ਅਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ - ਵਾਹਨ ਡਿਲਿਵਰੀ ਵਿੱਚ ਦੇਰੀ ਸੰਬੰਧੀ ਐਕਸਟੈਂਸ਼ਨ
Contacto
Categorías
ਵਾਹਨ ਡਿਲਿਵਰੀ ਵਿੱਚ ਦੇਰੀ ਸੰਬੰਧੀ ਐਕਸਟੈਂਸ਼ਨ ਕੀ ਹੈ?
ਜੇਕਰ ਇੱਕ ZEV ਨੂੰ ਪਾਲਣਾ ਮਿਤੀ ਤੋਂ ਇੱਕ ਸਾਲ ਪਹਿਲਾਂ ਆਰਡਰ ਕੀਤਾ ਜਾਂਦਾ ਹੈ ਅਤੇ ਪਾਲਣਾ ਮਿਤੀ ਤੋਂ ਬਾਅਦ ਤੱਕ ZEV ਪ੍ਰਾਪਤ ਨਹੀਂ ਹੁੰਦਾ ਹੈ, ਤਾਂ ਐਕਸਟੈਂਸ਼ਨ ਫਲੀਟ ਮਾਲਕ ਨੂੰ ਪਾਲਣਾ ਵਿੱਚ ਬਣੇ ਰਹਿਣ ਦੀ ਇਜਾਜ਼ਤ ਦਿੰਦਾ ਹੈ। ਐਕਸਟੈਂਸ਼ਨ ਉਸ ਵਾਹਨ ਨੂੰ ਕੈਲੀਫੋਰਨੀਆ ਫਲੀਟ ਵਿੱਚ ਉਦੋਂ ਤੱਕ ਕੰਮ ਕਰਨਾ ਜਾਰੀ ਰੱਖਣ ਦੀ ਇਜਾਜ਼ਤ ਦਿੰਦਾ ਹੈ, ਜੋ ਬਦਲੇ ਜਾਣ ਲਈ ਨਿਰਧਾਰਿਤ ਕੀਤਾ ਗਿਆ ਹੈ, ਜਦੋਂ ਤੱਕ ਕਿ ZEV ਪ੍ਰਾਪਤ ਨਹੀਂ ਹੋ ਜਾਂਦਾ। 2035 ਤੱਕ, ਇਹ ਐਕਸਟੈਂਸ਼ਨ ਨੇੜੇ-ਜ਼ੀਰੋ ਇਮੀਸ਼ਨ ਵਾਹਨਾਂ ਦੀ ਖਰੀਦ 'ਤੇ ਵੀ ਲਾਗੂ ਹੁੰਦੀ ਹੈ। ਨੇੜੇ-ਜ਼ੀਰੋ ਵਾਹਨਾਂ ਦੀ ਘੱਟੋ-ਘੱਟ ਸਾਰੀ ਇਲੈਕਟ੍ਰਿਕ ਰੇਂਜ ਹੁੰਦੀ ਹੈ।
ਕਿਹੜੇ ਖਰੀਦ ਸਮਝੌਤੇ ਯੋਗ ਹਨ?
ਵਾਹਨ ਡਿਲਿਵਰੀ ਵਿੱਚ ਦੇਰੀ ਸੰਬੰਧੀ ਐਕਸਟੈਂਸ਼ਨ ਲਈ ਯੋਗ ਹੋਣ ਲਈ ਵਰਤਿਆ ਜਾਣ ਵਾਲਾ ਖਰੀਦ ਸਮਝੌਤਾ, ਵਾਹਨ ਦੀ ਬਦਲੀ ਦੀ ਪਾਲਣਾ ਮਿਤੀ ਤੋਂ ਇੱਕ ਸਾਲ ਪਹਿਲਾਂ ਦਸਤਖਤ ਕੀਤਾ ਗਿਆ ਇੱਕ ਲਿਖਤੀ ਅਤੇ ਕਾਨੂੰਨੀ ਤੌਰ 'ਤੇ ਬਾਈਡਿੰਗ ਇਕਰਾਰਨਾਮਾ ਹੋਣਾ ਚਾਹੀਦਾ ਹੈ। ਇਕਰਾਰਨਾਮੇ ਵਿੱਚ ਖਰੀਦੇ ਗਏ ਖਾਸ ZEV ਮਾਡਲ ਦੀ ਪਛਾਣ ਹੋਣੀ ਚਾਹੀਦੀ ਹੈ, ਖਰੀਦ ਦੀ ਮਿਤੀ, ਅਤੇ ਇਹ ਕੈਲੀਫੋਰਨੀਆ ਵਿੱਚ ਫਲੀਟ ਮਾਲਕ ਨੂੰ ਤੁਰੰਤ ਡਿਲੀਵਰੀ ਲਈ ਹੋਣਾ ਚਾਹੀਦਾ ਹੈ। ਇਰਾਦੇ ਵਾਲੇ ਪੱਤਰ ਜਾਂ ਹੋਰ ਇਕਰਾਰਨਾਮੇ, ਜੋ ਬਾਈਡਿੰਗ ਨਹੀਂ ਹਨ, ਜਾਂ ਜੋ ਆਗਾਮੀ ਸਮਾਂ-ਸੀਮਾ ਦੇ ਇੱਕ ਸਾਲ ਦੇ ਅੰਦਰ ਅਣਸੁਲਝੇ ਰਹਿਣ ਵਾਲੇ ਹੋਰ ਫ਼ੈਸਲਿਆਂ 'ਤੇ ਨਿਰਭਰ ਹਨ, ਐਕਸਟੈਂਸ਼ਨ ਲਈ ਯੋਗ ਹੋਣ ਲਈ ਕਾਫੀ ਨਹੀਂ ਹਨ।
ਮੈਂ ਵਾਹਨ ਡਿਲਿਵਰੀ ਵਿੱਚ ਦੇਰੀ ਐਕਸਟੈਂਸ਼ਨ ਲਈ ਕਦੋਂ ਅਪਲਾਈ ਕਰ ਸਕਦਾ/ਸਕਦੀ ਹਾਂ?
