ਉੱਨਤ ਸਵੱਛ ਫਲੀਟ ਨਿਯਮ ਜ਼ੀਰੋ-ਐਮਿਸ਼ਨ ਵਾਹਨ ਖਰੀਦ ਛੋਟ
Contact
Categories
ZEV ਖਰੀਦ ਛੋਟ ਕੀ ਹੈ?
ZEV ਖਰੀਦ ਛੋਟ ਉਹਨਾਂ ਸਥਿਤੀਆਂ ਨੂੰ ਸੰਬੋਧਿਤ ਕਰਦੀ ਹੈ ਜਿੱਥੇ ਇੱਕ ਫਲੀਟ ਦੇ ਮਾਲਕ ਆਪਨੇ ਨਿਯੰਤਰਣ ਤੋਂ ਬਾਹਰ ਦੇ ਹਾਲਾਤਾਂ ਦੇ ਕਾਰਨ ਉੱਨਤ ਸਵੱਛ ਫਲੀਟ ਨਿਯਮਾਂ ਦੀ ਪਾਲਣਾ ਨਹੀਂ ਕਰ ਸਕਦੇ ਹਨ, ਜੇਕਰ ਇੱਕ ਲੋੜੀਂਦੀ ZEV ਉਸੇ ਕੰਫਿਗ੍ਰੇਸ਼ਨ ਵਿੱਚ ਖਰੀਦਣ ਲਈ ਉਪਲਬਧ ਨਹੀਂ ਹੈ, ਜਿਸਨੂੰ ਅਗਲੀ ਅਨੁਪਾਲਣਾ ਮਿਤੀ ਤੋਂ ਪਹਿਲਾਂ ਬਦਲਣ ਦੀ ਲੋੜ ਹੁੰਦੀ ਹੈ। 2035 ਤੱਕ, ਘੱਟੋ-ਘੱਟ ਸਾਰੀ ਇਲੈਕਟ੍ਰਿਕ ਰੇਂਜ ਵਾਲੇ ਨੇੜੇ-ਜ਼ੀਰੋ ਐਮੀਸ਼ਨ ਵਾਹਨ (Near-Zero Emission Vehicle, NZEV) ਨੂੰ ZEV ਵਾਂਗ ਹੀ ਮੰਨਿਆ ਜਾਂਦਾ ਹੈ। ਇਹ ਛੋਟ ਇੱਕ ਫਲੀਟ ਦੇ ਮਾਲਕ ਨੂੰ ZEV ਜਾਂ NZEV ਦੀ ਬਜਾਏ ਉਸੇ ਕੰਫਿਗ੍ਰੇਸ਼ਨ ਦੇ ਇੱਕ ਨਵੇਂ ਅੰਦਰੂਨੀ ਕੰਬਸ਼ਨ ਇੰਜਣ (Internal Combustion Engine, ICE) ਵਾਹਨ ਨੂੰ ਖਰੀਦ ਕੇ ਪਾਲਣਾ ਵਿੱਚ ਬਣੇ ਰਹਿਣ ਦੀ ਇਜਾਜ਼ਤ ਦਿੰਦੀ ਹੈ। ਜੇਕਰ ਕੈਲੀਫੋਰਨੀਆ ਫਲੀਟ ਨਿਯਮ ਵਿੱਚ ਲਚਕਤਾ ਦੀ ਵਰਤੋਂ ਕਰਕੇ ਅਨੁਪਾਲਣਾ ਵਿੱਚ ਬਣੇ ਰਹਿਣ ਦੇ ਯੋਗ ਹੈ, ਤਾਂ ਇੱਕ ਐਕਸਟੈਂਸ਼ਨ ਲਈ ਅਰਜ਼ੀ ਦੇਣ ਦੀ ਕੋਈ ਲੋੜ ਨਹੀਂ ਹੈ। ਇਸੇ ਤਰ੍ਹਾਂ, ਛੋਟ ਬੇਨਤੀਆਂ ਦਾ ਮੁਲਾਂਕਣ ਉਹਨਾਂ ਫਲੀਟ ਲਈ ਨਹੀਂ ਕੀਤਾ ਜਾਵੇਗਾ ਜੋ ਪਹਿਲਾਂ ਹੀ ਅਨੁਪਾਲਣਾ ਤੋਂ ਬਾਹਰ ਹਨ।
ਮੈਂ ZEV ਖਰੀਦ ਛੋਟ ਲਈ ਕਦੋਂ ਅਰਜ਼ੀ ਦੇ ਸਕਦਾ/ਸਕਦੀ ਹਾਂ?
