ਉੱਨਤ ਸਵੱਛ ਫਲੀਟ ਨਿਯਮ ਕੂੜੇ ਅਤੇ ਗੰਦੇ-ਪਾਣੀ ਲਈ ਫਲੀਟ ਦੇ ਵਿਕਲਪ
Contacto
Categorías
ਕੂੜੇ ਅਤੇ ਗੰਦੇ-ਪਾਣੀ ਲਈ ਫਲੀਟ ਦੇ ਵਿਕਲਪ ਕੀ ਹੈ?
ਕੂੜੇ ਅਤੇ ਗੰਦੇ-ਪਾਣੀ ਲਈ ਫਲੀਟ ਦੇ ਵਿਕਲਪ ਉਹਨਾਂ ਫਲੀਟ ਲਈ ਉਪਲਬਧ ਹਨ ਜੋ ਸਵੈ-ਇੱਛਾ ਨਾਲ ਨਿਯਮ ਦੇ ਵਿਕਲਪਕ ZEV ਮਾਈਲਸਟੋਨ ਵਿਕਲਪ ਦੀ ਪਾਲਣਾ ਕਰਨ ਦੀ ਚੌਣ ਕਰਦੇ ਹਨ। ਇਹ ਕੁਝ ਕੂੜੇ ਅਤੇ ਗੰਦੇ-ਪਾਣੀ ਦੇ ਫਲੀਟ ਨੂੰ ਮਾਈਲਸਟੋਨ ਸਮੂਹ 1 ਅਤੇ 2 ਤੋਂ ਸਮੂਹ 3 ਵਿੱਚ ਤਬਦੀਲ ਕਰਕੇ ਸਮਰੱਥ ਵਾਹਨਾਂ ਦੀ ਅਨੁਪਾਲਣਾ ਵਿੱਚ ਦੇਰੀ ਕਰਨ ਦੀ ਇਜਾਜ਼ਤ ਦਿੰਦਾ ਹੈ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ZEV ਮਾਈਲਸਟੋਨ ਵਿਕਲਪ ਦੇਖੋ।
ਯੋਗ ਕੂੜੇ ਅਤੇ ਗੰਦੇ-ਪਾਣੀ ਦੇ ਫਲੀਟ ਵਾਹਨ ਕਿਹੜੇ ਹਨ?
ਯੋਗ ਵਾਹਨ 1 ਜਨਵਰੀ, 2024 ਤੱਕ ਕੂੜੇ ਅਤੇ ਗੰਦੇ-ਪਾਣੀ ਦੇ ਫਲੀਟ ਦੀ ਮਲਕੀਅਤ ਵਾਲੇ ਜਾਂ ਨਿਯੰਤਰਣ ਵਾਲੇ ਮੌਜੂਦਾ ਕੁਦਰਤੀ ਗੈਸ ਵਾਹਨ ਹਨ, ਅਤੇ ਉਹਨਾਂ ਵਿੱਚ ਸਿਰਫ਼ ਬਾਇਓਮੀਥੇਨ ਫਿਊਲ ਭਰਿਆ ਜਾਂਦਾ ਹੈ।
ਕੂੜੇ ਵਾਲੇ ਫਲੀਟ ਵਿੱਚ ਯੋਗ ਕੁਦਰਤੀ ਗੈਸ ਕੂੜਾ ਵਾਹਨ ਕੰਫਿਗ੍ਰੇਸ਼ਨ ਸ਼ਾਮਲ ਹੋ ਸਕਦੀ ਹੈ ਜੋ ਕਿ ਰੀਅਰ-ਲੋਡਰ, ਸਾਈਡ-ਲੋਡਰ, ਅਤੇ ਫ੍ਰੰਟ-ਲੋਡਰ ਕੰਪੈਕਟਰ ਟਰੱਕ, ਕੂੜਾ ਰੋਲ-ਆਫ ਟਰੱਕ ਅਤੇ ਟ੍ਰੈਕਟਰ ਹਨ ਜੋ ਵਿਸ਼ੇਸ਼ ਤੌਰ ਤੇ ਕੂੜਾ ਟ੍ਰਾਂਸਫਰ ਕਰਨ ਵਾਲੇ ਟਰੱਕਾਂ ਵਜੋਂ ਵਰਤੇ ਜਾਂਦੇ ਹਨ। ਹੋਰ ਕਿਸਮ ਦੇ ਕੂੜਾ ਵਾਹਨ ਯੋਗ ਨਹੀਂ ਹਨ।
ਗੰਦੇ-ਪਾਣੀ ਵਾਲੇ ਫਲੀਟ ਵਿੱਚ 8,500 ਪੌਂਡ ਤੋਂ ਵੱਧ ਦੀ ਕੁੱਲ ਵਾਹਨ ਭਾਰ ਰੇਟਿੰਗ (Gross Vehicle Weight Rating, GVWR) ਵਾਲੇ ਯੋਗ ਕੁਦਰਤੀ ਗੈਸ ਵਾਹਨ ਸ਼ਾਮਲ ਹੋ ਸਕਦੇ ਹਨ ਜੋ ਸਿੱਧੇ ਤੌਰ ਤੇ ਉਹਨਾਂ ਸੁਵਿਧਾਵਾਂ ਦੇ ਸੰਚਾਲਨ ਦਾ ਸਮਰਥਨ ਕਰਦੇ ਹਨ ਜੋ ਬਾਇਓਮੀਥੇਨ ਪੈਦਾ ਕਰਨ ਲਈ ਰਾਜ ਦੇ ਜੈਵਿਕ ਕਚਰੇ ਨੂੰ ਇਕੱਠਾ ਕਰਦੇ ਹਨ ਅਤੇ ਸੰਸਾਧਤ ਕਰਦੇ ਹਨ।
ਇੱਕ ਯੋਗ ਕੂੜੇ ਦਾ ਫਲੀਟ ਕੀ ਹੈ?
