਲਾਈਟ-ਡਿਊਟੀ ਪੈਕੇਜ ਡਿਲੀਵਰੀ ਵਾਹਨ, ਬਾਕਸ ਟਰੱਕ, ਵੈਨਾਂ, ਦੋ ਐਕਸਲ ਵਾਲੀਆਂ ਬੱਸਾਂ, ਅਤੇ ਯਾਰਡ ਟ੍ਰੈਕਟਰ ਸ਼ਾਮਲ ਹਨ।
“ਮਾਇਲਸਟੋਨ ਸਮੂਹ 3” ਦਾ ਮਤਲਬ ਕੈਲੀਫੋਰਨੀਆ ਫਲੀਟ ਦੇ ਸਲੀਪਰ ਕੈਬ ਟ੍ਰੈਕਟਰ ਅਤੇ ਵਿਸ਼ੇਸ਼ ਵਾਹਨ ਹਨ। ਵਿਸ਼ੇਸ਼ ਵਾਹਨਾਂ ਨੂੰ ਭਾਰੀ ਫ੍ਰੰਟ ਐਕਸਲ (12,500 ਪੌਂਡ ਤੋਂ ਵੱਧ ਨਾਲ ਸਬੰਧਤ) ਦੇ ਨਾਲ ਕਲਾਸ 8 ਦੇ ਵਾਹਨਾਂ ਦੇ ਤੌਰ ਤੇ ਪਰਿਭਾਸ਼ਤ ਕੀਤਾ ਗਿਆ ਹੈ, ਜਾਂ ਕਲਾਸ 8 ਦੇ ਵਾਹਨ ਜੋ ਸਥਿਰ ਰਹਿੰਦੇ ਹੋ ਕੰਮ ਕਰਦੇ ਹਨ (ਅਗਲੇ ਭਾਗ ਵਿੱਚ ਪਰਿਭਾਸ਼ਾ ਦੇਖੋ)।
ਹਰ ਦੂਜੇ ਵਾਹਨ ਦੀ ਕਿਸਮ "ਮਾਇਲਸਟੋਨ ਸਮੂਹ 2" ਵਿੱਚ ਹੈ, ਜਿਸ ਵਿੱਚ ਕੈਲੀਫੋਰਨੀਆ ਫਲੀਟ ਵਿੱਚ ਕੰਮ ਵਾਲੇ ਟਰੱਕ, ਡੇ ਕੈਬ ਟ੍ਰੈਕਟਰ, ਪਿਕਅੱਪ ਟਰੱਕ ਅਤੇ ਤਿੰਨ ਐਕਸਲ ਵਾਲੀਆਂ ਬੱਸਾਂ ਸ਼ਾਮਲ ਹਨ।
ਮਾਈਲਸਟੋਨ ਗਰੁੱਪ ਸ਼੍ਰੇਣੀ ਦੀਆਂ ਪਰਿਭਾਸ਼ਾਵਾਂ ਕੀ ਹਨ?
ZEV ਮਾਈਲਸਟੋਨ ਵਿਕਲਪ ਫਲੀਟ ਮਾਲਕਾਂ ਨੂੰ ਵਾਹਨ ਦੀ ਬਾਡੀ ਦੀ ਕਿਸਮ ਦੇ ਆਧਾਰ ਤੇ ZEV ਨੂੰ ਉਹਨਾਂ ਦੇ ਕੈਲੀਫੋਰਨੀਆ ਫਲੀਟ ਵਿੱਚ ਪੜਾਅਵਾਰ ਕਰਨ ਦੀ ਇਜਾਜ਼ਤ ਦਿੰਦਾ ਹੈ। ਨਿਯਮ ਧਾਰਾ 2015(b) ਵਿੱਚ ਸੂਚੀਬੱਧ ਬਾਡੀ ਦੀਆਂ ਕਿਸਮਾਂ ਵਿੱਚੋਂ ਹਰੇਕ ਲਈ ਪਰਿਭਾਸ਼ਾਵਾਂ ਪ੍ਰਦਾਨ ਕਰਦਾ ਹੈ। ਉਹਨਾਂ ਨੂੰ ਹਵਾਲੇ ਲਈ ਇੱਥੇ ਸੂਚੀਬੱਧ ਕੀਤਾ ਗਿਆ ਹੈ:
- "ਬਾਕਸ ਟਰੱਕ" ਦਾ ਮਤਲਬ ਹੈ ਇੱਕ ਸਿੰਗਲ-ਯੂਨਿਟ ਵਾਹਨ ਜਿਸ ਪੂਰੀ ਜਾਂ ਅੰਸ਼ਕ ਤੌਰ ਤੇ ਛੱਤ ਦੇ ਨਾਲ ਬੰਦ ਥਾਂ ਹੁੰਦੀ ਹੈ ਅਤੇ ਡ੍ਰਾਇਵਰ ਅਤੇ ਯਾਤਰੀਆਂ ਨੂੰ ਛੱਡ ਕੇ, ਕਾਰਗੋ ਜਾਂ ਪੇਲੋਡ ਦੀ ਢੋਆ-ਢੁਆਈ ਲਈ ਘੱਟੋ-ਘੱਟ ਤਿੰਨ ਪਾਸੇ ਡਿਜ਼ਾਈਨ ਕੀਤਾ ਜਾਂਦਾ ਹੈ। ਉਦਾਹਰਨਾਂ ਵਿੱਚ ਅਜਿਹੇ ਵਾਹਨ ਸ਼ਾਮਲ ਹਨ, ਜਿਨ੍ਹਾਂ ਨੂੰ ਆਮ ਤੌਰ ਤੇ ਸਟੈਪ ਵੈਨਾਂ, ਰੈਫ੍ਰਿਜਰੇਟਿਡ ਵੈਨਾਂ, ਡ੍ਰਾਈ ਵੈਨਾਂ, ਚਿੱਪਰ ਟਰੱਕ, ਅਤੇ ਬਾਕਸ ਰੀਫਰ ਟਰੱਕ ਵਜੋਂ ਜਾਣਿਆ ਜਾਂਦਾ ਹੈ।
- “ਬੱਸ” ਦਾ ਮਤਲਬ ਹੈ, ਕੋਈ ਵੀ ਅਜਿਹਾ ਵਾਹਨ ਜਿਸ ਨੂੰ ਡ੍ਰਾਇਵਰ ਸਮੇਤ ਦਸ ਤੋਂ ਵੱਧ ਵਿਅਕਤੀਆਂ ਨੂੰ ਲਿਜਾਣ ਲਈ ਡਿਜ਼ਾਈਨ ਕੀਤਾ, ਵਰਤਿਆ ਜਾਂ ਰੱਖ-ਰਖਾਅ ਕੀਤਾ ਗਿਆ ਹੋਵੇ, ਅਤੇ ਡ੍ਰਾਇਵਰ ਸਮੇਤ ਲੋਕਾਂ ਨੂੰ ਲਿਜਾਣ ਦੇ ਮੁੱਖ ਉਦੇਸ਼ ਲਈ ਸੀਟਾਂ ਨਾਲ ਕੰਫੀਗਰ ਕੀਤਾ ਗਿਆ ਹੋਵੇ।
- ਦੋ-ਐਕਸਲ ਬੱਸ ਦਾ ਮਤਲਬ ਹੈ ਕੋਈ ਵੀ ਬੱਸ ਜਿਸ ਦੇ ਦੋ ਐਕਸਲ ਹਨ।
- ਤਿੰਨ-ਐਕਸਲ ਬੱਸ ਦਾ ਅਰਥ ਹੈ ਕੋਈ ਵੀ ਬੱਸ ਜਿਸ ਦੇ ਤਿੰਨ ਐਕਸਲ ਹਨ।
- “ਡੇ ਕੈਬ ਟ੍ਰੈਕਟਰ” ਦਾ ਮਤਲਬ ਹੈ ਇੱਕ ਆਨ-ਰੋਡ ਟ੍ਰੈਕਟਰ ਜਿਸ ਵਿੱਚ ਕੈਬ ਦੇ ਪਿਛਲੇ ਪਾਸੇ ਆਰਾਮ ਕਰਨ ਜਾਂ ਸੌਣ ਲਈ ਬਰਥ ਨਹੀਂ ਹੈ ਅਤੇ ਇਹ ਯਾਰਡ ਟ੍ਰੈਕਟਰ ਨਹੀਂ ਹੈ।
- "ਲਾਈਟ-ਡਿਊਟੀ ਪੈਕੇਜ ਡਿਲਿਵਰੀ ਵਾਹਨ" ਦਾ ਮਤਲਬ ਇੱਕ ਮੋਟਰ ਵਾਹਨ ਹੈ ਜਿਸਦਾ GVWR 8,500 ਪੌਂਡ ਜਾਂ ਇਸ ਤੋਂ ਘੱਟ ਹੈ ਅਤੇ ਜਿਸ ਵਿੱਚ 100 ਕਿਊਬਿਕ ਫੁੱਟ ਜਾਂ ਇਸ ਤੋਂ ਵੱਧ ਕਾਰਗੋ-ਚੁੱਕਣ ਦੀ ਸਮਰੱਥਾ ਹੈ, ਜਿਵੇਂ ਕਿ ਟਾਸਿਰਲੇਖ 49, C.F.R. ਧਾਰਾ 523.2 ਵਿੱਚ, ਜਿਵੇਂ ਕਿ ਇਹ 3 ਜੂਨ, 2022 ਨੂੰ ਮੌਜੂਦ ਸੀ, ਜੋ ਕਿ ਇੱਥੇ ਸੰਦਰਭਿਤ ਕੀਤੀ ਗਈ ਹੈ, ਜੋ ਪੈਕੇਜ, ਪਾਰਸਲ, ਜਾਂ ਡਾਕ ਪਹੁੰਚਾਉਣ ਲਈ ਨਿਯਮਿਤ ਤੌਰ ਤੇ ਵਰਤਿਆ ਜਾਂਦਾ ਹੈ।
- “ਪਿਕਅਪ ਟਰੱਕ” ਦਾ ਮਤਲਬ ਹੈ ਇੱਕ ਅਜਿਹਾ ਵਾਹਨ ਜੋ ਅਸਲ ਵਿੱਚ ਇੱਕ ਖੁੱਲੇ ਬਾਕਸ-ਟਾਈਪ ਬੈੱਡ ਦੇ ਨਾਲ ਇੱਕ ਸੰਪੂਰਨ ਵਾਹਨ ਵਜੋਂ ਨਿਰਮਿਤ ਹੈ ਜੋ CVC ਧਾਰਾ 471 ਵਿੱਚ ਨਿਰਧਾਰਤ ਪਰਿਭਾਸ਼ਾ ਨੂੰ ਪੂਰਾ ਕਰਦਾ ਹੈ। ਇੱਕ "ਪਿਕਅਪ ਟਰੱਕ" ਜਿਸ ਵਿੱਚ ਇੱਕ ਹਟਾਉਣਯੋਗ ਬੈੱਡ ਕਵਰ ਜਾਂ ਕੈਂਪਰ ਸ਼ੈੱਲ ਸਥਾਪਤ ਹੈ, ਨੂੰ ਇਸ ਲੇਖ ਦੇ ਉਦੇਸ਼ ਲਈ "ਪਿਕਅੱਪ ਟਰੱਕ" ਮੰਨਿਆ ਜਾਂਦਾ ਹੈ।
