ਉੱਨਤ ਸਵੱਛ ਫਲੀਟ ਨਿਯਮ ਰੋਜ਼ਾਨਾ ਵਰਤੋਂ ਦੀ ਛੋਟ
Contacto
Categorías
ਰੋਜ਼ਾਨਾ ਵਰਤੋਂ ਦੀ ਛੋਟ ਕੀ ਹੈ?
ਰੋਜ਼ਾਨਾ ਵਰਤੋਂ ਦੀ ਛੋਟ ਉਹਨਾਂ ਸਥਿਤੀਆਂ ਨੂੰ ਸੰਬੋਧਤ ਕਰਨ ਲਈ ਉਪਲਬਧ ਹੈ ਜਿੱਥੇ ਇੱਕ ਫਲੀਟ ਦਾ ਮਾਲਕ ਆਪਣੇ ਨਿਯੰਤਰਣ ਤੋਂ ਬਾਹਰ ਦੀਆਂ ਸਥਿਤੀਆਂ ਦੇ ਕਾਰਨ ਉੱਨਤ ਸਵੱਛ ਫਲੀਟ ਨਿਯਮ ਦੀ ਪਾਲਣਾ ਨਹੀਂ ਕਰ ਸਕਦਾ ਹੈ। ਖਾਸ ਤੌਰ ਤੇ, ਜੇਕਰ ਫਲੀਟ ਵਿੱਚ ਬਦਲੇ ਜਾ ਰਹੇ ਸਮਾਨ ਕੰਫੀਗ੍ਰੇਸ਼ਨ ਦੇ ਮੌਜੂਦਾ ਵਾਹਨਾਂ ਦੀਆਂ ਪ੍ਰਦਰਸ਼ਿਤ ਰੋਜ਼ਾਨਾ ਦੀ ਮਾਈਲੇਜ ਜਾਂ ਊਰਜਾ ਵਰਤੋਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੋਈ ਨਵਾਂ ZEV ਉਪਲਬਧ ਨਹੀਂ ਹੈ। ਇਸ ਛੂਟ ਵਿੱਚ ਇਹ ਗੱਲ ਵਿਚਾਰੀ ਜਾਂਦੀ ਹੈ ਕਿ ਜੇਕਰ ਲੋੜੀਂਦੀ ਕੰਫੀਗ੍ਰੇਸ਼ਨ ਦੀ ਉਪਲਬਧ ਬੈਟਰੀ-ਇਲੈਕਟ੍ਰਿਕ ਵਾਹਨ (Battery-Electric Vehicle, BEV) ਦੀ ਰੋਜ਼ਾਨਾ ਮਾਈਲੇਜ (ਜਾਂ ਊਰਜਾ ਦੀ ਵਰਤੋਂ) ਫਲੀਟ ਦੀ ਰੋਜ਼ਾਨਾ ਮਾਈਲੇਜ ਜਾਂ ਵਰਤੋਂ ਦੀਆਂ ਲੋੜਾਂ ਨੂੰ ਪੂਰਾ ਕਰ ਸਕਦੀ ਹੈ, ਖਾਸ ਤੌਰ ਤੇ ਉਸ ਸਮੇਂ ਜਦੋਂ ਕਿਸੇ ਹੋਰ ਕਿਸਮ ਦੀ ZEV ਉਪਲਬਧ ਨਹੀਂ ਹੈ। ਇਹ ਛੂਟ ਉਹਨਾਂ ਵਾਹਨਾਂ ਦੀ ਕੰਫੀਗ੍ਰੇਸ਼ਨ ਉੱਤੇ ਲਾਗੂ ਨਹੀਂ ਹੁੰਦੀ ਜੋ ਫਿਊਲ ਸੈਲ ਇਲੈਕਟ੍ਰਿਕ ਵਾਹਨ ਜਾਂ ਨਿਅਰ-ਜ਼ੀਰੋ ਐਮੀਸ਼ਨ ਵਾਹਨ (Near-Zero Emission Vehicle, NZEV) ਦੇ ਤੌਰ ਤੇ ਉਪਲਬਧ ਹਨ ਜਿਸ ਵਿੱਚ 2035 ਮਾਡਲ ਸਾਲ ਤੱਕ ਘੱਟੋ-ਘੱਟ ਸਮੂਹਤ ਤੌਰ ਤੇ ਬਿਜਲੀ ਰੇਂਜ ਹੈ, ਜਾਂ ਜੇਕਰ ਇੱਕ BEV ਉੱਚ ਬੈਟਰੀ ਊਰਜਾ ਸਮਰੱਥਾ ਨਾਲ ਉਪਲਬਧ ਹੈ। ਜੇਕਰ ਮਨਜ਼ੂਰੀ ਦਿੱਤੀ ਜਾਂਦੀ ਹੈ, ਤਾਂ ਇਹ ਛੋਟ ਫਲੀਟ ਦੇ ਮਾਲਕ ਨੂੰ ZEV ਦੀ ਬਜਾਏ, ਵਿਸ਼ਾ ਵਾਹਨ ਦੇ ਸਮਾਨ ਕੰਫੀਗ੍ਰੇਸ਼ਨ ਦਾ ਨਵਾਂ ਇੰਟਰਨਲ ਕੰਬਸ਼ਨ ਇੰਜਣ (Internal Combustion Engine, ICE) ਵਾਹਨ ਖਰੀਦਣ ਦੀ ਇਜਾਜ਼ਤ ਦਿੰਦੀ ਹੈ।
ਉੱਚ ਬੈਟਰੀ ਊਰਜਾ ਸਮਰੱਥਾ ਵਾਲਾ BEV ਕੀ ਹੈ?
ਉੱਚ ਬੈਟਰੀ ਊਰਜਾ ਸਮਰੱਥਾ ਵਾਲਾ BEV ਇੱਕ ਨਿਰਮਾਤਾ ਦੁਆਰਾ ਰੇਟ ਕੀਤੀ ਗਈ ਬੈਟਰੀ ਊਰਜਾ ਸਮਰੱਥਾ ਹੁੰਦੀ ਹੈ ਜੋ ਕਿ ਕਿਲੋਵਾਟ-ਘੰਟੇ (kWh) ਵਿੱਚ ਨਿਰਧਾਰਤ ਕੀਤੀ ਜਾਂਦੀ ਹੈ:
- ਘੱਟੋ-ਘੱਟ 150 kWh ਵਾਲੇ ਕਲਾਸ 2b-3 ਦੇ ਵਾਹਨ
- ਘੱਟੋ-ਘੱਟ 325 kWh ਵਾਲੇ ਕਲਾਸ 4-6 ਦੇ ਵਾਹਨ
- ਘੱਟੋ-ਘੱਟ 450 kWh ਵਾਲੇ ਕਲਾਸ 7-8 ਦੇ ਵਾਹਨ ਜੋ ਕਿ ਨਾ ਤਾਂ ਟ੍ਰੈਕਟਰ ਹੋਵੇ ਅਤੇ ਨਾ ਹੀ 3-ਐਕਸਲ ਬੱਸ ਹੋਵੇ।
- ਘੱਟੋ-ਘੱਟ 1,000 kWh ਵਾਲੇ ਕਲਾਸ 7-8 ਟ੍ਰੈਕਟਰ ਜਾਂ 3-ਐਕਸਲ ਬੱਸ
ਫਲੀਟ ਮਾਲਕ ਰੋਜ਼ਾਨਾ ਵਰਤੋਂ ਦੀ ਛੋਟ ਲਈ ਕਦੋਂ ਅਰਜ਼ੀ ਦੇ ਸਕਦਾ ਹੈ?