ਇੱਕ ਉਚਿਤ ਕੂੜੇ ਦੇ ਫਲੀਟ ਵਿੱਚ ਉਹ ਵਾਹਨ ਸ਼ਾਮਲ ਹਨ ਜੋ ਕਿਸੇ ਅਜਿਹੀ ਸੰਸਥਾ ਦੁਆਰਾ ਮਲਕੀਅਤ ਅਤੇ ਚਲਾਏ ਜਾਂਦੇ ਹਨ ਜੋ ਕਿਸੇ ਨਗਰਪਾਲਿਕਾ ਨਾਲ ਠੇਕੇ ਦੇ ਅਧੀਨ ਹੈ, ਜਿਸਨੂੰ ਫ੍ਰੈਂਚਾਈਜ਼ ਸਮਝੌਤਾ ਜਾਂ ਲੰਬੇ ਸਮੇਂ ਦੇ ਸੰਮਝੌਤੇ ਰਾਹੀਂ ਰਾਜ ਦੇ ਜੈਵਿਕ ਕਚਰੇ ਨੂੰ ਡਾਈਵਰਟ ਕਰਨ, ਢੋਣ, ਟ੍ਰਾਂਸਫ਼ਰ ਅਤੇ ਪ੍ਰਕਿਰਿਆ ਕਰਨ ਦੇ ਕੰਮ ਵਿੱਚ ਸਹਾਇਕ ਬਣਾਉਣ ਲਈ ਬਾਇਓਮੀਥੇਨ ਪੈਦਾ ਕਰਨ ਲਈ ਲਾਜ਼ਮੀ ਕੀਤਾ ਗਿਆ ਹੈ, ਇਹ ਸੰਮਝੌਤਾ ਘੱਟੋ-ਘੱਟ ਦਸ ਸਾਲਾਂ ਦੀ ਮਿਆਦ ਵਾਲਾ ਹੋ ਸਕਦਾ ਹੈ ਜਾਂ ਘੱਟੋ-ਘੱਟ ਤਿੰਨ ਸਾਲਾਂ ਦੀ ਮਿਆਦ ਵਾਲਾ ਹੋ ਸਕਦਾ ਹੈ, ਪਰ ਇਹਦੇ ਵਿੱਚ ਸੰਮਝੌਤਾ ਸ਼ਰਤਾਂ ਦੀ ਪੂਰਾ ਕਰਨ ਤੇ ਹੀ ਨਵੀਨੀਕਰਨ ਦਾ ਪ੍ਰਬੰਧ ਸ਼ਾਮਲ ਹੁੰਦਾ ਹੈ।
ਇੱਕ ਸਰਕਾਰੀ ਏਜੰਸੀ "ਵੇਸਟ ਫਲੀਟ" ਦਾ ਮਤਲਬ ਹੈ ਉਹ ਵਾਹਨ ਜੋ ਕਿਸੇ ਸ਼ਹਿਰ, ਕਾਊਂਟੀ, ਪਬਲਿਕ ਯੂਟਿਲਿਟੀ, ਖਾਸ ਜ਼ਿਲ੍ਹਾ, ਸਥਾਨਕ ਏਜੰਸੀ ਜਾਂ ਜ਼ਿਲ੍ਹਾ, ਜਾਂ ਕੈਲੀਫੋਰਨੀਆ ਰਾਜ ਦੀ ਕੋਈ ਵੀ ਸਰਕਾਰੀ ਏਜੰਸੀ, ਅਤੇ ਕੈਲੀਫੋਰਨੀਆ ਰਾਜ ਦੇ ਕਿਸੇ ਵੀ ਵਿਭਾਗ, ਡਿਵੀਜ਼ਨ, ਜਨਤਕ ਨਿਗਮ ਜਾਂ ਜਨਤਕ ਏਜੰਸੀ ਦੁਆਰਾ ਮਲਕੀਅਤ ਅਤੇ ਚਲਾਏ ਜਾਂਦੇ ਹਨ, ਜੋ ਕਿ ਰਾਜ ਦੇ ਜੈਵਿਕ ਕਚਰੇ ਦੀ ਇਕੱਠਾ ਕਰਨ, ਢੋਣ ਅਤੇ/ਜਾਂ ਪ੍ਰਕਿਰਿਆ ਕਰਨ ਵਿੱਚ ਸ਼ਾਮਿਲ ਹਨ।
ਇੱਕ ਯੋਗ ਗੰਦੇ-ਪਾਣੀ ਦਾ ਫਲੀਟ ਕੀ ਹੈ?