ਜੇਕਰ ਤੁਹਾਨੂੰ ਕੋਈ ZEV ਪ੍ਰਾਪਤ ਨਹੀਂ ਹੋਇਆ ਹੈ, ਜੋ ਤੁਹਾਡੇ ਲਈ ਅਗਲੇ ਅਨੁਪਾਲਨ ਸਾਲ ਦੀ ਸ਼ੁਰੂਆਤ ਵਿੱਚ ਪਾਲਣਾ ਵਿੱਚ ਬਣੇ ਰਹਿਣ ਲਈ ਜ਼ਰੂਰੀ ਹੈ, ਤਾਂ ਤੁਸੀਂ ਇਹ ਦਿਖਾਉਣ ਲਈ ਆਪਣੀ ਜਾਣਕਾਰੀ ਸਬਮਿਟ ਕਰ ਸਕਦੇ ਹੋ ਕਿ ਇੱਕ ZEV ਨੂੰ ਸਮੇਂ-ਸਿਰ ਆਰਡਰ ਕੀਤਾ ਗਿਆ ਸੀ ਅਤੇ ਵਾਹਨ ਡਿਲਿਵਰੀ ਵਿੱਚ ਦੇਰੀ ਸੰਬੰਧੀ ਐਕਸਟੈਂਸ਼ਨ ਲਈ ਯੋਗ ਹੈ।
ਮੈਂ ਵਾਹਨ ਡਿਲਿਵਰੀ ਵਿੱਚ ਦੇਰੀ ਸੰਬੰਧੀ ਐਕਸਟੈਂਸ਼ਨ ਲਈ ਕਿਵੇਂ ਅਪਲਾਈ ਕਰਾਂ?
ਇਹ ਯਕੀਨੀ ਬਣਾਓ ਕਿ ਟਰੱਕ ਰੈਗੂਲੇਸ਼ਨ ਅੱਪਲੋਡ, ਪਾਲਣਾ ਅਤੇ ਰਿਪੋਰਟਿੰਗ ਸਿਸਟਮ (TRUCRS) ਵਿੱਚ ਰਿਪੋਰਟ ਕੀਤੀ ਗਈ ਫਲੀਟ ਜਾਣਕਾਰੀ ਅੱਪ ਟੂ ਡੇਟ ਹੈ ਅਤੇ ਬਦਲੇ ਜਾ ਰਹੇ ਵਾਹਨ ਲਈ "ਕੋਈ ਨਹੀਂ" ਦੇ ਡਿਫ਼ੌਲਟ ਪਾਲਣਾ ਵਿਕਲਪ ਨੂੰ ਨਾ ਬਦਲੋ। ਫਿਰ ਖਰੀਦ ਸਮਝੌਤੇ ਦੀ ਇੱਕ ਕਾਪੀ, TRCURS ID ਨੰਬਰ, ਅਤੇ ਬਦਲੇ ਜਾਣ ਵਾਲੇ ਮੌਜੂਦਾ ਵਾਹਨ ਦੇ ਵਾਹਨ ਪਛਾਣ ਨੰਬਰ (VIN) ਦੇ ਨਾਲ TRUCRS@arb.ca.gov 'ਤੇ ਇੱਕ ਈਮੇਲ ਭੇਜੋ। ਸਟਾਫ਼ ਸੰਪੂਰਨਤਾ ਲਈ ਐਪਲੀਕੇਸ਼ਨ ਪੈਕੇਜ ਦੀ ਕਰੇਗਾ। ਜੇਕਰ ਦਸਤਾਵੇਜ਼ ਐਕਸਟੈਂਸ਼ਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ, ਤਾਂ ਬਦਲੇ ਜਾਣ ਵਾਲੇ ਵਾਹਨਾਂ ਲਈ ਪਾਲਣਾ ਵਿਕਲਪ ਨੂੰ TRCURS ਵਿੱਚ ਅੱਪਡੇਟ ਕੀਤਾ ਜਾਵੇਗਾ, ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਵਾਹਨ ਡਿਲਿਵਰੀ ਵਿੱਚ ਦੇਰੀ ਸੰਬੰਧੀ ਐਕਸਟੈਂਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਸੀ, ਅਤੇ ਮਾਲਕ ਨੂੰ ਸੂਚਿਤ ਕੀਤਾ ਜਾਵੇਗਾ ਕਿ ਈਮੇਲ ਦੁਆਰਾ ਐਕਸਟੈਂਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਕੀ ਵਾਹਨ ਡਿਲਿਵਰੀ ਵਿੱਚ ਦੇਰੀ ਸੰਬੰਧੀ ਐਕਸਟੈਂਸ਼ਨ ਲਈ ਮਨਜ਼ੂਰੀ ਮਿਲਣ ਤੋਂ ਬਾਅਦ ਕੋਈ ਰਿਪੋਰਟਿੰਗ ਜ਼ਰੂਰਤਾਂ ਹਨ?
ਹਾਂ, ਜੇਕਰ ਤੁਹਾਡੇ ਕੋਲ ਮਨਜ਼ੂਰਸ਼ੁਦਾ ਵਹੀਕਲ ਡਿਲਿਵਰੀ ਦੇਰੀ ਐਕਸਟੈਂਸ਼ਨ ਵਾਲੇ ਇੱਕ ਜਾਂ ਇੱਕ ਤੋਂ ਵੱਧ ਵਾਹਨ ਹਨ, ਤਾਂ ਤੁਹਾਡੇ ਕੋਲ ਅਨੁਕੂਲਤਾ ਦਾ ਪ੍ਰਦਰਸ਼ਨ ਕਰਨ ਲਈ ਫਲੀਟ ਵਿੱਚ ਢੁਕਵੀਆਂ ਤਬਦੀਲੀਆਂ ਦੀ ਰਿਪੋਰਟ ਕਰਨ ਲਈ ਬਦਲੀ ZEV ਪ੍ਰਾਪਤ ਕਰਨ ਤੋਂ 30 ਦਿਨ ਹਨ। ਮਾਲਕ ਨੂੰ ਬਦਲੇ ਜਾਣ ਵਾਲੇ ਵਾਹਨ ਅਤੇ ਗੈਰ-ਅਨੁਕੂਲ ਵਾਹਨ ਦੇ ਵੇਚੇ, ਸਕ੍ਰੈਪ ਕੀਤੇ ਜਾਂ ਰਿਟਾਇਰ ਹੋਣ ਦੀ ਮਿਤੀ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।
ਜੇਕਰ ਮੈਂ ਖਰੀਦ ਸਮਝੌਤੇ ਨੂੰ ਰੱਦ ਕਰਨ ਦੀ ਚੋਣ ਕਰਦਾ/ਕਰਦੀ ਹਾਂ, ਤਾਂ ਕੀ ਇੱਕ ਵਾਹਨ ਡਿਲਿਵਰੀ ਵਿੱਚ ਦੇਰੀ ਸੰਬੰਧੀ ਐਕਸਟੈਂਸ਼ਨ ਹਾਲੇ ਵੀ ਵੈਧ ਹੈ?