ਇੱਕ ਫਲੀਟ ਦਾ ਮਾਲਕ ਰੋਜ਼ਾਨਾ ਵਰਤੋਂ ਛੂਟ ਦੀ ਬੇਨਤੀ ਕਰ ਸਕਦਾ ਹੈ ਜੇਕਰ ਫਲੀਟ ਅਨੁਪਾਲਣ ਵਿੱਚ ਹੈ ਅਤੇ ਉਹਨਾਂ ਦੇ ਕੈਲੀਫੋਰਨੀਆ ਫਲੀਟ ਦਾ ਘੱਟ ਤੋਂ ਘੱਟ ਦੱਸ ਪ੍ਰਤੀਸ਼ਤ ZEV ਜਾਂ NZEV ਹਨ, ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਅਨੁਪਾਲਣਾ ਦੀ ਕਿਹੜੀ ਵਿਧੀ ਵਰਤੀ ਗਈ ਹੈ। ਇਸ ਤੋਂ ਇਲਾਵਾ, ਹੇਠ ਲਿਖੀਆਂ ਬੁਨਿਆਦੀ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ:
- ਇੱਕ ਰਾਜ ਜਾਂ ਸਥਾਨਕ ਸਰਕਾਰੀ ਫਲੀਟ ਜੋ ZEV ਖਰੀਦ ਅਨੁਸੂਚੀ ਦਾ ਅਨੁਪਾਲਣ ਕਰਦਾ ਹੈ, ਉਹ ਉਦੋਂ ਤੋਂ ਲਾਗੂ ਨਹੀਂ ਹੋ ਸਕਦਾ ਹੈ ਜਦੋਂ ਬਦਲੇ ਜਾ ਰਹੇ ICE ਵਾਹਨ ਦਾ ਵਾਹਨ ਮਾਡਲ ਸਾਲ 13 ਸਾਲ ਪੁਰਾਣਾ ਹੋ ਜਾਵੇ।
- ਉੱਚ ਪ੍ਰਾਥਮਿਕਤਾ ਵਾਲਾਂ ਫਲੀਟ ਜੋ ਮਾਡਲ ਸਾਲ ਦੀ ਅਨੁਸੂਚੀ ਦੀ ਅਨੁਪਾਲਣਾ ਕਰਦਾ ਹੈ, ਉਹ ਉਦੋਂ ਤੋਂ ਪਹਿਲਾਂ ਲਾਗੂ ਨਹੀਂ ਹੋ ਸਕਦਾ ਜਦੋਂ ਬਦਲਿਆ ਜਾ ਰਿਹਾ ICE ਵਾਹਨ ਦਾ ਮਾਡਲ ਸਾਲ 16 ਸਾਲ ਪੁਰਾਣਾ ਹੋਵੇ, ਜਾਂ ਜਦੋਂ ਵਾਹਨ 700,000 ਮੀਲ ਤੱਕ ਚੱਲ ਜਾਂਦਾ ਹੈ, ਜੋ ਵੀ ਪਹਿਲਾਂ ਹੋਵੇ, ਅਤੇ ਧਾਰਾ 2015.1(b) ਦੀ ICE ਵਾਹਨ ਹਟਾਉਣ ਦੀ ਲੋੜ ਦੇ ਅਨੁਸਾਰ ਬਦਲੇ ਜਾ ਰਹੇ ਵਾਹਨ ਨੂੰ ਕੈਲੀਫੋਰਨੀਆ ਦੇ ਫਲੀਟ ਤੋਂ ਇੱਕ ਸਾਲ ਪਹਿਲਾਂ ਨਹੀਂ ਹਟਾਇਆ ਜਾਣਾ ਚਾਹੀਦਾ।
- ਕੋਈ ਵੀ ਫਲੀਟ ਮਾਲਕ ਜੋ ZEV ਮਾਇਲਸਟੋਨ ਵਿਕਲਪ ਦੇ ਅਨੁਪਾਲਣ ਕਰਨ ਦੀ ਚੋਣ ਕਰਦਾ ਹੈ, ਉਹ ਅਰਜ਼ੀ ਦੇ ਸਕਦਾ ਹੈ, ਜੇਕਰ ਫਲੀਟ ਦਾ ਮਾਲਕ ਇਹ ਦਰਸਾਉਂਦਾ ਹੈ ਕਿ ਅਗਲੀ ਲਾਗੂ ਹੋਣ ਵਾਲੀ ZEV ਫਲੀਟ ਮਾਇਲਸਟੋਨ ਤੱਕ ਉਹਨਾਂ ਦੇ ਕੈਲੀਫੋਰਨੀਆ ਫਲੀਟ ਵਿੱਚ ਹੋਰ ਸਾਰੇ ICE ਵਾਹਨਾਂ ਲਈ ਬੇਨਤੀ ਕੀਤੇ ਅਤੇ ਛੋਟ ਪ੍ਰਾਪਤ ਕੀਤੇ ਬਿਨਾਂ ਅਤੇ ਅਗਲੀ ਲਾਗੂ ZEV ਫਲੀਟ ਮਾਇਲਸਟੋਨ ਦੀ ਅਨੁਪਾਲਣਾ ਦੀ ਮਿਤੀ ਤੋਂ 1 ਸਾਲ ਪਹਿਲਾਂ ਤੱਕ ਨਹੀਂ ਪਹੁੰਚਿਆ ਜਾ ਸਕਦਾ।
ਫਲੀਟ ਮਾਲਕ ਰੋਜ਼ਾਨਾ ਵਰਤੋਂ ਛੋਟ ਲਈ ਕਿਵੇਂ ਅਰਜ਼ੀ ਦਿੰਦਾ ਹੈ?