ਇੱਕ ਉਚਿਤ ਗੰਦੇ-ਪਾਣੀ ਦੇ ਫਲੀਟ ਵਿੱਚ ਉਹ ਵਾਹਨ ਸ਼ਾਮਲ ਹਨ ਜੋ ਕਿਸੇ ਸਰਕਾਰੀ ਏਜੰਸੀ ਜਾਂ ਉਪਵਿਭਾਗ ਦੁਆਰਾ ਮਲਕੀਅਤ ਅਤੇ ਚਲਾਏ ਜਾਂਦੇ ਹਨ ਜੋ ਇੱਕ ਗੰਦੇ-ਪਾਣੀ ਦੇ ਉਪਚਾਰ ਸਹੂਲਤ ਦੀ ਮਲਕੀਅਤ ਅਤੇ ਸੰਚਾਲਨ ਕਰਦੇ ਹਨ, ਅਤੇ ਜਿਸ ਏਜੰਸੀ ਦਾ ਮੁੱਖ ਉਦੇਸ਼ ਗੰਦੇ-ਪਾਣੀ ਅਤੇ ਬਾਇਓਸੋਲਿਡਜ਼ ਨੂੰ ਇਕੱਠਾ ਕਰਨ, ਇਲਾਜ ਕਰਨ ਅਤੇ ਰੀਸਾਈਕਲਿੰਗ ਕਰਨਾ ਹੈ।
ਮੈਂ TRUCRS ਵਿੱਚ ਆਪਣੇ ਯੋਗ ਕੂੜੇ ਅਤੇ ਗੰਦੇ-ਪਾਣੀ ਦੇ ਵਾਹਨਾਂ ਦੀ ਰਿਪੋਰਟ ਕਿਵੇਂ ਕਰਾਂ?
ਕੂੜੇ ਅਤੇ ਗੰਦੇ-ਪਾਣੀ ਦੇ ਫਲੀਟ ਵਿਕਲਪ ਦੀ ਵਾਧੂ ਲਚਕਤਾ ਦਾ ਲਾਭ ਲੈਣ ਲਈ, TRCURS ਵਿੱਚ ਰਿਪੋਰਟ ਕਰਨ ਵੇਲੇ ਫਲੀਟ ਮਾਲਕ ਨੂੰ ਹੇਠ ਲਿਖੇ ਕੰਮ ਕਰਨੇ ਚਾਹੀਦੇ ਹਨ। ਸੰਸਥਾ ਜਾਣਕਾਰੀ ਪੰਨੇ ਤੇ, ZEV ਮਾਈਲਸਟੋਨ ਵਿਕਲਪ ਦੀ ਪਾਲਣਾ ਅਨੁਸੂਚੀ ਦੀ ਚੋਣ ਕਰੋ ਅਤੇ ਪੁੱਛੇ ਜਾਣ ਤੇ ਫਲੀਟ ਦੀ ਪਛਾਣ ਕਰੋ ਕਿ ਇਹ ਕੂੜਾ ਜਾਂ ਗੰਦੇ ਪਾਣੀ ਦਾ ਫਲੀਟ ਹੈ। ਵਾਹਨ ਜਾਣਕਾਰੀ ਪੰਨੇ 'ਤੇ, ਬਾਡੀ ਦੀ ਕਿਸਮ ਅਤੇ ਫਿਊਲ ਦੀ ਕਿਸਮ ਸਮੇਤ ਵਾਹਨ ਦੀ ਜਾਣਕਾਰੀ ਦਾਖਲ ਕਰੋ। CARB ਕਰਮਚਾਰੀ ਕੂੜੇ ਅਤੇ ਗੰਦੇ ਪਾਣੀ ਐਕਸਟੈਂਸ਼ਨ ਦੁਆਰਾ ਪ੍ਰਦਾਨ ਕੀਤੇ ਗਏ ਵਾਧੂ ਸਮੇਂ ਲਈ ਯੋਗ ਵਾਹਨਾਂ ਦੀ ਸੰਖਿਆ ਨੂੰ ਦਰਸ਼ਾਉਣ ਲਈ ਖਾਤੇ ਨੂੰ ਅਪਡੇਟ ਕਰਨਗੇ।
ਕੂੜੇ ਅਤੇ ਗੰਦੇ-ਪਾਣੀ ਦੇ ਫਲੀਟ ਵਿਕਲਪ ਦੀ ਵਰਤੋਂ ਕਰਦੇ ਹੋਏ ਫਲੀਟ ਲਈ ਰਿਕਾਰਡਕੀਪਿੰਗ ਦੀਆਂ ਲੋੜਾਂ ਕੀ ਹਨ?