- "ਸਲੀਪਰ ਕੈਬ ਟ੍ਰੈਕਟਰ" ਦਾ ਮਤਲਬ ਹੈ ਇੱਕ ਟ੍ਰੈਕਟਰ, ਜਿਸ ਵਿੱਚ ਕੈਬ ਦੇ ਪਿਛਲੇ ਪਾਸੇ ਆਰਾਮ ਕਰਨ ਜਾਂ ਸੌਣ ਲਈ ਇੱਕ ਬਰਥ ਬਣਾਈ ਗਈ ਹੈ।
- "ਵਿਸ਼ੇਸ਼ ਵਾਹਨ" ਦਾ ਮਤਲਬ ਹੇਠ ਦਿੱਤੀਆਂ ਵਿੱਚੋਂ ਇੱਕ ਹੈ:
- (A) 33,000 ਪੌਂਡ ਤੋਂ ਵੱਧ GVWR ਵਾਲਾ ਵਾਹਨ ਅਤੇ ਇੱਕ ਭਾਰੀ ਫਰੰਟ ਐਕਸਲ ਵਾਲਾ; ਜਾਂ
- (B) 33,000 ਪੌਂਡ ਤੋਂ ਵੱਧ GVWR ਵਾਲਾ ਵਾਹਨ ਜੋ ਕਿ ਮਾਲ ਢੋਣ ਲਈ ਤਿਆਰ ਨਹੀਂ ਕੀਤਾ ਗਿਆ ਹੈ ਅਤੇ ਕੰਮ ਕਰਨ ਲਈ ਕੰਫੀਗਰ ਕੀਤਾ ਗਿਆ ਹੈ ਜੋ ਸਿਰਫ ਵਾਹਨ ਦੇ ਸਥਿਰ ਹੋਣ ਤੇ ਹੀ ਕੀਤਾ ਜਾ ਸਕਦਾ ਹੈ ਅਤੇ ਉਸ ਕੰਮ ਨੂੰ ਕਰਨ ਲਈ ਸਹਾਇਕ ਵਿਧੀ, ਵਾਹਨ ਡਿਜ਼ਾਈਨ ਦਾ ਇੱਕ ਅਨਿੱਖੜਵਾਂ ਅੰਗ ਹੈ। ਉਦਾਹਰਨਾਂ ਵਿੱਚ ਉਹ ਵਾਹਨ ਸ਼ਾਮਲ ਹਨ ਜਿਨ੍ਹਾਂ ਨੂੰ ਆਮ ਤੌਰ ਤੇ ਵੈਕਿਊਮ ਟਰੱਕ, ਡਿਗਰ ਡੇਰਿਕ, ਡ੍ਰਿਲਿੰਗ ਰਿਗ, ਅਤੇ ਕੰਕਰੀਟ ਪੰਪ ਟਰੱਕਾਂ ਵਜੋਂ ਜਾਣਿਆ ਜਾਂਦਾ ਹੈ।
- "ਹੈਵੀ ਫ੍ਰੰਟ ਐਕਸਲ" ਦਾ ਮਤਲਬ ਹੈ ਕੋਈ ਵੀ ਫ੍ਰੰਟ ਸਟੀਅਰਿੰਗ ਐਕਸਲ ਜਿਸਦਾ ਪਹੀਆਂ ਦੁਆਰਾ ਹਾਈਵੇਅ ਤੇ ਚੁੱਕਿਆ ਜਾਣ ਵਾਲਾ ਕੁੱਲ ਵਜ਼ਨ 2,500 ਪੌਂਡ ਤੋਂ ਵੱਧ ਲਈ ਰੇਟ ਕੀਤਾ ਗਿਆ ਹੈ। ਐਕਸਲ ਭਾਰ ਰੇਟਿੰਗ ਆਮ ਤੌਰ ਤੇ ਨਿਰਮਾਤਾ ਦੇ ਚਿਪਕਾਏ ਗਏ ਪ੍ਰਮਾਣਨ ਲੇਬਲ ਤੇ ਪਾਈ ਜਾਂਦੀ ਹੈ ਜਿਸ ਵਿੱਚ ਕੁੱਲ ਐਕਸਲ ਭਾਰ ਰੇਟਿੰਗ ਅਤੇ ਕੁੱਲ ਵਾਹਨ ਭਾਰ ਰੇਟਿੰਗ ਸ਼ਾਮਲ ਹੁੰਦੀ ਹੈ।
- “ਵੈਨ” ਦਾ ਮਤਲਬ ਹੈ ਯਾਤਰੀਆਂ ਨੂੰ ਯਾਤਰਾ ਲਈ ਸੀਟਾਂ ਦੇ ਨਾਲ ਜਾਂ ਕਾਰਗੋ ਅਤੇ ਉਪਕਰਣ ਦੀ ਢੋਆ-ਢੁਆਈ ਦੇ ਮੁੱਢਲੇ ਉਦੇਸ਼ ਲਈ ਇੱਕ ਬੰਦ ਥਾਂ ਦੇ ਨਾਲ ਕੰਫਿਗਰ ਕੀਤਾ ਗਿਆ ਇੱਕ ਸਿੰਗਲ ਯੂਨਿਟ ਵਾਹਨ।
- "ਕੰਮ ਵਾਲੇ ਟਰੱਕ" ਦਾ ਅਰਥ ਹੈ ਇੱਕ ਅਜਿਹਾ ਵਾਹਨ ਜੋ ਬਾਕਸ ਟਰੱਕ, ਵੈਨ, ਬੱਸ, ਲਾਈਟ-ਡਿਊਟੀ ਪੈਕੇਜ ਡਿਲੀਵਰੀ ਵਾਹਨ, ਪਿਕਅੱਪ ਟਰੱਕ, ਡੇ ਕੈਬ ਟ੍ਰੈਕਟਰ, ਸਲੀਪਰ ਕੈਬ ਟ੍ਰੈਕਟਰ, ਜਾਂ ਵਿਸ਼ੇਸ਼ ਵਾਹਨ ਦੀ ਕਿਸੇ ਵੀ ਪਰਿਭਾਸ਼ਾ ਨੂੰ ਪੂਰਾ ਨਹੀਂ ਕਰਦਾ ਹੈ।
- “ਯਾਰਡ ਟ੍ਰੈਕਟਰ” ਦਾ ਮਤਲਬ ਹੈ ਇੱਕ ਅਜਿਹਾ ਵਾਹਨ ਜਿਸ ਵਿੱਚ ਚੱਲਣਯੋਗ ਪੰਜਵਾਂ ਪਹੀਆ ਹੁੰਦਾ ਹੈ ਜਿਸ ਨੂੰ ਉੱਚਾ ਕੀਤਾ ਜਾ ਸਕਦਾ ਹੈ ਅਤੇ ਇਸਦੀ ਵਰਤੋਂ ਕਿਸੇ ਸਥਾਨ ਜਾਂ ਸਹੂਲਤ ਤੇ ਟ੍ਰੇਲਰਾਂ ਅਤੇ ਕੰਟੇਨਰਾਂ ਨੂੰ ਹਿਲਾਉਣ ਅਤੇ ਰੱਖਣ ਲਈ ਕਿਤੀ ਜਾਂਦੀ ਹੈ। ਯਾਰਡ ਟ੍ਰੈਕਟਰਾਂ ਨੂੰ ਆਮ ਤੌਰ ਤੇ ਯਾਰਡ ਗੋਟ, ਹੋਸਟਲਰ, ਯਾਰਡ ਡੋਗ, ਟ੍ਰੇਲਰ ਸਪੋਟਰ, ਜਾਂ ਜੌਕੀ ਵਜੋਂ ਵੀ ਜਾਣਿਆ ਜਾਂਦਾ ਹੈ।
ਜਦੋਂ ਕਿ ਜ਼ਿਆਦਾਤਰ ਵਾਹਨ ਸਪੱਸ਼ਟ ਤੌਰ ਤੇ ਸ਼੍ਰੇਣੀ ਦੀ ਪਰਿਭਾਸ਼ਾ ਨੂੰ ਪੂਰਾ ਕਰਦੇ ਹਨ, ਦੂਸਰੇ ਵਾਹਨ ਘੱਟ ਸਪੱਸ਼ਟ ਹੋ ਸਕਦੇ ਹਨ ਕਿ ਉਹ ਕਿਸ ਸ਼੍ਰੇਣੀ ਵਿੱਚ ਆਉਂਦੇ ਹਨ। "ਕੰਮ ਵਾਲੇ ਟਰੱਕ" ਸ਼੍ਰੇਣੀ ਦਾ ਉਦੇਸ਼ ਉਹਨਾਂ ਵਾਹਨਾਂ ਲਈ ਇੱਕ ਆਮ ਸ਼੍ਰੇਣੀ ਦੇ ਤੌਰ ਤੇ ਹੈ ਜੋ ਹੋਰ ਪਰਿਭਾਸ਼ਿਤ ਸ਼੍ਰੇਣੀਆਂ ਵਿੱਚ ਨਹੀਂ ਆਉਂਦੇ। ਹੇਠਾਂ ਦਿੱਤੀ ਮਾਰਗਦਰਸ਼ਨ ਫਲੀਟ ਮਾਲਕਾਂ ਨੂੰ ਇਹ ਨਿਰਧਾਰਿਤ ਕਰਨ ਵਿੱਚ ਮਦਦ ਕਰ ਸਕਦੀ ਹੈ ਕਿ ਕਿਹੜਾ ਵਾਹਨ ਕਿਸ ਸ਼੍ਰੇਣੀ ਵਿੱਚ ਆਉਂਦਾ ਹੈ, ਪਰ ਇਹ ਨਿਯਮਾਂ ਦੀ ਭਾਸ਼ਾ ਨੂੰ ਬਦਲਦਾ ਨਹੀਂ ਹੈ। ਜਿੱਥੇ ਇਹ ਜਾਣਕਾਰੀ ਨਿਯਮਾਂ ਦੀ ਭਾਸ਼ਾ ਤੋਂ ਵੱਖਰੀ ਹੁੰਦੀ ਹੈ, ਉੱਥੇ ਨਿਯਮਾਂ ਦੀ ਭਾਸ਼ਾ ਲਾਗੂ ਹੁੰਦੀ ਹੈ:
ਮਾਈਲਸਟੋਨ ਸਮੁਹ 1 ਵਿੱਚ ਕਿਹੜੇ ਵਾਹਨ ਹਨ?
ਮਾਈਲਸਟੋਨ ਸਮੂਹ 1 ਵਿੱਚ ਲਾਈਟ-ਡਿਊਟੀ ਪੈਕੇਜ ਡਿਲੀਵਰੀ ਵਾਹਨ, ਬਾਕਸ ਟਰੱਕ, ਵੈਨਾਂ, ਦੋ ਐਕਸਲ ਵਾਲੀਆਂ ਬੱਸਾਂ, ਅਤੇ ਕੋਈ ਵੀ ਆਨ-ਰੋਡ ਜਾਂ ਆਫ-ਰੋਡ ਯਾਰਡ ਟ੍ਰੈਕਟਰ ਸ਼ਾਮਲ ਹਨ।
ਵੈਨ ਕੀ ਹੁੰਦੀ ਹੈ?
ਵੈਨਾਂ ਨੂੰ ਆਮ ਤੌਰ ਤੇ ਵਾਹਨ ਨਿਰਮਾਤਾ ਦੁਆਰਾ ਸੰਪੂਰਨ ਵਾਹਨਾਂ ਵਜੋਂ ਪ੍ਰਮਾਣਿਤ ਕੀਤਾ ਜਾਂਦਾ ਹੈ ਅਤੇ ਇੱਕ ਯਾਤਰੀ ਵੈਨ (ਅਕਸਰ ਸਾਈਡ ਵਿੰਡੋ ਵਾਲੀ) ਜਾਂ ਕਾਰਗੋ ਵੈਨ (ਅਕਸਰ ਸਾਈਡ ਵਿੰਡੋ ਤੋਂ ਬਿਨਾਂ) ਵਜੋਂ ਵੇਚਿਆ ਜਾਂਦਾ ਹੈ।
ਕਟਅਵੇ ਵਾਹਨ ਜਿਨ੍ਹਾਂ ਦੇ ਕੈਬ ਦਾ ਰੂਪ ਵੈਨ ਦੇ ਅੱਗੇਲੇ ਹਿੱਸੇ ਵਾਂਗ ਹੁੰਦਾ ਹੈ, ਜੋ ਅਧੂਰੇ ਵਾਹਨਾਂ ਵਜੋਂ ਵੇਚੇ ਜਾਂਦੇ ਹਨ ਅਤੇ ਇਕ ਬਾਡੀ ਨਾਲ ਫਿਟ ਕੀਤੇ ਜਾਂਦੇ ਹਨ, ਉਹਨਾਂ ਨੂੰ ਵੈਨ ਨਹੀਂ ਮੰਨਿਆ ਜਾਂਦਾ ਅਤੇ ਅੰਤਮ ਬਾਡੀ ਕੰਫਿਗ੍ਰੇਸ਼ਨ ਦੁਆਰਾ ਵਰਗੀਕ੍ਰਿਤ ਕੀਤਾ ਜਾਂਦਾ ਹੈ।
ਵੈਨਾਂ ਆਮ ਤੌਰ ਤੇ ਕਲਾਸ 2b ਤੋਂ 3 ਤੱਕ ਹੁੰਦੀਆਂ ਹਨ।
ਬਾਕਸ ਟਰੱਕ ਕੀ ਹੁੰਦਾ ਹੈ?
ਬਾਕਸ ਟਰੱਕ ਆਮ ਤੌਰ 'ਤੇ ਵਾਹਨ ਨਿਰਮਾਤਾ ਦੁਆਰਾ ਅਧੂਰੇ ਵਾਹਨ, ਕੈਬ-ਐਂਡ-ਚੈਸਿਸ, ਜਾਂ ਕੱਟਵੇ ਵਜੋਂ ਪ੍ਰਮਾਣਿਤ ਹੁੰਦੇ ਹਨ।
ਇਸ ਸ਼੍ਰੇਣੀ ਵਿੱਚ ਉਹ ਵਾਹਨ ਸ਼ਾਮਲ ਹਨ ਜੋ ਮੂਲ ਤੌਰ ਤੇ ਕਾਰਗੋ ਜਾਂ ਪੇਲੋਡ (ਡ੍ਰਾਇਵਰ ਅਤੇ ਯਾਤਰੀਆਂ ਨੂੰ ਛੱਡ ਕੇ) ਦੀ ਡਿਲਿਵਰੀ ਲਈ ਡਿਜ਼ਾਇਨ ਕੀਤੀ ਗਈ ਬਾਡੀ ਨਾਲ ਕੰਫਿਗਰ ਹੁੰਦੇ ਹਨ, ਜਾਂ ਜੋ ਹੋਰ ਕਿਸੇ ਤਰੀਕੇ ਨਾਲ ਨਿਯਮ ਦੀ ਪਰਿਭਾਸ਼ਾ ਵਿੱਚ ਬਾਕਸ ਟਰੱਕ ਦੇ ਰੂਪ ਵਿੱਚ ਦਰਸ਼ਾਏ ਗਏ ਹਨ।
- ਸ਼੍ਰੇਣੀ ਵਿੱਚ ਹਰ ਤਰ੍ਹਾਂ ਦੇ ਸਟੈਪ ਵੈਨ, ਰੈਫ੍ਰਿਜਰੇਟਿਡ ਵੈਨ, ਡਰਾਈ ਵੈਨ, ਚਿੱਪਰ ਟਰੱਕ, ਬਾਕਸ ਰੀਫਰ ਟਰੱਕ ਸ਼ਾਮਲ ਹਨ
ਹੋਰ ਟਰੱਕ ਦੀਆਂ ਕਿਸਮਾਂ ਜੋ ਸ਼੍ਰੇਣੀ ਵਿੱਚ ਸ਼ਾਮਲ ਹਨ:
- ਰੋਲ-ਅੱਪ ਕਾਰਗੋ ਬੇ ਦਰਵਾਜ਼ੇ ਦੇ ਨਾਲ ਬੀਵਰੇਜ਼ ਟਰੱਕ
- ਬਖਤਰਬੰਦ ਬਾਕਸ ਟਰੱਕ
ਇਹ ਸ਼੍ਰੇਣੀ ਆਮ ਤੌਰ ਤੇ ਉਹ ਵਾਹਨਾਂ ਨੂੰ ਬਾਹਰ ਰੱਖਦੀ ਹੈ ਜੋ ਕਿ ਮੂਲ ਤੌਰ ਤੇ ਕਾਰਗੋ ਜਾਂ ਪੇਲੋਡ ਦੀ ਡਿਲਿਵਰੀ ਲਈ ਨਹੀਂ ਬਣਾਏ ਗਏ ਹਨ, ਜਿਨ੍ਹਾਂ ਦੀ ਬੌਡੀ ਵਿੱਚ ਉਪਕਰਣ ਸ਼ਾਮਲ ਹਨ, ਜੋ ਮਨੁੱਖੀ ਰਿਹਾਇਸ਼ ਲਈ ਬਣਾਏ ਗਏ ਹਨ, ਜਾਂ ਜੋ ਮੂਲ ਤੌਰ 'ਤੇ ਕੰਮ ਵਾਲੀ ਥਾਂ ਤੇ ਉਪਕਰਣ ਅਤੇ ਉਪਕਰਣ ਦੀ ਆਵਾਜਾਈ ਲਈ ਬਣਾਏ ਗਏ ਹਨ ਅਤੇ ਵਰਤੇ ਜਾਂਦੇ ਹਨ। ਇਹੋ ਜਿਹੇ ਵਾਹਨ, ਹਾਲਾਂਕਿ ਉਨ੍ਹਾਂ ਵਿੱਚ ਘੱਟੋ-ਘੱਟ ਤਿੰਨ ਪਾਸਿਆਂ ਅਤੇ ਛੱਤ ਵਾਲਾ "ਬਾਕਸ" ਹੋ ਸਕਦਾ ਹੈ, ਪਰ ਉਹਨਾਂ ਨੂੰ ਬਾਕਸ ਟਰੱਕ ਨਹੀਂ ਮੰਨਿਆ ਜਾਂਦਾ। ਇਸ ਤੋਂ ਇਲਾਵਾ, ਪੂਰੀ ਤਰ੍ਹਾਂ ਹਟਾਉਣਯੋਗ ਸਾਈਡਾਂ ਵਾਲੇ ਬਾਕਸ ਬਾਡੀ ਵਾਲੇ ਵਾਹਨ, ਜਿਵੇਂ ਕਿ ਪਰਦੇ ਦੇ ਕਿਨਾਰੇ ਵਾਲੇ ਟਰੱਕ, ਨੂੰ ਬਾਕਸ ਟਰੱਕ ਨਹੀਂ ਮੰਨਿਆ ਜਾਂਦਾ।
- ਲਿਫਟਗੇਟਸ ਅਤੇ ਸਮਾਨ ਘੱਟ ਵੋਲਟੇਜ ਸਿਸਟਮ ਨੂੰ ਏਕੀਕ੍ਰਿਤ ਉਪਕਰਣ ਨਹੀਂ ਮੰਨਿਆ ਜਾਂਦਾ ਹੈ। ਏਕੀਕਰਨ ਇੱਕ ਪੱਧਰ ਦਾ ਮਾਮਲਾ ਹੈ, ਲੇਕਿਨ ਆਮ ਤੌਰ ਤੇ ਇਸ ਵਿੱਚ ਵਾਹਨ ਰਾਹੀਂ ਪਾਵਰ ਜਾਂ ਹਾਇਡਰੌਲਿਕ ਤਾਰਾਂ ਹੁੰਦੀਆਂ ਹਨ ਅਤੇ ਇਸ ਵਿੱਚ ਸਟੈਂਡ-ਅਲੋਣ ਜਨਰੇਟਰ ਜਾਂ ਸਟੈਂਡ-ਅਲੋਣ ਕੰਪਰੈਸਰ ਜਿਵੇਂ ਕਿ ਸਵੈ-ਸੰਯੁਕਤ ਉਪਕਰਣ ਸ਼ਾਮਲ ਨਹੀਂ ਹੁੰਦੇ, ਜੋ ਟਰੱਕ ਦੀ ਬਾਡੀ ਤੇ ਬੰਨੇ ਹੋਣ ਦੀ ਬਜਾਏ ਬੋਲਟ ਨਾਲ ਲੱਗੇ ਹੁੰਦੇ ਹਨ।
ਸ਼੍ਰੇਣੀ ਵਿੱਚ ਉਹਨਾਂ ਜੋੜ ਵਾਲਿਆਂ ਬਾਡੀ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ ਹੈ ਜਿਹਨਾਂ ਵਿੱਚ ਇੱਕ ਬਾਕਸ ਅਤੇ ਕੁਝ ਹੋਰ ਕੰਫਿਗ੍ਰੇਸ਼ਨ ਉਸੇ ਬਾਡੀ ਤੇ ਫਰੇਮ ਨਾਲ ਜੁੜੀਆਂ ਹੁੰਦੀਆਂ ਹਨ। ਉਦਾਹਰਨ ਲਈ:
- ਏਕੀਕ੍ਰਿਤ ਜੋੜ ਵਾਲੇ ਚਿਪਰ ਬਾਕਸ ਅਤੇ ਕਰੇਨ ਬਾਡੀ ਵਾਲੇ ਵਾਹਨ।
- ਅੱਧੇ ਸਟੇਕ-ਬੈੱਡ ਅਤੇ ਅੱਧੇ ਡੱਬੇ ਜੋੜ ਵਾਲੇ ਵਾਹਨ।
ਵਰਤੋਂ ਦੇ ਕੇਸ ਤੇ ਵਿਚਾਰ ਨਹੀਂ ਕੀਤਾ ਜਾਂਦਾ ਹੈ। ਇੱਕ ਬਾਕਸ ਟਰੱਕ ਜਿਸਦੀ ਵਰਤੋਂ ਮੂਲ ਡਿਜ਼ਾਈਨ ਤੋਂ ਇਲਾਵਾ ਹੋਰ ਉਦੇਸ਼ਾਂ ਲਈ ਹੁੰਦਾ ਹੈ, ਉਹ ਅਜੇ ਵੀ ਇੱਕ ਬਾਕਸ ਟਰੱਕ ਹੈ। ਕਾਰਗੋ ਜਾਂ ਮਾਲ ਪਹੁੰਚਾਉਣ ਇਸਤੇਮਾਲ ਕੀਤਾ ਜਾਣ ਵਾਲਾ ਕੰਮ ਦਾ ਟਰੱਕ ਅਜੇ ਵੀ ਕੰਮ ਦੇ ਟਰੱਕ ਹੀ ਹਨ।
ਬਾਕਸ ਟਰੱਕ ਆਮ ਤੌਰ ਤੇ ਕਲਾਸ 3 ਤੋਂ 8 ਦੇ ਹੁੰਦੇ ਹਨ।
ਲਾਈਟ-ਡਿਊਟੀ ਪੈਕੇਜ ਡਿਲੀਵਰੀ ਵਾਹਨ ਕੀ ਹੈ?