ਮਾਡਲ ਸਾਲ ਅਨੁਸੂਚੀ ਦੀ ਪਾਲਣਾ ਕਰਨ ਵਾਲੇ ਉੱਚ ਪ੍ਰਾਥਮਿਕਤਾ ਵਾਲੇ ਫਲੀਟ ਲਾਗੂ ਪਾਲਣਾ ਦੀ ਮਿਤੀ ਤੋਂ ਇੱਕ ਸਾਲ ਪਹਿਲਾਂ ਅਤੇ ਜਦੋਂ ਬਦਲੇ ਜਾਣ ਵਾਲੇ ਵਾਹਨ ਦਾ ਮਾਡਲ ਸਾਲ 16 ਸਾਲ ਪੁਰਾਣਾ ਹੋ ਜਾਵੇ ਜਾਂ ਓਡੋਮੀਟਰ 700,000 ਮੀਲ ਤੋਂ ਵੱਧ ਹੋ ਜਾਵੇ, ਜੋ ਵੀ ਪਹਿਲਾਂ ਵਾਪਰਦਾ ਹੈ, ZEV ਖਰੀਦ ਛੋਟ ਦੀ ਬੇਨਤੀ ਕਰ ਸਕਦੇ ਹੋ।
ZEV ਖਰੀਦ ਅਨੁਸੂਚੀ ਦੀ ਪਾਲਣਾ ਕਰਨ ਵਾਲਾ ਰਾਜ ਜਾਂ ਸਥਾਨਕ ਸਰਕਾਰੀ ਫਲੀਟ ਕਿਸੇ ਵੀ ਸਮੇਂ ਦਿੱਤੇ ਗਏ ਅਨੁਪਾਲਨ ਸਾਲ ਲਈ ZEV ਖਰੀਦ ਛੋਟ ਲਈ ਬੇਨਤੀ ਕਰ ਸਕਦਾ ਹੈ, ਜਦੋਂ ਘੱਟ ਤੋਂ ਘੱਟ 13 ਸਾਲ ਪੁਰਾਣੇ ਵਾਹਨ ਮਾਡਲ ਸਾਲ ਲਈ ਕੈਲੀਫੋਰਨੀਆ ਫਲੀਟ ਵਿੱਚ ਥਾਂ ਲਈ ਰਹੇ ਹੋਣ। ਮਨਜ਼ੂਰਸ਼ੁਦਾ ਵਾਹਨ ਛੋਟਾਂ ਦੀ ਕੁੱਲ ਸੰਖਿਆ ਲਾਗੂ ZEV ਖਰੀਦ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦੀ ZEV ਖਰੀਦਾਂ ਦੀ ਗਿਣਤੀ ਤੋਂ ਵੱਧ ਨਹੀਂ ਹੋਵੇਗੀ।
ZEV ਮਾਈਲਸਟੋਨ ਵਿਕਲਪ ਦੀ ਪਾਲਣਾ ਕਰਦੇ ਹੋਏ ਇੱਕ ਫਲੀਟ ਮਾਲਕ ਕੈਲੀਫੋਰਨੀਆ ਫਲੀਟ ਵਿੱਚ ਇੱਕ ਵਾਹਨ ਨੂੰ ਬਦਲਦੇ ਸਮੇਂ ZEV ਖਰੀਦ ਛੋਟ ਦੀ ਬੇਨਤੀ ਇੱਕ ਸਾਲ ਪਹਿਲਾਂ ਅਤੇ ਅਗਲੀ ਲਾਗੂ ਹੋਣ ਵਾਲੀ ਆਗਾਮੀ ਪਾਲਣਾ ਮਿਤੀ ਤੋਂ ਦੋ ਸਾਲ ਪਹਿਲਾਂ ਨਹੀਂ ਕਰ ਸਕਦਾ ਹੈ। ਛੋਟ ਸਿਰਫ਼ ਉਦੋਂ ਹੀ ਦਿੱਤੀ ਜਾਵੇਗੀ ਜੇਕਰ ਕਿਸੇ ਹੋਰ ICE ਵਾਹਨ ਨੂੰ ਉਸੇ ਕੰਫਿਗ੍ਰੇਸ਼ਨ ਦੇ ZEV ਨਾਲ ਬਦਲਿਆ ਨਹੀਂ ਜਾ ਸਕਦਾ ਹੈ। ਮਨਜ਼ੂਰਸ਼ੁਦਾ ਛੋਟਾਂ ਦੀ ਕੁੱਲ ਸੰਖਿਆ ਲਾਗੂ ZEV ਮਾਈਲਸਟੋਨ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦੀ ZEV ਦੀ ਗਿਣਤੀ ਤੋਂ ਵੱਧ ਨਹੀਂ ਹੋਵੇਗੀ।
ਮੈਂ ZEV ਖਰੀਦ ਛੋਟ ਲਈ ਕਿਵੇਂ ਅਰਜ਼ੀ ਦੇ ਸਕਦਾ/ਸਕਦੀ ਹਾਂ?