ਫਲੀਟ ਦਾ ਮਾਲਕ ਜੋ ਇਹ ਦਿਖਾ ਸਕਦਾ ਹੈ ਕਿ ਫਲੀਟ ਅਨੁਪਾਲਣ ਦੇ ਅਧੀਨ ਹਨ ਅਤੇ ਰੋਜ਼ਾਨਾ ਵਰਤੋਂ ਛੋਟ ਵਿੱਚ ਦਰਸ਼ਾਏ ਸ਼ਰਤਾਂ ਨੂੰ ਪੂਰਾ ਕਰਦੇ ਹੋਏ ਫਲੀਟ ਵਿੱਚ ਸਾਰੇ ਉਪਲਬਧ ZEV ਨਹੀਂ ਰੱਖੇ ਜਾ ਸਕਦੇ ਹਨ, ਉਹ ਛੋਟ ਲਈ ਅਰਜ਼ੀ ਦੇਣ ਲਈ ਹੇਠ ਲਿਖੀ ਜਾਣਕਾਰੀ ਨੂੰ ਈਮੇਲ ਰਾਹੀਂ TRucRS@arb.ca.gov ਤੇ ਦਰਜ ਕਰਵਾਉਣੀ ਪਵੇਗੀ।
- ਪ੍ਰਦਰਸ਼ਿਤ ਕਰੋ ਕਿ ਕੈਲੀਫੋਰਨੀਆ ਫਲੀਟ ਰਿਪੋਰਟਿੰਗ ਦੀਆਂ ਲੋੜਾਂ ਸਮੇਤ, ਸਾਰੀਆਂ ਲਾਗੂ ਲੋੜਾਂ ਦੀ ਪਾਲਣਾ ਕਰਦਾ ਹੈ। ਇਹ TRUCRS ID ਦੀ ਪਛਾਣ ਕਰਕੇ ਕੀਤਾ ਜਾ ਸਕਦਾ ਹੈ।
- ਵਾਹਨ ਦਾ ਸਾਲ, ਮਾਡਲ, ਵਜ਼ਨ ਕਲਾਸ, ਕੰਫਿਗ੍ਰੇਸ਼ਨ, ਅਤੇ ਫੋਟੋ ਜਮ੍ਹਾਂ ਕਰਕੇ ਕਿਹੜੇ ICE ਵਾਹਨ ਨੂੰ ਬਦਲਿਆ ਜਾਣਾ ਹੈ।
- ਸਮਾਨ ਭਾਰ ਕਲਾਸ ਅਤੇ ਕੰਫਿਗ੍ਰੇਸ਼ਨ ਵਿੱਚ ਤੁਲਨਾਤਮਕ BEV ਵਿੱਚ ਨਿਰਮਾਤਾ ਦੁਆਰਾ ਰੇਟ ਕਿਤੀ ਗਈ ਊਰਜਾ ਸਮਰੱਥਾ ਸਭ ਤੋਂ ਵੱਧ ਉਪਲਬਧ ਹੈ। ਪਛਾਣੇ ਗਏ BEV ਦੇ ਸਾਲ, ਮਾਡਲ, ਵਜ਼ਨ ਕਲਾਸ, ਕੰਫਿਗ੍ਰੇਸ਼ਨ, ਅਤੇ ਰੇਟ ਕੀਤੀ ਊਰਜਾ ਸਮਰੱਥਾ ਦਰਜ਼ ਕਰੋ।
- ਧਾਰਾ 2015.3(b)(3) ਦੇ ਮੁਤਾਬਕ ਮੀਲ ਵਿੱਚ BEV ਦੀ ਗਣਨਾ ਕੀਤੀ ਰੇਂਜ, ਜਾਂ ਸਮਾਨ ਅਸਾਈਨਮੈਂਟ ਤੇ ਸੰਚਾਲਿਤ BEV ਦੀ ਧਾਰਾ 2015.3(b)(3)(A) ਵਿੱਚ ਦਰਸ਼ਾਏ ਗਏ ਮੁਤਾਬਕ ਊਰਜਾ ਦੀ ਵਰਤੋਂ ਨੂੰ ਮਾਪਿਆ ਜਾਂਦਾ ਹੈ। ਉਹਨਾਂ ਵਾਹਨਾਂ ਲਈ ਜੋ ਸਥਿਰ ਰਹਿੰਦੇ ਹੋ ਟਰੱਕ ਤੇ ਲੱਗੇ ਜਾਂ ਏਕੀਕ੍ਰਿਤ ਉਪਕਰਨਾਂ ਨੂੰ ਚਲਾਉਂਦੇ ਹਨ, ਜਿਵੇਂ ਕਿ ਪਾਵਰ ਟੇਕ-ਆਫ ਯੂਨਿਟ ਜਾਂ ਹੋਰ ਉਪਕਰਣ ਜੋ ਵਾਹਨ ਦੇ ਇੱਛਤ ਫੰਕਸ਼ਨ ਨੂੰ ਕਰਨ ਲਈ ਬੈਟਰੀ ਵਿੱਚ ਟੈਪ ਕਰਦਾ ਹੈ, ਉਸਦੇ ਲਈ ਜਾਣਕਾਰੀ ਵਿੱਚ ਸਥਿਰ ਰਹਿਣ ਦੇ ਦੌਰਾਨ ਵਰਤੀ ਗਈ ਊਰਜਾ ਅਤੇ ਟਰੱਕ ਤੇ ਲੱਗੇ ਜਾਂ ਏਕੀਕ੍ਰਿਤ ਉਪਕਰਣਾਂ ਨੂੰ ਹਰ ਰੋਜ਼ ਚਲਾਉਣ ਦੇ ਘੰਟਿਆਂ ਦੀ ਗਿਣਤੀ ਵੀ ਸ਼ਾਮਲ ਹੋਣੀ ਚਾਹੀਦੀ ਹੈ।
- ਪਿਛਲੇ 12 ਮਹੀਨਿਆਂ ਦੇ ਰੋਜ਼ਾਨਾ ਮਾਈਲੇਜ ਦੇ ਅੰਦਰ ਲਗਾਤਾਰ 30 ਕੰਮਕਾਜੀ ਦਿਨਾਂ ਲਈ ਸਮਾਨ ਕੰਫਿਗ੍ਰੇਸ਼ਨ ਦੇ ਹਰੇਕ ICE ਵਾਹਨ ਲਈ ਰੋਜ਼ਾਨਾ ਵਰਤੋਂ ਦੀ ਰਿਪੋਰਟ, ਅਤੇ ਜੇਕਰ ਲਾਗੂ ਹੋਵੇ ਤਾਂ ਵਰਤੀ ਗਈ ਊਰਜਾ। ਆਪਸੀ ਸਹਾਇਤਾ ਸਮਝੌਤਿਆਂ ਵਾਲੇ ਫਲੀਟ ਪਿਛਲੇ 5 ਸਾਲਾਂ ਦੇ ਅੰਦਰੋਂ 30-ਦਿਨਾਂ ਦੀ ਮਿਆਦ ਚੁਣ ਸਕਦੇ ਹਨ। ਛੋਟ ਲਈ ਯੋਗਤਾ ਨਿਰਧਾਰਤ ਕਰਨ ਵਿੱਚ ਵਾਹਨ ਦੀ ਮਾਈਲੇਜ (ਜਾਂ ਊਰਜਾ ਦੀ ਵਰਤੋਂ) 3 ਸਭ ਤੋਂ ਵੱਧ ਰੋਜ਼ਾਨਾ ਦੀ ਰੀਡਿੰਗਾਂ ਵਿੱਚ ਨਹੀਂ ਲੀਤਾ ਜਾਵੇਗਾ।
- ਲਾਗੂ ਕੰਫਿਗ੍ਰੇਸ਼ਨ ਦੇ ਮੌਜੂਦਾ ਵਾਹਨਾਂ ਦੀਆਂ ਰੋਜ਼ਾਨਾ ਅਸਾਈਨਮੈਂਟਾਂ ਜਾਂ ਲਾ ਰਸਤਿਆਂ ਦਾ ਵਰਣਨ ਅਤੇ ਇਸ ਗੱਲ ਦੀ ਵਿਆਖਿਆ ਕਿ ਕੰਮਕਾਜੀ ਦਿਨ ਦੇ ਦੌਰਾਨ ਜਾਂ ਡ੍ਰਾਈਵਰ ਦੇ ਆਰਾਮ ਦੇ ਸਮੇਂ ਦੌਰਾਨ BEV ਨੂੰ ਚਾਰਜ ਕਿਉਂ ਨਹੀਂ ਕੀਤਾ ਜਾ ਸਕਦਾ।