ਨਿਯਮ ਵਿੱਚ ਸ਼ਾਮਲ ਕੀਤੇ ਜਾਣ ਲਈ ਲਾਈਟ-ਡਿਊਟੀ ਵਾਹਨਾਂ ਨੂੰ ਇੱਕ "ਲਾਈਟ-ਡਿਊਟੀ ਪੈਕੇਜ ਡਿਲੀਵਰੀ ਵਾਹਨ" ਦੀ ਪਰਿਭਾਸ਼ਾ ਨੂੰ ਪੂਰਾ ਕਰਨਾ ਹੋਵੇਗਾ। ਵਾਹਨ ਵਿੱਚ 100 ਕਿਊਬਿਕ ਫੁੱਟ ਜਾਂ ਇਸ ਤੋਂ ਵੱਧ ਮਾਲ ਢੋਣ ਦੀ ਸਮਰੱਥਾ ਹੋਣੀ ਚਾਹੀਦੀ ਹੈ, ਅਤੇ ਡਾਕ, ਪਾਰਸਲ ਜਾਂ ਪੈਕੇਜ ਡਿਲੀਵਰ ਕਰਨ ਲਈ ਨਿਯਮਿਤ ਤੌਰ ਤੇ ਇਸਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਪੈਕੇਜ ਡਿਲੀਵਰੀ ਵਾਲੇ ਵਾਹਨ ਪੈਕੇਜ ਅਤੇ ਡਾਕ ਦੀ ਢੋਆ-ਢੁਆਈ ਦੇ ਕਾਰੋਬਾਰ ਵਿੱਚ ਹਨ।
ਵੱਡੇ ਉਪਕਰਨਾਂ ਦੀ ਢੋਆ-ਢੁਆਈ ਲਈ ਵਰਤੀਆਂ ਜਾਂਦੀਆਂ ਜਾਂ ਗਾਹਕ ਨੂੰ ਸੇਵਾ ਪ੍ਰਦਾਨ ਕਰਨ ਲਈ ਵਰਤੀਆਂ ਜਾਣ ਵਾਲਿਆਂ ਲਾਈਟ-ਡਿਊਟੀ ਵੈਨਾਂ (ਉਦਾਹਰਨ ਲਈ, ਕੰਪਿਊਟਰ ਰਿਪੇਅਰ ਟੈਕਨੀਸ਼ੀਅਨ, ਪਲੰਬਰ, ਜਾਂ ਸੁਰੱਖਿਆ ਸਿਸਟਮ ਇੰਸਟਾਲੇਸ਼ਨ ਟੈਕਨੀਸ਼ੀਅਨ ਦੁਆਰਾ ਵਰਤੀਆਂ ਜਾਣ ਵਾਲਿਆਂ) ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਉਪਕਰਣ ਆਮ ਤੌਰ ਤੇ ਉਪਕਰਨਾਂ ਦੇ ਵੱਡੇ ਹਿੱਸੇ ਹੁੰਦੇ ਹਨ ਜਿਨ੍ਹਾਂ ਨੂੰ ਪਾਰਸਲ ਜਾਂ ਪੈਕੇਜ ਨਹੀਂ ਮੰਨਿਆ ਜਾਵੇਗਾ। ਜੇਕਰ ਵਾਹਨਾਂ ਦੀ ਵਰਤੋਂ ਉਪਕਰਣ ਦੀ ਢੋਆ-ਢੁਆਈ ਕਰਨ ਅਤੇ ਗਾਹਕਾਂ ਦੇ ਘਰਾਂ ਵਿੱਚ ਇੰਸਟਾਲ ਕਰਨ ਲਈ ਕੀਤਾ ਜਾਂਦਾ ਹੈ, ਤਾਂ ਇਹ ਵਰਤੋਂ ਦੇ ਹੋਰ ਮਾਮਲਿਆਂ ਦੇ ਸਮਾਨ ਹੈ, ਜਿਨ੍ਹਾਂ ਨੂੰ ਪੈਕੇਜ ਡਿਲੀਵਰੀ ਵੀ ਨਹੀਂ ਮੰਨਿਆ ਜਾਵੇਗਾ, ਜਿਵੇਂ ਕਿ ਇੱਕ ਹੀਟਿੰਗ ਅਤੇ ਏਅਰ ਕੰਡੀਸ਼ਨਿੰਗ ਟੈਕਨੀਸ਼ੀਅਨ ਇੱਕ ਗਾਹਕ ਦੇ ਘਰ ਵਿੱਚ ਇੰਸਟਾਲ ਕਰਨ ਲਈ ਇੱਕ ਨਵਾਂ ਯੂਨਿਟ ਲਿਆਉਂਦਾ ਹੈ।
ਉਹ ਵਾਹਨ ਜੋ ਪੈਕੇਜ, ਪਾਰਸਲ, ਜਾਂ ਡਾਕ ਦੀ ਡਿਲੀਵਰ ਕਰਨ ਲਈ ਅੱਧੇ ਤੋਂ ਵੱਧ ਸਮੇਂ ਲਈ ਵਰਤੇ ਜਾਂਦੇ ਹਨ, ਉਹਨਾਂ ਨੂੰ "ਨਿਯਮਤ ਤੌਰ 'ਤੇ" ਪੈਕੇਜ, ਪਾਰਸਲ, ਜਾਂ ਡਾਕ ਡਿਲੀਵਰ ਕਰਨ ਲਈ ਮੰਨਿਆ ਜਾਵੇਗਾ।
ਇੱਕ ਯਾਰਡ ਟ੍ਰੈਕਟਰ ਕੀ ਹੁੰਦਾ ਹੈ?
ਯਾਰਡ ਟ੍ਰੈਕਟਰ ਆਨ-ਰੋਡ ਜਾਂ ਆਫ-ਰੋਡ ਪ੍ਰਮਾਣਿਤ ਵਾਹਨ ਹਨ ਜਿਨ੍ਹਾਂ ਦੀ ਵਰਤੋਂ ਕਿਸੇ ਟਿਕਾਣੇ ਜਾਂ ਸਹੂਲਤ ਤੇ ਟਰੇਲਰਾਂ ਅਤੇ ਕੰਟੇਨਰਾਂ ਨੂੰ ਲਈ ਕੇ ਜਾਉਣ ਅਤੇ ਰੱਖਣ ਲਈ ਕੀਤੀ ਜਾਂਦੀ ਹੈ। ਔਨ-ਰੋਡ ਯਾਰਡ ਟ੍ਰੈਕਟਰ ਅਕਸਰ ਔਫ-ਰੋਡ ਯਾਰਡ ਟ੍ਰੈਕਟਰਾਂ ਨਾਲ ਮਿਲਦੇ-ਜੁਲਦੇ ਹੁੰਦੇ ਹਨ ਅਤੇ ਇਹਨਾਂ ਵਿੱਚ ਲਾਇਸੈਂਸ ਪਲੇਟਾਂ, ਸੁਰੱਖਿਆ ਲਾਈਟਾਂ, ਅਤੇ ਹੋਰ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਉਹਨਾਂ ਨੂੰ ਲੋੜ ਅਨੁਸਾਰ ਸੜਕ ਤੇ ਚੱਲਣ ਲਈ ਸੁਰੱਖਿਅਤ ਬਣਾਉਂਦੀਆਂ ਹਨ।
ਇਹਨਾਂ ਨੂੰ ਆਮ ਤੌਰ ਤੇ ਨਿਰਮਾਤਾ ਦੁਆਰਾ ਸੰਪੂਰਨ ਵਾਹਨਾਂ ਵਜੋਂ ਪ੍ਰਮਾਣਿਤ ਕੀਤਾ ਜਾਂਦਾ ਹੈ।
ਦੋ-ਐਕਸਲ ਬੱਸ ਕੀ ਹੈ?
ਦੋ-ਐਕਸਲ ਬੱਸਾਂ ਉਹ ਵਾਹਨ ਹਨ ਜੋ ਉਹਨਾਂ "ਬੱਸ" ਦੀ ਪਰਿਭਾਸ਼ਾ ਨੂੰ ਪੂਰਾ ਕਰਦੇ ਹਨ ਜਿਨ੍ਹਾਂ ਦੇ ਦੋ ਐਕਸਲ ਹਨ।
ਇਸ ਸ਼੍ਰੇਣੀ ਵਿੱਚ ਸ਼ਾਮਲ ਵਾਹਨਾਂ ਦੀਆਂ ਕਿਸਮਾਂ ਇਸ ਪ੍ਰਕਾਰ ਹਨ:
- ਸ਼ਟੱਲ ਬੱਸ
- ਲਿਮੋ ਬੱਸ
- ਬੱਸ ਦੀ ਬਾਡੀ ਦੇ ਨਾਲ ਕੱਟ-ਅਵੇ
ਇਹ ਆਮ ਤੌਰ ਤੇ ਨਿਰਮਾਤਾ ਦੁਆਰਾ ਸੰਪੂਰਨ ਜਾਂ ਅਧੂਰੇ ਵਾਹਨਾਂ ਵਜੋਂ ਪ੍ਰਮਾਣਿਤ ਕੀਤੇ ਜਾਂਦੇ ਹਨ।
ਮਾਈਲਸਟੋਨ ਸਮੂਹ 2 ਵਿੱਚ ਕਿਹੜੇ ਵਾਹਨ ਸ਼ਾਮਲ ਹਨ?
“ਮਾਇਲਸਟੋਨ ਸਮੂਹ 2” ਵਿੱਚ ਕੈਲੀਫੋਰਨੀਆ ਫਲੀਟ ਵਿੱਚ ਕੰਮ ਵਾਲੇ ਟਰੱਕ, ਡੇ ਕੈਬ ਟ੍ਰੈਕਟਰ, ਪਿਕਅੱਪ ਟਰੱਕ ਅਤੇ ਤਿੰਨ ਐਕਸਲ ਵਾਲੀਆਂ ਬੱਸਾਂ ਸ਼ਾਮਲ ਹਨ।
ਡੇ-ਕੈਬ ਟ੍ਰੈਕਟਰ ਕੀ ਹੁੰਦਾ ਹੈ?