ਇੱਕ ਫਲੀਟ ਮਾਲਕ TRUCRS@arb.ca.gov ਤੇ ਨਿਮਨਲਿਖਤ ਈਮੇਲ ਕਰਕੇ ਛੋਟ ਦੀ ਬੇਨਤੀ ਕਰ ਸਕਦਾ ਹੈ:
- ਰਿਪੋਰਟ ਕੀਤੇ ਗਏ ਕੈਲੀਫੋਰਨੀਆ ਫਲੀਟ ਲਈ TRUCRS ID ਦੀ ਪਛਾਣ ਕਰੋ
- ਵਾਹਨ ਨੂੰ ਬਦਲਣ ਬਾਰੇ ਹੇਠ ਲਿਖੀ ਜਾਣਕਾਰੀ:
- VIN, ਵਾਹਨ ਨਿਰਮਾਤਾ, ਮਾਡਲ, ਭਾਰ ਕਲਾਸ,
- ਵਾਹਨ ਦੇ ਪ੍ਰਾਥਮਿਕ ਇੱਛਤ ਕਾਰਜ਼ (ਜਿਵੇਂ ਕਿ ਆਊਟਰਿਗਰ ਜਾਂ ਰੇਲ ਪਹੀਏ ਨੂੰ ਸਥਿਰ ਕਰਨਾ) ਨੂੰ ਕਰਨ ਲਈ ਲੋੜੀਂਦੇ ਕੋਈ ਵੀ ਜ਼ਰੂਰੀ ਫ੍ਰੇਮ ਅਟੈਚਮੈਂਟ
- ਕੀ ਵਾਹਨ ਵਿੱਚ ਕ੍ਰੂ ਕੈਬ ਹੈ, ਕੀ ਵਾਹਨ ਕੈਬੋਵਰ ਹੈ, ਜਾਂ ਆਲ-ਵ੍ਹੀਲ ਡਰਾਈਵ ਹੈ;
- ਚੈਸੀ ਵਿੱਚ ਜੋੜਿਆ ਗਿਆ ਬਾਡੀ ਦਾ ਨਿਰਮਾਤਾ ਅਤੇ ਮਾਡਲ, ਜੇਕਰ ਲਾਗੂ ਹੁੰਦਾ ਹੈ
- ਵਾਹਨ ਦੀ ਬਾਡੀ ਦੀ ਕੰਫਿਗ੍ਰੇਸ਼ਨ ਦਾ ਵੇਰਵਾ (ਉਦਾਹਰਨ ਲਈ, ਬਕੇਟ ਟਰੱਕ, ਬਾਕਸ ਟਰੱਕ, ਕੰਕਰੀਟ ਪੰਪ ਟਰੱਕ, ਪਿਕਅਪ, ਡੰਪ ਟਰੱਕ, ਡਿਗਰ ਡੇਰਿਕ, ਡ੍ਰਿਲ ਰਿਗ, ਸਟੇਕ ਬੈੱਡ ਟਰੱਕ, ਆਦਿ)
- ਵਾਹਨ ਦੇ ਬੰਦ ਦਰਵਾਜ਼ਿਆਂ ਸਮੇਤ ਪੂਰੀ ਖੱਬੇ ਅਤੇ ਸੱਜੇ ਪਾਸੇ ਦੀਆਂ ਸਾਫ਼ ਅਤੇ ਸਪੱਸ਼ਟ ਤਸਵੀਰਾਂ ਜੋ ਇਸ ਦੀ ਕੰਫਿਗ੍ਰੇਸ਼ਨ ਨੂੰ ਦਿਖਾਉਂਦੀਆਂ ਹਨ, ਅਤੇ ਜੇਕਰ ਮਾਡਲ ਸਾਲ ਦੀ ਅਨੁਸੂਚੀ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਓਡੋਮੀਟਰ ਪੜ੍ਹਨ ਦੀ ਇੱਕ ਤਸਵੀਰ ਵੀ ਮੁਹੱਈਆ ਕਰੋ।