ਇਹ ਵਿਸਤ੍ਰਿਤ ਲੋੜਾਂ ਦੇ ਸਾਰ ਹਨ, ਜੋ ਕਿ ਰਾਜ ਅਤੇ ਸਥਾਨਕ ਸਰਕਾਰ (ਧਾਰਾ 2013.2(b)) ਜਾਂ ਉੱਚ-ਪ੍ਰਾਥਮਿਕਤਾ ਅਤੇ ਫੈਡਰਲ ਫਲੀਟ (ਧਾਰਾ 2015.3(b)) ਨਿਯਮ ਭਾਸ਼ਾ ਵਿੱਚ ਪਾਏ ਜਾ ਸਕਦੇ ਹਨ।
ਜਦੋਂ ਇੱਕ ਫਲੀਟ ਦੇ ਮਾਲਕ ਨੂੰ ਰੋਜ਼ਾਨਾ ਵਰਤੋਂ ਛੋਟ ਲਈ ਮਨਜ਼ੂਰੀ ਮਿਲਦੀ ਹੈ ਤਾਂ ਕੀ ਹੁੰਦਾ ਹੈ?
ਛੋਟ ਸਿਰਫ਼ ਉਦੋਂ ਹੀ ਮਨਜ਼ੂਰ ਕੀਤੀ ਜਾਵੇਗੀ ਜੇਕਰ ਫਲੀਟ ਦਾ ਮਾਲਕ ਇਹ ਦਰਸ਼ਾਉਂਦਾ ਹੈ ਕਿ ਉਹ ਛੋਟਾਂ ਤੋਂ ਬਿਨਾਂ ਅਗਲੀ ਲਾਗੂ ਅਨੁਪਾਲਣ ਮਿਤੀ ਦੀ ਪਾਲਣਾ ਨਹੀਂ ਕਰ ਸਕਦਾ ਹੈ। ਜਿਹੜੇ ਫਲੀਟ ਯੋਗਤਾ ਲੋੜਾਂ ਨੂੰ ਪੂਰਾ ਕਰਦੇ ਹਨ ਅਤੇ ਰੋਜ਼ਾਨਾ ਵਰਤੋਂ ਦੀ ਛੋਟ ਲਈ ਮਨਜ਼ੂਰ ਵਾਹਨ ਹਨ, ਉਹਨਾਂ ਨੂੰ ਆਪਣੇ ਨਵੇਂ ICE ਵਾਹਨ ਆਰਡਰ 180 ਕੈਲੰਡਰ ਦਿਨਾਂ ਦੇ ਅੰਦਰ ਦੇਣੇ ਲਾਜ਼ਮੀ ਹਨ, ਅਤੇ ਸਰਕਾਰੀ ਫਲੀਟ ਮਾਲਕਾਂ ਨੂੰ ਛੋਟ ਦਿੱਤੇ ਜਾਣ ਦੀ ਮਿਤੀ ਤੋਂ, 1 ਸਾਲ ਦੇ ਅੰਦਰ ਆਪਣੇ ਨਵੇਂ ICE ਵਾਹਨ ਆਰਡਰ ਦੇਣੇ ਲਾਜ਼ਮੀ ਹਨ। ਖਰੀਦੇ ਗਏ ਕਿਸੇ ਵੀ ਨਵੇਂ ICE ਵਾਹਨ ਵਿੱਚ ਇੱਕ ਇੰਜਣ ਹੋਣਾ ਚਾਹੀਦਾ ਹੈ ਜੋ ICE ਇੰਜਣ ਖਰੀਦਣ ਦੀਆਂ ਲੋੜਾਂ ਦੇ ਮੁਤਾਬਕ ਹੋਵੇ।
ਮੈਨੂੰ ਹੋਰ ਜਾਣਕਾਰੀ ਕਿੱਥੋਂ ਮਿਲ ਸਕਦੀ ਹੈ?