ਟ੍ਰੇਲਰਾਂ ਨੂੰ ਖਿੱਚਣ ਲਈ ਵਰਤਿਆ ਜਾਣ ਵਾਲਾ ਕੋਈ ਵੀ ਕਲਾਸ 7 ਜਾਂ 8 ਟ੍ਰੈਕਟਰ ਜਿਸ ਵਿੱਚ ਕੈਬ ਹੈ ਅਤੇ ਜਿਸ ਵਿੱਚ ਸਲੀਪਰ ਬਰਥ ਹੈ, ਇਹ ਇਸ ਸ਼੍ਰੇਣੀ ਵਿੱਚ ਫਿੱਟ ਹੋਵੇਗਾ। ਇਸਦੀ ਵਰਤੋਂ ਆਮ ਤੌਰ ਤੇ ਖੇਤਰੀ ਢੋਆ-ਢੁਆਈ, ਡ੍ਰੇਏਜ਼, ਜਾਂ ਸਥਾਨਕ ਢੋਆ-ਢੁਆਈ ਐਪਲੀਕੇਸ਼ਨਾਂ ਵਿੱਚ ਕੀਤੀ ਜਾਂਦੀ ਹੈ।
ਇਨ੍ਹਾਂ ਨੂੰ ਨਿਰਮਾਤਾ ਦੁਆਰਾ ਸੰਪੂਰਨ ਵਾਹਨਾਂ ਵਜੋਂ ਪ੍ਰਮਾਣਿਤ ਕੀਤਾ ਜਾਂਦਾ ਹੈ।
ਪਿਕਅੱਪ ਟਰੱਕ ਕੀ ਹੁੰਦਾ ਹੈ?
ਪਿਕਅਪ ਟਰੱਕਾਂ ਵਿੱਚ ਇੱਕ ਸਟੈਂਡਰਡ ਓਪਨ-ਬਾਕਸ ਕਿਸਮ ਦਾ ਪਿਕਅੱਪ ਬੈੱਡ ਹੁੰਦਾ ਹੈ ਜਿਸਦੀ ਲੰਬਾਈ 9 ਫੁੱਟ ਤੋਂ ਵੱਧ ਨਹੀਂ ਹੁੰਦੀ, 11,500 ਪੌਂਡ ਤੋਂ ਘੱਟ ਦਾ GVWR ਹੁੰਦਾ ਹੈ, 8,001 ਪੌਂਡ ਤੋਂ ਘੱਟ ਦਾ ਬਿਨਾਂ ਲੋਡ ਕੀਤਾ ਭਾਰ ਹੁੰਦਾ ਹੈ, ਅਤੇ ਜੋ ਇੱਕ ਓਪਨ ਬਾਕਸ-ਕਿਸਮ ਦੇ ਬੈੱਡ ਨਾਲ ਲੈਸ ਹੈ ਜਿਸਦੀ ਲੰਬਾਈ 9 ਫੁੱਟ ਤੋਂ ਵੱਧ ਨਹੀਂ ਹੈ। ਇਸ ਵਿੱਚ ਬੈੱਡ-ਮਾਉਂਟਡ ਸਟੋਰੇਜ ਕੰਪਾਰਟਮੈਂਟ ਯੂਨਿਟ ਨਾਲ ਲੈਸ ਪਿਕਅਪ ਕੈਬ ਸ਼ਾਮਲ ਨਹੀਂ ਹਨ ਜਿਨ੍ਹਾਂ ਨੂੰ ਆਮ ਤੌਰ ਤੇ "ਯੂਟਿਲਟੀ ਬਾਡੀ" ਕਿਹਾ ਜਾਂਦਾ ਹੈ, ਕਿਉਂਕਿ ਇਹ ਕੰਮ ਦੇ ਟਰੱਕ ਹੋਣਗੇ।
ਇਹਨਾਂ ਨੂੰ ਆਮ ਤੌਰ ਤੇ ਨਿਰਮਾਤਾ ਦੁਆਰਾ ਸੰਪੂਰਨ ਵਾਹਨਾਂ ਵਜੋਂ ਪ੍ਰਮਾਣਿਤ ਕੀਤਾ ਜਾਂਦਾ ਹੈ।
ਤਿੰਨ-ਐਕਸਲ ਬੱਸ ਕੀ ਹੈ?
ਤਿੰਨ-ਐਕਸਲ ਬੱਸਾਂ ਉਹ ਵਾਹਨ ਹਨ ਜੋ ਉਹਨਾਂ "ਬੱਸ" ਦੀ ਪਰਿਭਾਸ਼ਾ ਨੂੰ ਪੂਰਾ ਕਰਦੇ ਹਨ ਜਿਨ੍ਹਾਂ ਦੇ ਤਿੰਨ ਐਕਸਲ ਹਨ।
ਇਸ ਸ਼੍ਰੇਣੀ ਵਿੱਚ ਸ਼ਾਮਲ ਵਾਹਨਾਂ ਦੀਆਂ ਕਿਸਮਾਂ ਇਸ ਪ੍ਰਕਾਰ ਹਨ:
- ਮੋਟਰ ਕੋਚ ਬੱਸਾਂ
ਇਹਨਾਂ ਨੂੰ ਆਮ ਤੌਰ ਤੇ ਨਿਰਮਾਤਾ ਦੁਆਰਾ ਸੰਪੂਰਨ ਵਾਹਨਾਂ ਵਜੋਂ ਪ੍ਰਮਾਣਿਤ ਕੀਤਾ ਜਾਂਦਾ ਹੈ।
ਕੰਮ ਦੇ ਟਰੱਕ ਕੀ ਹੁੰਦਾ ਹੈ?
ਕੰਮ ਦੇ ਟਰੱਕਾਂ ਨੂੰ ਆਮ ਤੌਰ ਤੇ ਵਾਹਨ ਨਿਰਮਾਤਾ ਦੁਆਰਾ ਇੱਕ ਅਧੂਰੇ ਵਾਹਨ ਜਾਂ ਕੈਬ-ਐਂਡ-ਚੈਸਿਸ ਵਜੋਂ ਪ੍ਰਮਾਣਿਤ ਕੀਤਾ ਜਾਂਦਾ ਹੈ, ਅਤੇ ਕੁਝ ਵਪਾਰਕ ਜਾਂ ਕੰਮ ਦੇ ਕਾਰਜ ਕਰਨ ਲਈ ਵਿਸ਼ੇਸ਼ ਬਾਡੀ ਨਾਲ ਤਿਆਰ ਕੀਤੇ ਹੁੰਦੇ ਹਨ।
ਕੰਮ ਦੇ ਟਰੱਕ ਦਾ ਅਹੁਦਾ ਵਾਹਨ ਦੀ ਕੰਫਿਗ੍ਰੇਸ਼ਨ ਤੇ ਨਿਰਭਰ ਕਰਦਾ ਹੈ। ਨਿਯਮ ਵਿੱਚ "ਕੰਫਿਗ੍ਰੇਸ਼ਨ" ਦੀ ਪਰਿਭਾਸ਼ਾ ਹੇਠ ਲਿਖੇ ਅਨੁਸਾਰ ਹੈ:
- "ਕੰਫਿਗ੍ਰੇਸ਼ਨ" ਦਾ ਮਤਲਬ ਹੈ ਪ੍ਰਾਥਮਿਕ ਉਦੇਸ਼ ਵਾਲਾ ਕਾਰਜ ਜਿਸ ਲਈ ਇੱਕ ਪੂਰਾ ਵਾਹਨ ਤਿਆਰ ਕੀਤਾ ਗਿਆ ਹੈ, ਜਾਂ ਇੱਕ ਅਧੂਰੇ ਵਾਹਨ ਦੀ ਚੈਸੀ ਨਾਲ ਸਥਾਈ ਤੌਰ ਤੇ ਜੁੜੀ ਬਾਡੀ ਦੁਆਰਾ ਨਿਰਧਾਰਤ ਕੀਤਾ ਗਿਆ ਹੈ। ਕੰਫਿਗ੍ਰੇਸ਼ਨ ਦੀਆਂ ਉਦਾਹਰਨਾਂ ਵਿੱਚ ਬਾਲਟੀ ਟਰੱਕ, ਬਾਕਸ ਟਰੱਕ, ਕੰਕਰੀਟ ਪੰਪ ਟਰੱਕ, ਡੰਪ ਟਰੱਕ, ਡਿਗਰ ਡੇਰਿਕ, ਡਰਿਲ ਰਿਗ, ਸਟੇਕ ਬੈੱਡ ਟਰੱਕ, ਫਲੈਟਬੈੱਡ ਟਰੱਕ ਅਤੇ ਟੋ ਟਰੱਕ ਸ਼ਾਮਲ ਹਨ। ਕੰਫਿਗ੍ਰੇਸ਼ਨ ਵਿੱਚ ਵਾਹਨ ਬਾਡੀ ਵਿੱਚ ਜੋੜੇ ਗਏ ਜਾਂ ਲੈ ਜਾਏ ਗਏ ਕਿਸੇ ਵੀ ਸਹਾਇਕ ਉਪਕਰਣ ਜਾਂ ਉਪਕਰਣ ਦੀ ਸੈਕੰਡਰੀ ਵਰਤੋਂ ਸ਼ਾਮਲ ਨਹੀਂ ਹੈ। ਟਰੱਕ ਤੇ ਲੱਗੇ ਉਪਕਰਣਾਂ ਦੀਆਂ ਉਦਾਹਰਨਾਂ ਵਿੱਚ ਵੈਲਡਿੰਗ ਉਪਕਰਣ, ਲਿਫਟ ਗੇਟ, ਪੋਰਟੇਬਲ ਟੈਂਕ, ਜਨਰੇਟਰ, ਸਟੋਰੇਜ ਅਲਮਾਰੀਆਂ ਅਤੇ ਵਿੰਚ ਸ਼ਾਮਲ ਹਨ।
"ਕੰਫਿਗ੍ਰੇਸ਼ਨ" ਦੀ ਪਰਿਭਾਸ਼ਾ ਵਾਹਨ ਅਤੇ ਬਾਡੀ ਵਿੱਚ ਏਕੀਕ੍ਰਿਤ ਉਪਕਰਣਾਂ ਦੇ "ਮੁਢਲੇ ਉਦੇਸ਼ ਕਾਰਜਾਂ"ਨੂੰ ਵੇਖਦੀ ਹੈ। ਜਿਵੇਂ ਕਿ ਪਿਛਲੇ ਅਨੁਭਾਗ ਵਿੱਚ ਦੱਸਿਆ ਗਿਆਹੈ, ਉਪਕਰਣ ਏਕੀਕਰਣ ਇੱਕ ਡਿਗਰੀ ਦਾ ਮਾਮਲਾ ਹੈ ਅਤੇ ਆਮ ਤੌਰ ਤੇ ਇਸ ਵਿੱਚ ਘੱਟ ਵੋਲਟੇਜ ਸਿਸਟਮ ਜਾਂ ਬਾਡੀ ਤੇ ਬਾਜ਼ਾਰ ਤੋਂ ਲਗਾਏ ਗਏ ਸਹਾਇਕ ਉਪਕਰਣ ਸ਼ਾਮਲ ਨਹੀਂ ਹੋਣਗੇ। ਬਾਡੀ ਵਿੱਚ ਏਕੀਕ੍ਰਿਤ ਪਾਵਰ ਟੇਕ-ਆਫ ਪਾਵਰ ਵਾਲੇ ਉਪਕਰਣ ਇੱਕ ਚੰਗਾ ਸੰਕੇਤ ਹੈ ਕਿ ਵਾਹਨ ਇੱਕ ਕੰਮ ਲਈ ਵਰਤਿਆ ਜਾਣ ਵਾਲਾ ਟਰੱਕ ਹੈ।
ਹੋਰ ਟਰੱਕ ਦੀਆਂ ਕਿਸਮਾਂ ਜੋ ਸ਼੍ਰੇਣੀ ਵਿੱਚ ਸ਼ਾਮਲ ਹਨ:
- ਕੈਂਚੀ-ਪੈੜੀ ਲਿਫਟ ਵਾਲਾ ਟਰੱਕ
- ਕਰਟਨਸਾਈਡ (ਪਰਦੇ ਵਾਲੇ) ਟਰੱਕ
- ਮੋਬਾਈਲ ਪ੍ਰਯੋਗਸ਼ਾਲਾਵਾਂ
- ਮੋਬਾਈਲ ਲਾਇਬ੍ਰੇਰੀ ਟਰੱਕ
- ਸਹੂਲਤ ਜਾਂ ਸੇਵਾ ਬਾਡੀ ਟਰੱਕ
- ਉਸਾਰੀ ਲਈ ਵਰਤੇ ਜਾਣ ਵਾਲੇ ਟਰੱਕ
- ਟੈਂਕ ਜਾਂ ਡੰਪ ਟਰੱਕ
- ਸ਼ਰੈਡਰ ਟਰੱਕ
ਕੰਮ ਦੇ ਟਰੱਕ ਆਮ ਤੌਰ ਤੇ ਕਲਾਸ 3 ਤੋਂ 8 ਦੇ ਹੁੰਦੇ ਹਨ।
ਮਾਈਲਸਟੋਨ ਸਮੂਹ 3 ਵਿੱਚ ਕਿਹੜੇ ਵਾਹਨ ਸ਼ਾਮਲ ਹਨ?