ਫਲੀਟ ਮਾਲਕਾਂ ਨੂੰ ਲਾਜ਼ਮੀ ਤੌਰ ਤੇ ਅਜਿਹੇ ਰਿਕਾਰਡ ਰੱਖਣੇ ਚਾਹੀਦੇ ਹਨ ਜੋ ਦਿਖਾਉਂਦੇ ਹਨ ਕਿ ਉਨ੍ਹਾਂ ਦੇ ਵਾਹਨ ਖਾਸ ਤੌਰ ਤੇ ਸਿਰਫ਼ ਬਾਇਓਮੀਥੇਨ ਫਿਊਲ ਭਰਦੇ ਹਨ ਅਤੇ ਫਲੀਟ ਯੋਗਤਾ ਲੋੜਾਂ ਨੂੰ ਪੂਰਾ ਕਰਦਾ ਹੈ। ਰਿਕਾਰਡ ਵਿੱਚ ਹੇਠ ਲਿਖੇ ਸ਼ਾਮਲ ਹਨ:
- ਇੱਕ ਸਰਕਾਰੀ ਏਜੰਸੀ ਕੂੜੇ ਦੇ ਫਲੀਟ ਨੂੰ ਲਾਜ਼ਮੀ ਤੌਰ ਤੇ ਸਥਾਨਕ ਅਧਿਆਦੇਸ਼, ਨਿਯਮ, ਜਾਂ ਕੋਡ ਦੀ ਇੱਕ ਕਾਪੀ ਆਪਣੇ ਕੋਲ ਰੱਖਣੀ ਚਾਹੀਦੀ ਹੈ ਜਿਸ ਵਿੱਚ ਰਾਜ ਦੇ ਅੰਦਰਲੇ ਜੈਵਿਕ ਕਚਰੇ ਨੂੰ ਈ-ਕਲੈਕਸ਼ਨ, ਢੋਣ ਅਤੇ/ਜਾਂ ਪ੍ਰੋਸੈਸ ਕਰਨ ਦੀ ਲੋੜ ਹੁੰਦੀ ਹੈ।
- ਕੋਈ ਵੀ ਕੂੜੇ ਦੇ ਫਲੀਟ ਦਾ ਮਾਲਕ ਜੋ ਸਰਕਾਰੀ ਏਜੰਸੀ ਨਹੀਂ ਹੈ, ਨੂੰ ਘੱਟੋ-ਘੱਟ ਦਸ ਸਾਲਾਂ ਦੀ ਮਿਆਦ ਵਾਲੇ ਫ੍ਰੈਂਚਾਈਜ਼ ਕੂੜਾ ਚੁੱਕਣ ਦੇ ਸਮਝੌਤੇ ਜਾਂ ਕੈਲੀਫੋਰਨੀਆ ਦੇ ਜੈਵਿਕ ਕਚਰੇ ਦੇ ਕੀਤੇ ਹੋਰ ਲਿਜਾਉਣ ਦੇ ਕਾਰਜਾਂ ਨੂੰ ਲਾਗੂ ਕਰਨ ਵਾਲੀ ਕਿਸੇ ਸਰਕਾਰੀ ਏਜੰਸੀ ਨਾਲ ਹੋਰ ਸੰਮਝੌਤੇ ਦੀ ਇੱਕ ਕਾਪੀ ਰੱਖਣੀ ਚਾਹੀਦੀ ਹੈ, ਇਹ ਘੱਟੋ-ਘੱਟ ਤਿੰਨ ਸਾਲਾਂ ਦੀ ਮਿਆਦ ਵਾਲਾ ਵੀ ਹੋ ਸਕਦਾ ਹੈ, ਪਰ ਇਸ ਵਿੱਚ ਸੰਮਝੌਤੇ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਤੇ ਨਵੀਨੀਕਰਨ ਦਾ ਪ੍ਰਬੰਧ ਸ਼ਾਮਲ ਹੈ।
- ਕੂੜੇ ਦੇ ਫਲੀਟ ਦੇ ਅੰਦਰੂਨੀ ਡੇਟਾਬੇਸ ਦੀ ਇੱਕ ਕਾਪੀ ਇਹ ਪਛਾਣ ਕਰਦੀ ਹੈ ਕਿ ਕਿਹੜੇ ਟ੍ਰੈਕਟਰ ਖਾਸ ਤੌਰ ਤੇ ਫਲੀਟ ਦੇ ਅੰਦਰ ਟਰਾਂਸਫਰ ਟਰੱਕਾਂ ਦੇ ਤੌਰ ਤੇ ਵਰਤੇ ਜਾਂਦੇ ਹਨ।