- ਲੋੜੀਂਦੇ ਆਮ ਕੰਫਿਗ੍ਰੇਸ਼ਨ ਵਿੱਚ ਵਾਹਨ/ਚੈਸਿਸ ਨੂੰ ZEV ਜਾਂ NZEV ਦੇ ਤੌਰ ਪੇਸ਼ ਕਰਨ ਵਾਲੇ ਘੱਟੋ-ਘੱਟ ਦੋ ਨਿਰਮਾਤਾਵਾਂ ਦੇ ਲਿਖਤੀ ਬਿਆਨ ਇਹ ਦਰਸ਼ਾਉਣਦੇ ਹਨ ਕਿ ਉਹ ਵਾਹਨ ਨੂੰ ਬਦਲੇ ਜਾਣ ਵਾਲੇ ਵਾਹਨ ਦੇ ਉਸੇ ਪ੍ਰਾਥਮਿਕ ਇੱਛਤ ਕਾਰਜ਼ ਨੂੰ ਪੂਰਾ ਕਰਨ ਲਈ ZEV ਜਾਂ NZEV ਦੇ ਤੌਰ ਤੇ ਖਰੀਦਣ ਲਈ ਵਾਹਨ ਦੀ ਪੇਸ਼ਕਸ਼ ਨਹੀਂ ਕਰਦੇ ਹਨ। ਜੇਕਰ ਕੋਈ ਵੀ ਨਿਰਮਾਤਾ ਸਮਾਨ ਆਮ ਕੰਫਿਗ੍ਰੇਸ਼ਨ ਨਾਲ ZEV ਜਾਂ NZEV ਨਹੀਂ ਬਣਾਉਂਦਾ ਹੈ, ਤਾਂ ਸਟੇਟਮੈਂਟ ਕਿਸੇ ਹੋਰ ਮੱਧਮ- ਅਤੇ ਭਾਰੀ-ਡਿਊਟੀ ਵਾਹਨ ਨਿਰਮਾਤਾ ਤੋਂ ਆ ਸਕਦੇ ਹਨ।
ZEV ਖਰੀਦ ਛੋਟ ਦੀ ਬੇਨਤੀ ਦਾ ਮੁਲਾਂਕਣ ਕਿਵੇਂ ਕੀਤਾ ਜਾਂਦਾ ਹੈ?
ਕੈਲੀਫੋਰਨੀਆ ਏਅਰ ਰਿਸੋਰਸਜ਼ ਬੋਰਡ (California Air Resources Board, CARB) ਸੰਪੂਰਨਤਾ ਦੇ ਲਈ ZEV ਖਰੀਦ ਛੋਟ ਪੈਕੇਜ ਦਾ ਮੁਲਾਂਕਣ ਕਰੇਗਾ ਅਤੇ ਇਹ ਵੀ ਦੇਖੇਗਾ ਕਿ ਕੰਫਿਗ੍ਰੇਸ਼ਨ ਕਿਸੇ ਨਿਰਮਾਤਾ, ਅਧਿਕਾਰਤ ਡੀਲਰ ਜਾਂ ਅੱਪਫਿਟਰ ਤੋਂ ZEV ਜਾਂ NZEV ਵਜੋਂ ਖਰੀਦ ਲਈ ਉਪਲਬਧ ਹੈ ਜਾਂ ਨਹੀਂ। ਹੇਠਾਂ ਦਿੱਤੇ ਮਾਪਦੰਡ ਹਨ ਜੋ ਇਹ ਪਛਾਣ ਕਰਨ ਲਈ ਵਰਤੇ ਜਾਣਗੇ ਕਿ ਕੀ ਸਮਾਨ ZEV ਜਾਂ NZEV ਉਪਲਬਧ ਹੈ ਜਾਂ ਨਹੀਂ:
- ਕੀ ਕੋਈ ਨਿਰਮਾਤਾ (ਅਧਿਕਰਤ ਡੀਲਰ ਜਾਂ ਬਾਡੀ ਅੱਪਫਿਟਰ) ਵਾਹਨ ਨੂੰ ਇੱਕ ZEV ਜਾਂ NZEV ਵਜੋਂ ਪੇਸ਼ ਕਰਦਾ ਹੈ ਜਿਸਦਾ ਬਾਡੀ ਅਤੇ ਫ੍ਰੇਮ ਅਟੈਚਮੈਂਟ ਵਾਹਨ ਨੂੰ ਬਦਲਣ ਦੇ ਸਮਾਨ ਮੰਨਿਆ ਜਾਂਦਾ ਹੈ (ਮਾਡਲ ਅਤੇ ਮਾਡਲ ਤੋਂ ਬਿਨਾਂ) ਅਤੇ ਇਸਦੀ ਇੱਛਤ ਕਾਰਜ਼ ਨੂੰ ਉਸੇ ਜਾਂ ਅਗਲੇ ਉੱਚ ਭਾਰ ਕਲਾਸ (ਕਲਾਸ 8 ਤੱਕ) ਵਿੱਚ ਪ੍ਰਦਾਨ ਕਰਦਾ ਹੈ ?
- ਕੀ ਵਾਹਨ ਕ੍ਰੂ ਕੈਬ ਜਾਂ ਕੈਬੋਵਰ ਦੇ ਨਾਲ ਉਪਲਬਧ ਹੈ ਜਿਵੇਂ ਕਿ ਵਾਹਨ ਬਦਲਿਆ ਜਾ ਰਿਹਾ ਹੈ,
- ਕੀ ਵਾਹਨ ਆਲ-ਵ੍ਹੀਲ ਡਰਾਈਵ ਨਾਲ ਲੈਸ ਹੈ ਜੇਕਰ ਵਾਹਨ ਨੂੰ ਬਦਲਿਆ ਜਾ ਰਿਹਾ ਹੈ ਤਾਂ ਆਲ-ਵ੍ਹੀਲ ਡਰਾਈਵ ਹੈ, ਕੀ ਚੈਸੀ ਜਾਂ ਪੂਰਾ ਵਾਹਨ ਲਾਗੂ ZEP ਸਰਟੀਫਿਕੇਸ਼ਨ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ, ਅਤੇ
- ਕੀ ਵਾਹਨ ਅਰਜ਼ੀ ਦੇ 18 ਮਹੀਨਿਆਂ ਦੇ ਅੰਦਰ ਇੱਕ ਮਾਡਲ ਸਾਲ ਦੇ ਨਾਲ ਖਰੀਦਣ ਲਈ ਉਪਲਬਧ ਹੈ।
ਮੁਲਾਂਕਣ ਵਿੱਚ ਇਹ ਸ਼ਾਮਲ ਹੋਵੇਗਾ ਕਿ ਕੀ ਬਦਲੇ ਜਾਂ ਰਹੇ ਵਾਹਨ ਦੀ ਪਛਾਣ ਕੀਤੀ ਗਈ ਬਾਡੀ ਜਾਂ ਕਿਸੇ ਹੋਰ ਨਿਰਮਾਤਾ ਦੀ ਬਾਡੀ ਜੋ ਸਮਾਨ ਪ੍ਰਾਥਮਿਕ ਕਾਰਜਾਂ ਨੂੰ ਕਰ ਸਕਦੀ ਹੈ, ਪੇਸ਼ ਕੀਤੇ ZEV ਜਾਂ NZEV ਚੈਸੀਸ ਤੇ ਸਥਾਪਿਤ ਕੀਤਾ ਜਾ ਸਕਦਾ ਹੈ। CARB ਨਿਰਧਾਰਨ ਕਰਨ ਵਿੱਚ ਸਹਾਇਤਾ ਕਰਨ ਲਈ CARB ਉੱਨਤ ਸਵੱਛ ਫਲੀਟਸ ਵੈੱਬਪੇਜ ਤੇ ਵਾਹਨ ਨਿਰਮਾਤਾਵਾਂ ਅਤੇ ਅਧਿਕਾਰਤ ਡੀਲਰਾਂ ਤੋਂ ਐਪਲੀਕੇਸ਼ਨ ਪੈਕੇਜ ਵਿੱਚ ਫਲੀਟ ਦੇ ਮਾਲਕ ਦੁਆਰਾ ਜਮ੍ਹਾ ਕੀਤੀ ਗਈ ਜਾਣਕਾਰੀ ਦੇ ਸਬੰਧ ਵਿੱਚ ਜਨਤਕ ਫੀਡਬੈਕ ਮੰਗ ਸਕਦਾ ਹੈ। ਪ੍ਰਯੋਗਾਤਮਕ, ਟੈਸਟ, ਪ੍ਰਦਰਸ਼ਨ, ਜਾਂ ਪੂਰਵ-ਵਪਾਰਕ ਵਾਹਨ ਖਰੀਦਣ ਲਈ ਉਪਲਬਧ ਨਹੀਂ ਮੰਨੇ ਜਾਂਦੇ ਹਨ। ਲਾਗਤ, ਨਿਰਮਾਤਾ ਦੀ ਤਰਜੀਹ, ਜਾਂ ਸੰਚਾਲਨ ਸੰਬੰਧੀ ਲੋੜਾਂ ZEV ਖਰੀਦ ਛੋਟ ਨੂੰ ਮਨਜ਼ੂਰੀ ਦੇਣ ਲਈ ਯੋਗ ਮਾਪਦੰਡ ਨਹੀਂ ਹਨ। ਪੂਰਾ ਪੈਕੇਜ ਪ੍ਰਾਪਤ ਕਰਨ ਦੇ 45 ਦਿਨਾਂ ਦੇ ਅੰਦਰ CARB ਇੱਕ ਈਮੇਲ ਦੁਆਰਾ ਜਵਾਬ ਦੇਵੇਗਾ।
ਮੈਨੂੰ ਕਿਵੇਂ ਪਤਾ ਲੱਗੇਗਾ ਕਿ ਜੇ ਮੈਨੂੰ ZEV ਖਰੀਦ ਛੋਟ ਲਈ ਮਨਜ਼ੂਰੀ ਦਿੱਤੀ ਗਈ ਹੈ?