ਸਲੀਪਰ ਕੈਬ ਟ੍ਰੈਕਟਰ ਕੀ ਹੁੰਦਾ ਹੈ?
ਕੋਈ ਵੀ ਕਲਾਸ 7 ਜਾਂ 8 ਟ੍ਰੈਕਟਰ ਜਿਸ ਵਿੱਚ ਕੈਬ ਹੈ ਅਤੇ ਜਿਸ ਵਿੱਚ ਸਲੀਪਰ ਬਰਥ ਹੈ, ਇਹ ਇਸ ਸ਼੍ਰੇਣੀ ਵਿੱਚ ਫਿੱਟ ਹੋਵੇਗਾ। ਇਹਨਾਂ ਦੀ ਵਰਤੋਂ ਆਮ ਤੌਰ ਤੇ ਲੰਬੀ ਦੂਰੀ ਜਾਂ ਅੰਤਰਰਾਜੀ ਯਾਤਰਾ ਲਈ ਕੀਤੀ ਜਾਂਦੀ ਹੈ।
ਇਨ੍ਹਾਂ ਨੂੰ ਨਿਰਮਾਤਾ ਦੁਆਰਾ ਸੰਪੂਰਨ ਵਾਹਨਾਂ ਵਜੋਂ ਪ੍ਰਮਾਣਿਤ ਕੀਤਾ ਜਾਂਦਾ ਹੈ।
ਇੱਕ ਵਿਸ਼ੇਸ਼ ਵਾਹਨ ਕੀ ਹੁੰਦਾ ਹੈ?
ਵਿਸ਼ੇਸ਼ ਵਾਹਨਾਂ ਦੀ ਪਰਿਭਾਸ਼ਾ ਇਸ ਤਰ੍ਹਾਂ ਕੀਤੀ ਗਈ ਹੈ:
- ਕਲਾਸ 8 ਦਾ ਕੋਈ ਵੀ ਵਾਹਨ (33,000 ਪੌਂਡ ਤੋਂ ਵੱਧ GVWR ਦੇ ਨਾਲ) ਜਿਸਦਾ ਭਾਰੀ ਫ੍ਰੰਟ ਐਕਸਲ ਹੈ (12,500 ਪੌਂਡ ਤੋਂ ਵੱਧ ਰੇਟ ਕੀਤਾ ਗਿਆ ਹੈ), ਜਾਂ
- ਕਲਾਸ 8 ਦਾ ਕੋਈ ਵੀ ਵਾਹਨ ਜੋ ਮਾਲ ਢੋਣ ਲਈ ਨਹੀਂ ਬਣਾਇਆ ਗਿਆ ਹੈ, ਅਤੇ ਉਹ ਕੰਮ ਕਰਨ ਲਈ ਕੰਫਿਗਰ ਕੀਤਾ ਗਿਆ ਹੈ ਜੋ ਸਿਰਫ ਵਾਹਨ ਦੇ ਸਥਿਰ ਰਹਿਣ ਤੇ ਹੀ ਕੀਤਾ ਜਾ ਸਕਦਾ ਹੈ। ਕੰਮ ਕਰਨ ਵਾਲਾ ਮਕੈਨਿਜ਼ਮ ਵਾਹਨ ਦੇ ਡਿਜ਼ਾਇਨ ਨਾਲ ਜੁੜਿਆ ਹੋਣਾ ਚਾਹੀਦਾ ਹੈ।
ਵਿਸ਼ੇਸ਼ ਬਾਡੀ ਵਾਲੇ ਵਾਹਨ ਜੋ ਕਲਾਸ 8 ਨਹੀਂ ਹਨ, ਆਮ ਤੌਰ ਤੇ ਕੰਮ ਵਾਲੇ ਟਰੱਕ ਦੀ ਸ਼੍ਰੇਣੀ ਵਿੱਚ ਹੋਣਗੇ।
ਇਸ ਸ਼੍ਰੇਣੀ ਵਿੱਚ ਸ਼ਾਮਲ ਹੋਰ ਟਰੱਕ ਕਿਸਮਾਂ ਜੋ ਹਨ:
- ਕਲਾਸ 8 ਵੈਕਿਊਮ ਟਰੱਕ
- ਕਲਾਸ 8 ਡਿੱਗਰ ਡੇਰਿਕਸ (ਖੁਦਾਈ ਵਾਲੀ ਕ੍ਰੇਨ)
- ਕਲਾਸ 8 ਡ੍ਰਿਲਿੰਗ ਰਿਗਸ
- ਕਲਾਸ 8 ਕੰਕਰੀਟ ਪੰਪ ਟਰੱਕ
- ਕਲਾਸ 8 ਬਕੇਟ ਟਰੱਕ
- ਕਲਾਸ 8 ਦੇ ਭਾਰੀ ਫ੍ਰੰਟ ਐਕਸਲ ਵਾਲੇ ਰੀਫਿਉਜ਼ ਕਲੈਕਸ਼ਨ
"ਪਾਲਣਾ ਲਈ ਕਿਸੇ ਵੀ ZEV ਦੀ ਗਿਣਤੀ" ZEV ਮਾਈਲਸਟੋਨ ਲਈ ਕਿਵੇਂ ਕੰਮ ਕਰਦੀ ਹੈ?
ਨਿਯਮ ਇਹ ਦਰਸ਼ਾਉਂਦੇ ਹਨ ਕਿ "ਕਿਸੇ ਵੀ ਮਾਈਲਸਟੋਨ ਸਮੂਹ ਤੋਂ "ਕਿਸੇ ਵੀ ZEV ਦੀ ਵਰਤੋਂ ਫਲੀਟ ਦੀ ZEV ਫਲੀਟ ਮਾਈਲਸਟੋਨ ਦੀ ਲੋੜ ਨੂੰ ਪੂਰਾ ਕਰਨ ਲਈ ਕੀਤੀ ਜਾ ਸਕਦੀ ਹੈ। ਉਦਾਹਰਨ ਲਈ, ਬਾਕਸ ਟਰੱਕਾਂ ਅਤੇ ਡੇ ਕੈਬ ਟ੍ਰੈਕਟਰਾਂ ਵਾਲਾ ਇੱਕ ਫਲੀਟ ZEV ਬਾਕਸ ਟਰੱਕਾਂ ਦੀ ਬਜਾਏ ZEV ਡੇ ਕੈਬ ਟ੍ਰੈਕਟਰਾਂ ਨਾਲ ਕੁੱਲ ZEV ਫਲੀਟ ਮਾਈਲਸਟੋਨ ਲੋੜਾਂ ਨੂੰ ਪੂਰਾ ਕਰ ਸਕਦਾ ਹੈ।" ਇੱਕ ਸਧਾਰਨ ਉਦਾਹਰਨ ਲਈ, ਸਿਰਫ਼ 100 ਸਲੀਪਰ ਕੈਬ ਟ੍ਰੈਕਟਰਾਂ ਵਾਲੇ ਇੱਕ ਫਲੀਟ ਨੂੰ 1 ਜਨਵਰੀ, 2030 ਤੱਕ ਫਲੀਟ ਵਿੱਚ 10 ZEV ਦੀ ਲੋੜ ਹੋਵੇਗੀ। ਫਲੀਟ ਦਾ ਮਾਲਕ 10 ਸਲੀਪਰ ਕੈਬ ਟ੍ਰੈਕਟਰਾਂ ਨੂੰ ਹਟਾ ਸਕਦਾ ਹੈ, ਅਤੇ ਕਿਸੇ ਵੀ ZEV ਕਿਸਮ ਦੇ 10, ਜਿਵੇਂ ਕਿ ZEV ਪਿਕਅੱਪ, ਸ਼ਾਮਲ ਕਰ ਸਕਦਾ ਹੈ, ਜੋ ਇਸ ਲੋੜ ਨੂੰ ਪੂਰਾ ਕਰਨ ਲਈ ਨਿਯਮ ਦੇ ਦਾਇਰੇ ਵਿੱਚ ਹਨ।
ਕੀ ZEV ਮਾਈਲਸਟੋਨ ਲੋੜਾਂ ਦੇਸ਼-ਵਿਆਪੀ ਫਲੀਟ ਤੇ ਆਧਾਰਿਤ ਹਨ?