ਵਿਸਤ੍ਰਿਤ ਰੋਜ਼ਾਨਾ ਵਰਤੋਂ ਛੋਟ ਲੋੜਾਂ ਰਾਜ ਅਤੇ ਸਥਾਨਕ ਸਰਕਾਰ ਜਾਂ ਉੱਚ-ਪ੍ਰਾਥਮਿਕਤਾ ਅਤੇ ਫੈਡਰਲ ਫਲੀਟ ਨਿਯਮ ਭਾਸ਼ਾ ਵਿੱਚ ਲੱਭੀਆਂ ਜਾ ਸਕਦੀਆਂ ਹਨ। ACF ਨਿਯਮ ਅਤੇ ਆਉਣ ਵਾਲੀਆਂ ਮੀਟਿੰਗ, ਵਰਕਸ਼ਾਪ ਅਤੇ ਇਵੈਂਟ ਬਾਰੇ ਜਾਣਕਾਰੀ ACF ਦੀ ਵੈੱਬਸਾਈਟ ਤੇ ਉਪਲਬਧ ਹੈ। ਸਾਰੇ ਮੀਡੀਅਮ- ਅਤੇ ਹੈਵੀ-ਡਿਊਟੀ ਜ਼ੀਰੋ-ਏਮਿਸ਼ਨ ਨਿਯਮਾਂ, ਫੰਡਿੰਗ, ਅਤੇ ਪਿਛੋਕੜ ਬਾਰੇ ਜਾਣਕਾਰੀ ZEV TruckStop ਤੇ ਪਾਈ ਜਾ ਸਕਦੀ ਹੈ।
ਜੇਕਰ ਤੁਹਾਡੇ ਕੋਈ ਸਵਾਲ ਹਨ ਜਾਂ ਤੁਸੀਂ ਇਸ ਦਸਤਾਵੇਜ਼ ਨੂੰ ਕਿਸੇ ਵਿਕਲਪਿਕ ਰੂਪ ਜਾਂ ਭਾਸ਼ਾ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ (916) 323-2927 ਤੇ ਕਾਲ ਕਰੋ। TTY/TDD/ਸਪੀਚ-ਟੂ-ਸਪੀਚ ਉਪਭੋਗਤਾਵਾਂ ਲਈ, ਕੈਲੀਫੋਰਨੀਆ ਰੀਲੇਅ ਸੇਵਾ ਲਈ 711 ਡਾਇਲ ਕਰੋ।
ਇਹ ਦਸਤਾਵੇਜ਼ ਉੱਨਤ ਸਵੱਛ ਫਲੀਟ ਨਿਯਮ ਦੀ ਪਾਲਣਾ ਕਰਨ ਵਿੱਚ ਨਿਯੰਤ੍ਰਿਤ ਸੰਸਥਾਵਾਂ ਦੀ ਮਦਦ ਕਰਨ ਲਈ ਪ੍ਰਦਾਨ ਕੀਤਾ ਗਿਆ ਹੈ। ਜੇਕਰ ਇਸ ਦਸਤਾਵੇਜ਼ ਅਤੇ ਉੱਨਤ ਸਵੱਛ ਫਲੀਟ ਨਿਯਮ ਵਿੱਚ ਕੋਈ ਅੰਤਰ ਮੌਜੂਦ ਹੁੰਦਾ ਹੈ, ਤਾਂ ਉੱਨਤ ਸਵੱਛ ਫਲੀਟ ਨਿਯਮ ਦਾ ਨਿਯਾਮਕ ਟੈਕਸਟ ਲਾਗੂ ਹੋਵੇਗਾ।