ਜੇਕਰ ਐਕਸਟੈਂਸ਼ਨ ਮਨਜ਼ੂਰ ਹੋ ਜਾਂਦੀ ਹੈ ਤਾਂ ਫਲੀਟ ਦੇ ਮਾਲਕ ਨੂੰ ਈਮੇਲ ਦੁਆਰਾ ਸੂਚਿਤ ਕੀਤਾ ਜਾਵੇਗਾ। ਐਕਸਟੈਂਸ਼ਨ ਮਨਜ਼ੂਰੀ ਨੋਟਿਸ ਵਿੱਚ ਅਰਜ਼ੀ ਵਿੱਚ ਜਮ੍ਹਾਂ ਕੀਤੀ ਗਈ ਜਾਣਕਾਰੀ ਦਾ ਸਾਰ ਸ਼ਾਮਲ ਹੋਵੇਗਾ ਜਿਸ ਵਿੱਚ ਫਲੀਟ ਦੁਆਰਾ ਵਰਤੀ ਜਾ ਰਹੀ ਪਾਲਣਾ ਵਿਕਲਪ, VIN ਦੀ ਸੂਚੀ ਅਤੇ ਵਾਹਨਾਂ ਨੂੰ ਬਦਲਣ ਲਈ ਕੰਫਿਗ੍ਰੇਸ਼ਨ, ਵਾਹਨਾਂ ਦੀਆਂ ਕਿੰਨੀਆਂ ਛੋਟਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ, ਅਤੇ ਮੰਜ਼ੂਰਸ਼ੁਦਾ ਛੋਟ ਵੈਧ ਰਹਿਣ ਲਈ ਸ਼ਰਤਾਂ ਦੇ ਨਾਲ-ਨਾਲ ICE ਵਾਹਨ ਖਰੀਦਦਾਰੀ ਨੂੰ ਪੂਰਾ ਕਰਨ ਦੀ ਸਮਾਂ-ਸੀਮਾ ਵੀ ਸ਼ਾਮਲ ਹੈ। ਉੱਚ ਪ੍ਰਾਥਮਿਕਤਾ ਫਲੀਟ ਕੋਲ ਆਪਣਾ ਨਵਾਂ ICE ਆਰਡਰ ਦੇਣ ਲਈ 180 ਕੈਲੰਡਰ ਦਿਨ ਹੋਣਗੇ, ਅਤੇ ਰਾਜ ਅਤੇ ਸਥਾਨਕ ਸਰਕਾਰਾਂ ਦੇ ਫਲੀਟ ਕੋਲ ਆਪਣਾ ਨਵਾਂ ICE ਆਰਡਰ ਦੇਣ ਲਈ ਇੱਕ ਸਾਲ ਦਾ ਸਮਾਂ ਹੋਵੇਗਾ। ਛੋਟ ਦੇ ਤਹਿਤ ਖਰੀਦਿਆ ਗਿਆ ICE ਵਾਹਨ ਪ੍ਰਾਪਤ ਹੋਣ ਤੱਕ ਐਕਸਟੈਂਸ਼ਨ ਜਾਰੀ ਰਹੇਗੀ। ਜੇਕਰ ਲੋੜੀਂਦੀ ਵਾਹਨ ਕੰਫਿਗ੍ਰੇਸ਼ਨ ਖਰੀਦ ਲਈ ਉਪਲਬਧ ਹੈ, ਤਾਂ CARB ਫਲੀਟ ਮਾਲਕ ਨੂੰ ਨਿਰਮਾਤਾ ਦਾ ਨਾਮ ਪ੍ਰਦਾਨ ਕਰੇਗਾ ਅਤੇ ਐਕਸਟੈਂਸ਼ਨ ਬੇਨਤੀ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
ਜਦੋਂ ਮੈਨੂੰ ਇੱਕ ਮਨਜ਼ੂਰਸ਼ੁਦਾ ZEV ਖਰੀਦ ਛੋਟ ਦੇ ਤਹਿਤ ਖਰੀਦਿਆ ਗਿਆ ICE ਵਾਹਨ ਪ੍ਰਾਪਤ ਹੁੰਦਾ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ ?