ਨਹੀਂ, ZEV ਮਾਈਲਸਟੋਨ ਦੀਆਂ ਲੋੜਾਂ ਸਿਰਫ਼ ਕੈਲੰਡਰ ਸਾਲ ਦੌਰਾਨ ਕੈਲੀਫੋਰਨੀਆ ਵਿੱਚ ਫਲੀਟ ਮਾਲਕ ਜਾਂ ਕੰਟਰੋਲ ਕਰਨ ਵਾਲੀ ਧਿਰ ਦੁਆਰਾ ਚਲਾਏ ਜਾਣ ਵਾਲੇ ਵਾਹਨਾਂ ਦੇ ਸਬ-ਸੈੱਟ ਤੇ ਆਧਾਰਿਤ ਹਨ। ਫਲੀਟ ਦੇ ਮਾਲਕਾਂ ਨੂੰ ਇਸ ਵਿਕਲਪ ਲਈ ਸਿਰਫ਼ ਕੈਲੀਫੋਰਨੀਆ ਵਿੱਚ ਚੱਲਣ ਵਾਲੇ ਵਾਹਨਾਂ ਦੀ ਰਿਪੋਰਟ ਕਰਨੀ ਚਾਹੀਦੀ ਹੈ।
ਕੀ ਉਹ ZEV, ਜੋ ਕਦੇ ਵੀ ਕੈਲੀਫੋਰਨੀਆ ਨਹੀਂ ਆਉਂਦੇ ਹਨ, ਕੀ ਉਹਨਾਂ ਨੂੰ ਮਾਈਲਸਟੋਨ ਦੀਆਂ ਲੋੜਾਂ ਵਿੱਚ ਗਿਣਿਆ ਜਾਂਦਾ ਹੈ?
ਨਹੀਂ। ACF ਸਿਰਫ਼ ਕੈਲੀਫੋਰਨੀਆ ਫਲੀਟ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨੂੰ ਇੱਕ ਕੈਲੰਡਰ ਸਾਲ ਦੌਰਾਨ ਫਲੀਟ ਦੇ ਮਾਲਕ ਜਾਂ ਕੰਟਰੋਲ ਕਰਨ ਵਾਲੀ ਧਿਰ ਦੁਆਰਾ ਕੈਲੀਫੋਰਨੀਆ ਵਿੱਚ ਚਲਾਏ ਜਾਣ ਵਾਲੇ ਵਾਹਨਾਂ ਦੇ ਸਬ-ਸੈੱਟ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ। ਉਸ ਸਾਲ ਲਈ ਫਲੀਟ ਦੇ ਮਾਲਕ ਦੀ ZEV ਮਾਈਲਸਟੋਨ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ZEV ਨੂੰ ਕੈਲੰਡਰ ਸਾਲ ਦੌਰਾਨ ਰਾਜ ਵਿੱਚ ਕੰਮ ਕਰਨ ਦੀ ਲੋੜ ਹੋਵੇਗੀ।
ਕੈਲੀਫੋਰਨੀਆ ਫਲੀਟ ਤੋਂ ਕਿਸੇ ਵਾਹਨ ਨੂੰ ਹਟਾਉਣਾ ਮੇਰੇ ZEV ਮਾਈਲਸਟੋਨ ਫਲੀਟ ਦੇ ਆਕਾਰ ਅਤੇ ਪਾਲਣਾ ਦੀ ਗਣਨਾ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?
ਬੇਚੇ ਗਏ, ਸਕ੍ਰੈਪ ਕੀਤੇ ਗਏ, ਜਾਂ ਕਿਸੇ ਹੋਰ ਤਰੀਕੇ ਨਾਲ ਮਲਕੀਅਤ ਵਿੱਚ ਨਾ ਰਹੇ ਵਾਹਨ ਜਾਂ ਜੋ ਹੁਣ ਮੌਜੂਦ ਨਹੀਂ ਹਨ, ਉਹਨਾਂ ਦੀ ਗਿਣਤੀ ਨੂੰ ZEV ਮਾਈਲਸਟੋਨ ਦੀ ਗਣਨਾ ਦੇ ਉਦੇਸ਼ਾਂ ਲਈ ਤੁਰੰਤ ਘਟਾ ਦਿੱਤਾ ਜਾਵੇਗਾ। ਹਾਲਾਂਕਿ, ਇਸਦਾ ਉਦੇਸ਼ ਅਜੇ ਵੀ ਉਸੇ ਫਲੀਟ ਦੀ ਮਲਕੀਅਤ ਵਾਲੇ ਵਾਹਨਾਂ ਲਈ ਫਲੀਟ ਦੇ ਆਕਾਰ ਨੂੰ ਘਟਾਉਣ ਦਾ ਨਹੀਂ ਸੀ, ਜਿਨ੍ਹਾਂ ਨੂੰ ਰਾਜ ਤੋਂ ਬਾਹਰ ਟ੍ਰਾਂਸਫਰ ਕੀਤਾ ਜਾਂਦਾ ਹੈ, ਲੇਕਿਨ ਉਸੇ ਜਾਂ ਬਾਅਦ ਦੇ ਕੈਲੰਡਰ ਸਾਲਾਂ ਵਿੱਚ ਕੈਲੀਫੋਰਨੀਆ ਵਿੱਚ ਕੰਮ ਕਰਨ ਲਈ ਵਾਪਸ ਲਿਆਏ ਜਾਂਦੇ ਹਨ। ਵਾਹਨ ਨੂੰ ਰਾਜ ਤੋਂ ਬਾਹਰ ਟ੍ਰਾਂਸਸਫ਼ਰ ਕਰਨਾ ਅਤੇ ਕਿਤੇ ਹੋਰ ਸਥਾਨਕ ਤੌਰ ਤੇ ਚਲਾਉਣ ਲਈ ਅਲੋਟ ਕਰਨਾ, ਫਿਰ ਇਸਨੂੰ ਕੈਲੀਫੋਰਨੀਆ ਵਿੱਚ ਦੁਬਾਰਾ ਚਲਾਉਣ ਲਈ ਵਾਪਸ ਲਿਆਉਣਾ, ਪਰਿਭਾਸ਼ਾ ਅਨੁਸਾਰ ਕੈਲੀਫੋਰਨੀਆ ਫਲੀਟ ਤੋਂ ਵਾਹਨ ਨੂੰ ਹਟਾਉਣਾ ਨਹੀਂ ਮੰਨਿਆ ਜਾਂਦਾ ਕਿਉਂਕਿ ਫਲੀਟ ਮਾਲਕ ਉਸ ਵਾਹਨ ਨੂੰ ਅਜੇ ਵੀ ਰਾਜ ਵਿੱਚ ਚਲਾਉਣ ਦੇ ਯੋਗ ਹੈ। ਵਾਹਨ ਨੂੰ ਰਾਜ ਤੋਂ ਬਾਹਰ ਟ੍ਰਾਂਸਫ਼ਰ ਕਰਨ ਦਾ ਸੰਕੇਤ ਦੇਣਾ ਪ੍ਰਭਾਵੀ ਤੌਰ ਤੇ CARB ਨੂੰ ਇਹ ਦੱਸਣਾ ਹੈ ਕਿ ਵਾਹਨ ਅਗਲੇ ਸਾਲ ਕੈਲੀਫੋਰਨੀਆ ਵਿੱਚ ਨਹੀਂ ਚਲਾਇਆ ਜਾਵੇਗਾ। ਇਸਲਈ, ZEV ਮਾਈਲਸਟੋਨ ਦੀ ਗਣਨਾ ਦੇ ਉਦੇਸ਼ਾਂ ਲਈ ਇਹਨਾਂ ਵਾਹਨਾਂ ਨੂੰ ਮੌਜੂਦਾ ਕੈਲੰਡਰ ਸਾਲ ਦੇ ਅੰਤ ਤੱਕ ਕੈਲੀਫੋਰਨੀਆ ਫਲੀਟ ਦੀ ਗਿਣਤੀ ਤੋਂ ਨਹੀਂ ਹਟਾਇਆ ਜਾਵੇਗਾ।
ਲੀਜ਼ ਦੇ ਨਵੀਨੀਕਰਨ, ਖਰੀਦਣ ਅਤੇ ਸਵੈਪ ਮੇਰੇ ZEV ਮਾਈਲਸਟੋਨ ਫਲੀਟ ਦੇ ਆਕਾਰ ਅਤੇ ਪਾਲਣਾ ਦੀ ਗਣਨਾ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ?
ਜਿਹੜੇ ਲੀਜ਼ ਤੇ ਦਿੱਤੇ ਵਾਹਨਾਂ ਦਾ ਲੀਜ਼ ਨਵੀਨੀਕਰਨ ਕੀਤਾ ਗਿਆ ਹੈ ਜਾਂ ਖਰੀਦਿਆ ਗਿਆ ਹੈ, ਉਹਨਾਂ ਨੂੰ ਫਲੀਟ ਵਿੱਚ ਨਵੇਂ ਵਜੋਂ ਨਹੀਂ ਮੰਨਿਆ ਜਾਂਦਾ ਹੈ, ਅਤੇ ਇਸ ਨਾਲ ਫਲੀਟ ਦਾ ਆਕਾਰ ਵੱਧਦਾ ਜਾਂ ਘਟਦਾ ਨਹੀਂ ਹੈ।
ਲੀਜ਼ ਬਦਲਣ ਨੂੰ, ਜਿੱਥੇ ਇੱਕ ਨਵਾਂ ਲੀਜ਼ ਕੀਤਾ ਵਾਹਨ ਪੁਰਾਣੇ ਲੀਜ਼ ਕੀਤੇ ਵਾਹਨ ਦੀ ਥਾਂ ਲੈਂਦਾ ਹੈ, ਫਲੀਟ ਵਿੱਚ ਵਾਧੂ ਵਜੋਂ ਮੰਨਿਆ ਜਾਂਦਾ ਹੈ। ਜੇਕਰ ਨਵੇਂ ਵਾਹਨ ਪ੍ਰਾਪਤ ਕਰਨ ਅਤੇ ਪੁਰਾਣੇ ਵਾਹਨ ਨੂੰ ਹਟਾਉਣ ਦੇ ਵਿਚਕਾਰ ਕੋਈ ਓਵਰਲੈਪ ਅਵਧੀ ਹੋਵੇ, ਤਾਂ ZEV ਮਾਈਲਸਟੋਨ ਫਲੀਟ ਆਕਾਰ ਇਸ ਓਵਰਲੈਪ ਅਵਧੀ ਦੌਰਾਨ ਅਸਥਾਈ ਤੌਰ 'ਤੇ ਵੱਧ ਜਾਵੇਗਾ, ਪਰ ਪੂਰੇ ਕੈਲੰਡਰ ਸਾਲ ਲਈ ਨਹੀਂ, ਜਿਵੇਂ ਕਿ ਉਪਰੋਕਤ ਦਿਸ਼ਾਨਿਰਦੇਸ਼ ਵਿੱਚ ਦਰਸ਼ਾਇਆ ਗਿਆ ਹੈ ਜੋ ਵੇਚੇ ਗਏ, ਸਕ੍ਰੈਪ ਕੀਤੇ ਜਾਂ ਹੋਰ ਤਰੀਕੇ ਨਾਲ ਮਲਕੀਅਤ ਵਿੱਚ ਨਾ ਰਹੇ ਵਾਹਨਾਂ ਨਾਲ ਸਬੰਧਤ ਹੈ।
ਕੀ ਨਾ ਚੱਲਣ ਵਜੋਂ ਰਜਿਸਟਰ ਕੀਤੇ ਗਏ ਵਾਹਨਾਂ ਨੂੰ ZEV ਮਾਈਲਸਟੋਨ ਗਣਨਾ ਵਿੱਚ ਸ਼ਾਮਲ ਕੀਤਾ ਗਿਆ ਹੈ?