- ਕੰਮ ਕਰਨ ਲਈ ਪਰਮਿਟ ਜਾਂ ਲਾਇਸੈਂਸ ਦੀ ਇੱਕ ਕਾਪੀ, ਜਾਂ ਗੰਦੇ ਪਾਣੀ ਦੇ ਉਪਚਾਰ ਦੀ ਸਹੂਲਤ ਦੀ ਮਾਲਕੀ ਦਾ ਸਬੂਤ
- ਗੱਡੀ ਰਜਿਸਟ੍ਰੇਸ਼ਨ ਦੀ ਇੱਕ ਕਾਪੀ ਜੋ ਗੰਦੇ-ਪਾਣੀ ਦੇ ਫਲੀਟ ਨੂੰ ਮਾਲਕ ਵਜੋਂ ਦਰਸ਼ਾਉਂਦੀ ਹੈ, ਜਾਂ ਦਸਤਾਵੇਜ਼ੀਕਰਨ ਜੋ ਦਿਖਾਉਂਦਾ ਹੈ ਕਿ ਵਾਹਨ ਨੂੰ ਇੱਕ ਅਜਿਹੇ ਖਾਤੇ ਨਾਲ ਖਰੀਦਿਆ ਗਿਆ ਸੀ ਜੋ ਗੰਦੇ-ਪਾਣੀ ਦੀ ਸੰਸਥਾ ਦੁਆਰਾ ਕੀਤੇ ਗਏ ਖਰਚਿਆਂ ਨੂੰ ਦਰਸ਼ਾਉਂਦਾ ਹੈ ਅਤੇ ਗੰਦੇ-ਪਾਣੀ ਦੇ ਫਲੀਟ ਨੂੰ ਸੌਂਪਿਆ ਗਿਆ ਸੀ।
- 1 ਜਨਵਰੀ, 2024 ਤੱਕ ਪ੍ਰਭਾਵਿਤ ਵਾਹਨਾਂ ਲਈ ਪ੍ਰਭਾਵੀ ਸਾਰੇ ਬਾਇਓਮੀਥੇਨ ਫਿਊਲ ਸਮਝੌਤੇ ਦੇ ਰਿਕਾਰਡ, ਅਤੇ ਸਾਰੇ ਫਿਊਲ ਸਮਝੌਤੇ ਜੋ 1 ਜਨਵਰੀ, 2024 ਨੂੰ ਅਤੇ ਇਸ ਤੋਂ ਬਾਅਦ ਲਾਗੂ ਕੀਤੇ ਗਏ ਹਨ।
ਇਹ ਦਸਤਾਵੇਜ਼ ਐਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ ਦੀ ਪਾਲਣਾ ਕਰਨ ਵਿੱਚ ਨਿਯੰਤ੍ਰਿਤ ਸੰਸਥਾਵਾਂ ਦੀ ਸਹਾਇਤਾ ਲਈ ਪ੍ਰਦਾਨ ਕੀਤਾ ਗਿਆ ਹੈ। ਜੇਕਰ ਇਸ ਦਸਤਾਵੇਜ਼ ਅਤੇ ਐਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ ਵਿੱਚ ਕੋਈ ਅੰਤਰ ਮੌਜੂਦ ਹੈ, ਤਾਂ ਐਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ ਦਾ ਰੈਗੂਲੇਟਰੀ ਟੈਕਸਟ ਲਾਗੂ ਹੁੰਦਾ ਹੈ।