ਜਦੋਂ ਫਲੀਟ ਦੇ ਮਾਲਕ ਨੂੰ ਇੱਕ ਮਨਜ਼ੂਰਸ਼ੁਦਾ ZEV ਖਰੀਦ ਛੋਟ ਦੇ ਅਨੁਸਾਰ ਖਰੀਦਿਆ ਗਿਆ ਇੱਕ ਨਵਾਂ ICE ਵਾਹਨ ਪ੍ਰਾਪਤ ਹੁੰਦਾ ਹੈ ਤਾਂ ਉਸਨੂੰ ਵਾਹਨ ਪ੍ਰਾਪਤ ਕਰਨ ਦੇ 30-ਕੈਲੰਡਰ ਦਿਨਾਂ ਦੇ ਅੰਦਰ TRUCRS@arb.ca.gov ਤੇ ਇੱਕ ਈਮੇਲ ਭੇਜਣੀ ਚਾਹੀਦੀ ਹੈ। ਈਮੇਲ ਵਿੱਚ TRUCRS ID, ਬਦਲੇ ਜਾ ਰਹੇ ਵਾਹਨ ਦਾ VIN ਅਤੇ ਨਵੇਂ ICE ਵਾਹਨ ਬਾਰੇ ਹੇਠਾਂ ਦਿੱਤੀ ਜਾਣਕਾਰੀ ਦੀ ਪਛਾਣ ਸ਼ਾਮਲ ਹੋਣੀ ਚਾਹੀਦੀ ਹੈ:
- ਨਵੇਂ ICE ਵਾਹਨ ਖਰੀਦ ਸਮਝੌਤੇ ਦੀ ਇੱਕ ਕਾਪੀ
- VIN/GVWR ਲੇਬਲ ਦੀਆਂ ਤਸਵੀਰਾਂ (ਆਮ ਤੌਰ ਤੇ ਡ੍ਰਾਇਵਰ ਸਾਈਡ ਦੇ ਦਰਵਾਜ਼ੇ ਜਾਂ ਦਰਵਾਜ਼ੇ ਦੇ ਜੰਬ ਤੇ ਸਥਿਤ ਹੁੰਦਾ ਹੈ)।
- ਲਾਇਸੈਂਸ ਪਲੇਟ ਦੇ ਨਾਲ ਵਾਹਨ ਦੇ ਡਰਾਈਵਰ ਵਾਲੇ ਪਾਸੇ ਦੀਆਂ ਤਸਵੀਰਾਂ;
- ਬੰਦ ਦਰਵਾਜ਼ਿਆਂ ਦੇ ਨਾਲ ਵਾਹਨ ਦੇ ਪੂਰੇ ਖੱਬੇ ਪਾਸੇ ਅਤੇ ਵਾਹਨ ਦੇ ਸੱਜੇ ਪਾਸੇ ਦੀ ਤਸਵੀਰ, ਜੋ ਵਾਹਨ ਦੀ ਬਾਡੀ ਕੰਫਿਗ੍ਰੇਸ਼ਨ ਨੂੰ ਦਰਸ਼ਾਉਂਦਾ ਹੈ
ਫਲੀਟ ਦੇ ਮਾਲਕਾਂ ਨੂੰ ZEV ਖਰੀਦ ਛੋਟ ਲਈ ਜਮ੍ਹਾਂ ਕਰਵਾਏ ਦਸਤਾਵੇਜ਼ਾਂ ਦੀਆਂ ਕਾਪੀਆਂ ਘੱਟੋ-ਘੱਟ 5 ਸਾਲਾਂ ਦੀ ਮਿਆਦ ਲਈ ਆਪਣੇ ਕੋਲ ਰੱਖਣੀਆਂ ਚਾਹੀਦੀਆਂ ਹਨ ਅਤੇ ਬੇਨਤੀ ਕਰਨ ਤੇ ਉਹਨਾਂ ਨੂੰ CARB ਨੂੰ ਉਪਲਬਧ ਕਰਵਾਉਣਾ ਚਾਹੀਦਾ ਹੈ।
ਕੀ ਕੋਈ ਸੁਚਾਰੂ ZEV ਖਰੀਦ ਛੋਟ ਸੂਚੀ ਹੈ?