ਹਾਂ। ਉਹ ਵਾਹਨ ਜੋ ਅਜੇ ਵੀ ਕੈਲੀਫੋਰਨੀਆ ਫਲੀਟ ਵਿੱਚ ਹਨ ਜਿਨ੍ਹਾਂ ਨੂੰ ਨਸ਼ਟ ਨਹੀਂ ਕੀਤਾ ਗਿਆ ਹੈ, ਸਕ੍ਰੈਪ ਨਹੀਂ ਕੀਤਾ ਗਿਆ ਹੈ, ਫਲੀਟ ਤੋਂ ਬਾਹਰ ਨਹੀਂ ਵੇਚਿਆ ਗਿਆ ਹੈ, ਜਾਂ ਰਾਜ ਤੋਂ ਬਾਹਰ ਟ੍ਰਾਂਸਫ਼ਰ ਨਹੀਂ ਕੀਤਾ ਗਿਆ ਹੈ, ਉਹਨਾਂ ਨੂੰ ਸ਼ਾਮਲ ਕਰਨ ਦੀ ਲੋੜ ਹੋਵੇਗੀ, ਜਿਨ੍ਹਾਂ ਵਿੱਚ ਨਾ ਚੱਲਣ ਵਜੋਂ ਰਜਿਸਟਰ ਕੀਤੇ ਗਏ ਵਾਹਨ ਜਾਂ ਅਜਿਹੇ ਵਾਹਨ ਸ਼ਾਮਲ ਹਨ ਜਿਨ੍ਹਾਂ ਦੀ ਵਰਤੋਂ ਪੁਰਜ਼ਿਆਂ ਲਈ ਕੀਤੀ ਜਾਂਦੀ ਹੈ। ਵਾਹਨ ਨੂੰ ਕੈਲੀਫੋਰਨੀਆ ਫਲੀਟ ਤੋਂ ਹਟਾਇਆ ਮੰਨਣ ਲਈ "ਗੈਰ-ਜੀਵਤ ਜੰਕਡ ਜਾਂ ਖੰਡਿਤ" ਵਜੋਂ ਰਜਿਸਟਰ ਕੀਤਾ ਜਾਣਾ ਚਾਹੀਦਾ ਹੈ।
ZEV ਦੇ ਨਾਲ ਫਲੀਟ ਦਾ ਵਿਸਤਾਰ ZEV ਮਾਈਲਸਟੋਨ ਦੀ ਗਣਨਾ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?
ZEV ਮਾਈਲਸਟੋਨ ਦੀ ਗਿਣਤੀ ਫਿਊਲ ਦੀ ਕਿਸਮ ਦੀ ਪਰਵਾਹ ਕੀਤੇ ਬਿਨਾਂ, ਕੈਲੀਫੋਰਨੀਆ ਫਲੀਟ ਵਿੱਚ ਨਿਯਮ ਦੇ "ਵਾਹਨ ਦੇ ਦਾਇਰੇ" ਦੇ ਅੰਦਰ ਸਾਰੇ ਵਾਹਨਾਂ ਦੇ ਆਧਾਰ ਕੀਤੀ ਜਾਂਦੀ ਹੈ। ਉਦਾਹਰਣ ਲਈ, 100 ਸਲੀਪਰ ਕੈਬ ਟ੍ਰੈਕਟਰਾਂ ਦੀ ਫਲੀਟ ਨਾਲ, ਜੇਕਰ ਫਲੀਟ ਮਾਲਕ 10 ZEV ਖਰੀਦ ਕੇ ਕੈਲੀਫੋਰਨੀਆ ਫਲੀਟ ਨੂੰ ਵਧਾਉਂਦਾ ਹੈ ਬਿਨਾਂ ਕਿਸੇ ਵਾਹਨ ਨੂੰ ਬਦਲਣ ਦੇ, ਤਾਂ ਕੈਲੀਫੋਰਨੀਆ ਫਲੀਟ ਦਾ ਆਕਾਰ 110 ਵਾਹਨਾਂ ਤੱਕ ਵਧ ਜਾਂਦਾ ਹੈ, ਜਿਸ ਨਾਲ ਮਾਈਲਸਟੋਨ ਦੀ ਲੋੜ ਨੂੰ ਪੂਰਾ ਕਰਨ ਲਈ ਸਿਰਫ 10 ਦੀ ਬਜਾਇ 11 ZEV ਦੀ ਜਰੂਰਤ ਪਵੇਗੀ। ਇਹ ਉਸ ਸਾਲ ZEV ਮਾਈਲਸਟੋਨ ਦੀ ਗਿਣਤੀ ਨੂੰ ਪ੍ਰਭਾਵਤ ਕਰਦਾ ਹੈ, ਜਿਸ ਸਾਲ ਵਾਹਨ ਕੈਲੀਫੋਰਨੀਆ ਫਲੀਟ ਵਿੱਚ ਆਉਂਦੇ ਹਨ।
ਇਸ ਤੋਂ ਇਲਾਵਾ, ਫਲੀਟ ਵਿੱਚ ਸ਼ਾਮਲ ਕੀਤੇ ਗਏ ਵਾਹਨ ਦੀ ਕਿਸਮ ਮਾਈਲ ਸਟੋਨ ਦੀ ਗਣਨਾ ਨੂੰ ਪ੍ਰਭਾਵਤ ਕਰੇਗੀ। ਉਦਾਹਰਣ ਲਈ, ਜੇ 100 ਸਲੀਪਰ ਕੈਬ ਟ੍ਰੈਕਟਰਾਂ ਦੀ ਫਲੀਟ ਆਪਣੀ ਲੋੜ ਨੂੰ ਪੂਰਾ ਕਰਨ ਲਈ 10 ZEV ਪਿਕਅਪ ਟਰੱਕ ਖਰੀਦਣ ਦਾ ਫੈਸਲਾ ਕਰਦੀ ਹੈ ਬਿਨਾਂ ਕਿਸੇ ਵਾਹਨ ਨੂੰ ਹਟਾਏ, ਤਾਂ ZEV ਪਿਕਅਪ ਨੂੰ ਮਾਈਲਸਟੋਨ ਸਮੂਹ 2 ਫਲੀਟ ਗਿਣਤੀ ਵਿੱਚ ਸ਼ਾਮਲ ਕੀਤਾ ਜਾਵੇਗਾ। 2030 ਵਿੱਚ, ਮਾਈਲਸਟੋਨ ਸਮੂਹ 2 ਦੀ 25% ਲੋੜ ਹੈ, ਜਦੋਂ ਕਿ ਮਾਈਲਸਟੋਨ ਸਮੂਹ 3 ਦੀ 10% ਲੋੜ ਹੈ। ਇਸ ਪਰੀਪੇਖ ਵਿੱਚ 2030 ਲਈ ਜਰੂਰੀ ZEV ਦੀ ਸੰਖਿਆ ਸਹੀ ਤਰੀਕੇ ਨਾਲ ਗਿਣਨ ਲਈ, ਅਸੀਂ ਸਮੂਹ 2 ਵਿੱਚ 10 ਪਿਕਅਪ ਦੀ ਗਿਣਤੀ ਕਰਾਂਗੇ, ਜਿਸਨੂੰ 25% ਨਾਲ ਗੁਣਾ ਕਰਨ ਤੇ 2.5 ਮਿਲਦਾ ਹੈ, ਜਿਸਨੂੰ ਅੱਪਰ ਰਾਊਂਡ ਕਰਨ ਤੇ 3 ZEV ਬਣਦੇ ਹਨ ਜੋ ਕਿ ਸਮੂਹ 2 ਦੀ ਲੋੜ ਪੂਰੀ ਕਰਨ ਲਈ ਚਾਹੀਦੇ ਹਨ ਅਤੇ ਸਮੂਹ 3 ਦੀ ਲੋੜ ਪੂਰੀ ਕਰਨ ਲਈ, 100 ਨੂੰ 10% ਨਾਲ ਗੁਣਾ ਕਰਨ ਤੇ 10 ZEV ਦੀ ਲੋੜ ਹੈ। ਇਸਦੇ ਨਾਲ 1 ਜਨਵਰੀ, 2030 ਤੱਕ ਕੁੱਲ 13 ZEV ਦੀ ਲੋੜ ਹੋਵੇਗੀ, ਜਿਸਦਾ ਮਤਲਬ ਹੈ ਕਿ ਫਲੀਟ ਆਪਣੇ ਮਾਈਲਸਟੋਨ ਲੋੜਾਂ ਨੂੰ ਪੂਰਾ ਨਹੀਂ ਕਰ ਪਾਵੇਗਾ। ਇਸ ਲੋੜ, ਕੁੱਲ 13, ਨੂੰ ਪੂਰਾ ਕਰਨ ਲਈ ਫਲੀਟ ਨੂੰ ਕੁਝ ਹੋਰ ZEV ਖਰੀਦਣ ਦੀ ਲੋੜ ਹੋਵੇਗੀ। ਦੁਬਾਰਾ ਤੋਂ, ਉਹ ਕਿਸੇ ਵੀ ਮਾਈਲਸਟੋਨ ਸਮੂਹ ਤੋਂ ਹੋ ਸਕਦੇ ਹਨ, ਲੇਕਿਨ ਇਹਨਾਂ ਬਾਰੀਕੀਆਂ ਤੇ ਧਿਆਨ ਦੇਣਾ ਮਹੱਤਵਪੂਰਨ ਹੈ ਕਿ ZEV ਕਿਸ ਸਮੂਹ ਵਿੱਚ ਹੈ, ਇਸ ਆਧਾਰ ਤੇ, ਸਿਰਫ਼ ਫਲੀਟ ਦਾ ਵਿਸਤਾਰ ਕਰਨ ਨਾਲ ਮਾਈਲਸਟੋਨ ਦੀ ਲੋੜ ਪ੍ਰਭਾਵਤ ਹੋਵੇਗੀ।
ਵੱਖ-ਵੱਖ ਸਥਿਤੀਆਂ ਲਈ ਯੋਜਨਾ ਬਣਾਉਣ ਲਈ ਕਿਰਪਾ ਕਰਕੇ ਫਲੀਟ ਕੈਲਕੁਲੇਟਰ ਟੂਲ ਦੀ ਵਰਤੋਂ ਕਰੋ।
ਇਹ ਦਸਤਾਵੇਜ਼ ਐਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ ਦੀ ਪਾਲਣਾ ਕਰਨ ਵਿੱਚ ਨਿਯੰਤ੍ਰਿਤ ਸੰਸਥਾਵਾਂ ਦੀ ਸਹਾਇਤਾ ਲਈ ਪ੍ਰਦਾਨ ਕੀਤਾ ਗਿਆ ਹੈ। ਜੇਕਰ ਇਸ ਦਸਤਾਵੇਜ਼ ਅਤੇ ਐਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ ਵਿੱਚ ਕੋਈ ਅੰਤਰ ਮੌਜੂਦ ਹੈ, ਤਾਂ ਐਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ ਦਾ ਰੈਗੂਲੇਟਰੀ ਟੈਕਸਟ ਲਾਗੂ ਹੁੰਦਾ ਹੈ।