ਨਹੀਂ। ਜੇਕਰ ਕੋਈ ਵਾਹਨ ਮਾਲਕ ਵਾਹਨ ਡਿਲਿਵਰੀ ਦੇਰੀ ਐਕਸਟੈਂਸ਼ਨ ਦਾ ਦਾਅਵਾ ਕਰਦਾ ਹੈ ਅਤੇ ਬਾਅਦ ਵਿੱਚ ਐਕਸਟੈਂਸ਼ਨ ਲਈ ਯੋਗ ਹੋਣ ਲਈ ਵਰਤੇ ਗਏ ਅਸਲ ਖਰੀਦ ਸਮਝੌਤੇ ਨੂੰ ਰੱਦ ਕਰਦਾ ਹੈ ਜਾਂ ਸੋਧ ਕਰਦਾ ਹੈ, ਤਾਂ ਐਕਸਟੈਂਸ਼ਨ ਲਈ ਦਾਅਵੇ ਨੂੰ ਅਵੈਧ ਮੰਨਿਆ ਜਾਵੇਗਾ। ਵਾਹਨ ਮਾਲਕ ਇਸ ਤਰ੍ਹਾਂ ਪਾਲਣਾ ਕਰਨ ਤੋਂ ਬਾਹਰ ਹੋ ਜਾਵੇਗਾ ਜਿਵੇਂ ਕਿ ਸਮਝੌਤਾ ਕਦੇ ਵੀ ਲਾਗੂ ਨਹੀਂ ਕੀਤਾ ਗਿਆ ਸੀ, ਅਤੇ ਵਾਹਨ ਮਾਲਕ ਜੁਰਮਾਨਾ ਅਤੇ ਲਾਗੂ ਕਰਨ ਦੇ ਅਧੀਨ ਹੋਵੇਗਾ।
ਜੇਕਰ ਨਿਰਮਾਤਾ ਵਾਹਨ ਆਰਡਰ ਨੂੰ ਰੱਦ ਕਰਦਾ ਹੈ, ਤਾਂ ਮੈਂ ਵਾਹਨ ਡਿਲਿਵਰੀ ਦੇਰੀ ਐਕਸਟੈਂਸ਼ਨ ਨੂੰ ਕਿਵੇਂ ਬਰਕਰਾਰ ਰੱਖ ਸਕਦਾ/ਸਕਦੀ ਹਾਂ?
ਜੇਕਰ ਕੋਈ ਵਾਹਨ ਨਿਰਮਾਤਾ ਆਪਣੇ ਨਿਯੰਤ੍ਰਣ ਤੋਂ ਬਾਹਰ ਦੇ ਹਾਲਾਤਾਂ ਕਾਰਨ ZEV ਲਈ ਖਰੀਦ ਸਮਝੌਤੇ ਨੂੰ ਰੱਦ ਕਰਦਾ ਹੈ, ਤਾਂ ਫਲੀਟ ਮਾਲਕ ਨੂੰ ਰੱਦ ਹੋਣ ਦੇ 180 ਕੈਲੰਡਰ ਦਿਨਾਂ ਦੇ ਅੰਦਰ ZEV ਲਈ ਇੱਕ ਹੋਰ ਖਰੀਦ ਸਮਝੌਤਾ ਸੁਰੱਖਿਅਤ ਕਰਨਾ ਚਾਹੀਦਾ ਹੈ। ਰਾਜ ਅਤੇ ਸਥਾਨਕ ਸਰਕਾਰਾਂ ਕੋਲ ਇੱਕ ਹੋਰ ਖਰੀਦ ਸਮਝੌਤਾ ਕਰਨ ਲਈ ਇੱਕ ਸਾਲ ਤੱਕ ਦਾ ਸਮਾਂ ਹੁੰਦਾ ਹੈ। ਐਕਸਟੈਂਸ਼ਨ ਨੂੰ ਬਰਕਰਾਰ ਰੱਖਣ ਲਈ, ਫਲੀਟ ਮਾਲਕਾਂ ਨੂੰ ਰੱਦ ਹੋਣ ਦੇ 30 ਕੈਲੰਡਰ ਦਿਨਾਂ ਦੇ ਅੰਦਰ ਨਿਰਮਾਤਾ ਰੱਦ ਕਰਨ ਦੇ ਨੋਟਿਸ ਦੀ ਇੱਕ ਕਾਪੀ TRUCRS@arb.ca.gov ਨੂੰ ਈਮੇਲ ਕਰਨੀ ਚਾਹੀਦੀ ਹੈ ਅਤੇ ਆਰਡਰ ਦੇਣ ਦੇ 30 ਕੈਲੰਡਰ ਦਿਨਾਂ ਦੇ ਅੰਦਰ ਨਵਾਂ ਖਰੀਦ ਸਮਝੌਤਾ ਜਮ੍ਹਾ ਕਰਨਾ ਚਾਹੀਦਾ ਹੈ।
ਇਹ ਦਸਤਾਵੇਜ਼ ਐਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ ਦੀ ਪਾਲਣਾ ਕਰਨ ਵਿੱਚ ਨਿਯੰਤ੍ਰਿਤ ਸੰਸਥਾਵਾਂ ਦੀ ਸਹਾਇਤਾ ਲਈ ਪ੍ਰਦਾਨ ਕੀਤਾ ਗਿਆ ਹੈ। ਜੇਕਰ ਇਸ ਦਸਤਾਵੇਜ਼ ਅਤੇ ਐਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ ਵਿੱਚ ਕੋਈ ਅੰਤਰ ਮੌਜੂਦ ਹੈ, ਤਾਂ ਐਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ ਦਾ ਰੈਗੂਲੇਟਰੀ ਟੈਕਸਟ ਲਾਗੂ ਹੁੰਦਾ ਹੈ।