ZEV ਖਰੀਦ ਛੋਟ ਸੂਚੀ 1 ਜਨਵਰੀ, 2025 ਤੱਕ ਉਪਲਬਧ ਕਰਵਾਈ ਜਾਵੇਗੀ। ਸੂਚੀ ਆਮ ਵਾਹਨ ਕੰਫਿਗ੍ਰੇਸ਼ਨ ਦੀ ਪਛਾਣ ਕਰੇਗੀ ਜਿਨ੍ਹਾਂ ਨੂੰ ਇੱਕ ਨਵੇਂ ICE ਵਾਹਨ ਵਜੋਂ ਖਰੀਦਿਆ ਜਾ ਸਕਦਾ ਹੈ ਕਿਉਂਕਿ ਆਮ ਕੰਫਿਗ੍ਰੇਸ਼ਨ ਸ਼੍ਰੇਣੀ ਵਿੱਚ ਕੋਈ ZEV ਜਾਂ NZEV ਖਰੀਦ ਲਈ ਉਪਲਬਧ ਨਹੀਂ ਹਨ। ਸੂਚੀ ਵਿੱਚ ਸ਼ਾਮਲ ਵਾਹਨਾਂ ਨੂੰ ਫਲੀਟ ਦੇ ਮਾਲਕਾਂ ਨੂੰ ਇੱਕ ZEV ਖਰੀਦ ਛੋਟ ਦੀ ਅਰਜ਼ੀ ਜਮ੍ਹਾ ਕਰਨ ਦੀ ਲੋੜ ਤੋਂ ਬਿਨਾਂ ਖਰੀਦਿਆ ਜਾ ਸਕਦਾ ਹੈ। ਸਧਾਰਨ ਕੰਫਿਗ੍ਰੇਸ਼ਨ ਸ਼੍ਰੇਣੀਆਂ ਜੋ ਮੁਲਾਂਕਣ ਲਈ ਸ਼ਾਮਲ ਕੀਤੀਆਂ ਜਾਣਗੀਆਂ ਹਨ, ਇਨ੍ਹਾਂ ਵਿੱਚ ਸ਼ਾਮਲ ਹਨ: ਬਕਟ ਟਰੱਕ, ਬੂਮ ਟਰੱਕ, ਡੰਪ ਟਰੱਕ, ਫਲੈਟਬੈਡ ਟਰੱਕ, ਸਟੇਕ ਬੈਡ ਟਰੱਕ, ਫਰੰਟ-ਲੋਡਰ ਰਿਫਿਊਜ਼ ਕੰਪੈਕਟਰ ਟਰੱਕ, ਸਾਈਡ-ਲੋਡਰ ਰਿਫਿਊਜ਼ ਕੰਪੈਕਟਰ ਟਰੱਕ, ਰੀਅਰ-ਲੋਡਰ ਰਿਫਿਊਜ਼ ਕੰਪੈਕਟਰ ਟਰੱਕ, ਰਿਫਿਊਜ਼ ਰੋਲ-ਆਫ ਟਰੱਕ, ਸੇਵਾ ਬਾਡੀ ਟਰੱਕ, ਸਟ੍ਰੀਟ ਸਵੀਪਰ, ਟੈਂਕ ਟਰੱਕ, ਟੋ ਟਰੱਕ, ਵਾਟਰ ਟਰੱਕ, ਕਾਰ ਕੈਰੀਅਰ ਟਰੱਕ, ਕਾਂਕਰੀਟ ਮਿਕਸਰ ਟਰੱਕ, ਕਾਂਕਰੀਟ ਪੰਪ ਟਰੱਕ, ਕਰੇਨ, ਡ੍ਰਿੱਲ ਰਿਗ, ਵੈਕਿਊਮ ਟਰੱਕ। ਸੂਚੀ ਵਿੱਚ ਆਮ ਵਾਹਨ ਕੰਫਿਗ੍ਰੇਸ਼ਨ ਸ਼ਾਮਲ ਨਹੀਂ ਹੋਣਗੀਆਂ ਜੋ ਪਹਿਲਾਂ ਹੀ ZEV ਦੇ ਤੌਰ ਤੇ ਉਪਲਬਧ ਹਨ ਜਿਵੇਂ ਕਿ ਪਿਕਅੱਪ, ਬੱਸਾਂ, ਬਾਕਸ ਟਰੱਕ, ਵੈਨ, ਜਾਂ ਟ੍ਰੈਕਟਰ। ਸੁਚਾਰੂ ਸੂਚੀ ਉਪਲਬਧ ਹੋਣ ਤੇ ਇਸਨੂੰ ਅੱਪਡੇਟ ਕੀਤਾ ਜਾਵੇਗਾ।
ਇਹ ਦਸਤਾਵੇਜ਼ ਐਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ ਦੀ ਪਾਲਣਾ ਕਰਨ ਵਿੱਚ ਨਿਯੰਤ੍ਰਿਤ ਸੰਸਥਾਵਾਂ ਦੀ ਸਹਾਇਤਾ ਲਈ ਪ੍ਰਦਾਨ ਕੀਤਾ ਗਿਆ ਹੈ। ਜੇਕਰ ਇਸ ਦਸਤਾਵੇਜ਼ ਅਤੇ ਐਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ ਵਿੱਚ ਕੋਈ ਅੰਤਰ ਮੌਜੂਦ ਹੈ, ਤਾਂ ਐਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ ਦਾ ਰੈਗੂਲੇਟਰੀ ਟੈਕਸਟ ਲਾਗੂ ਹੁੰਦਾ ਹੈ।