ਰੈਗੂਲੇਸ਼ਨ - ਡ੍ਰੇਏਜ਼ (ਮਾਲ-ਢੁਲਾਈ) ਟਰੱਕ ਦੀਆਂ ਲੋੜਾਂ
Contact
Categories
28 ਅਪ੍ਰੈਲ, 2023 ਨੂੰ, CARB ਨੇ ਉੱਨਤ ਸਵੱਛ ਫਲੀਟਸ ਨਿਯਮ (Advanced Clean Fleets, ACF) ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਵਿੱਚ ਕੈਲੀਫੋਰਨੀਆ ਦੇ ਇੰਟਰਮੋਡਲ ਸਮੁੰਦਰੀ ਬੰਦਰਗਾਹਾਂ ਅਤੇ ਰੇਲਯਾਰਡਾਂ ਤੋਂ ਮਾਲ ਦੀ ਢੋਆ-ਢੁਆਈ ਕਰਨ ਵਾਲੇ ਡ੍ਰੇਏਜ਼ ਟਰੱਕਾਂ ਲਈ ਡ੍ਰੇਏਜ਼ ਟਰੱਕ ਦੀਆਂ ਲੋੜਾਂ ਸ਼ਾਮਲ ਹਨ।
- ACF ਡ੍ਰੇਏਜ਼ ਟਰੱਕ ਦੀਆਂ ਲੋੜਾਂ ਰਾਜ ਦੇ ਕਈ ਜੋਖਮ ਘਟਾਉਣ, ਹਵਾ ਦੀ ਗੁਣਵੱਤਾ, ਅਤੇ ਜਲਵਾਯੂ ਟੀਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੀਆਂ।
- ACF ਡ੍ਰੇਏਜ਼ ਟਰੱਕ ਲੋੜਾਂ ਕਾਰਜਕਾਰੀ ਆਰਡਰ (EO) N‑79‑20 ਦੇ ਨਿਰਦੇਸ਼ਾਂ ਨੂੰ ਪੂਰਾ ਕਰਨ ਵਿੱਚ ਵੀ ਮਦਦ ਕਰਨਗੀਆਂ, ਜਿਸ ਨੇ 2035 ਤੱਕ ਰਾਜ ਵਿੱਚ 100 ਪ੍ਰਤੀਸ਼ਤ ਜ਼ੀਰੋ-ਐਮੀਸ਼ਨ ਡ੍ਰੇਏਜ਼ ਟਰੱਕਾਂ ਦਾ ਟੀਚਾ ਨਿਰਧਾਰਤ ਕੀਤਾ ਹੈ।
ACF ਡ੍ਰੇਏਜ਼ ਟਰੱਕ ਦੀ ਰਿਪੋਰਟ ਕਰਨ ਦੀ ਅੰਤਿਮ ਮਿਤੀ 31 ਦਸੰਬਰ 2023 ਹੈ। ਹੇਠਾਂ ਜ਼ਿਕਰ ਕੀਤਾ CARB ਔਨਲਾਈਨ ਸਿਸਟਮ ਟਰੱਕ ਨਿਯਮ ਅੱਪਲੋਡ, ਪਾਲਣਾ, ਅਤੇ ਰਿਪੋਰਟਿੰਗ ਸਿਸਟਮ (TRUCRS) ਡਾਟਾਬੇਸ ਹੈ। (https://ssl.arb.ca.gov/trucrs_reporting/login.php). ਤੁਹਾਡੇ ਡ੍ਰੇਏਜ਼ ਟਰੱਕ(ਟਰੱਕਾਂ) ਨੂੰ ਰਜਿਸਟਰ ਕਰਵਾਉਣ ਲਈ ਵਾਧੂ ਜਾਣਕਾਰੀ ਉਪਲਬਧ ਹੈ। ਵਾਧੂ ਅੱਪਡੇਟ ਸਿੱਧੇ ਪ੍ਰਾਪਤ ਕਰਨ ਲਈ ਕਿਰਪਾ ਕਰਕੇ ਸਬਸਕ੍ਰਾਇਬ ਕਰੋ।
ਪਿਛੋਕੜ ਜਾਣਕਾਰੀ
- ਡ੍ਰੇਏਜ਼ ਟਰੱਕ ਇਸਤੇਮਾਲ ਵਿੱਚ ਆਉਣ ਵਾਲੇ ਕਲਾਸ 7 ਅਤੇ 8 ਆਨ-ਰੋਡ ਵਾਹਨ ਹਨ ਜੋ ਸਮੁੰਦਰੀ ਬੰਦਰਗਾਹਾਂ ਅਤੇ ਇੰਟਰਮੋਡਲ ਰੇਲਯਾਰਡਾਂ ਤੋਂ ਕੰਟੇਨਰਾਂ ਤੱਕ ਥੋਕ ਵਿੱਚ ਮਾਲ ਦੀ ਢੋਆ-ਢੁਆਈ ਕਰਦੇ ਹਨ। ਪ੍ਰਵੇਸ਼ ਦੀਆਂ ਜ਼ਮੀਨੀ ਬੰਦਰਗਾਹਾਂ, ਜੋ ਕਿ ਸੰਯੁਕਤ ਰਾਜ ਵਿੱਚ ਨਿਯੰਤਰਿਤ ਪ੍ਰਵੇਸ਼ ਜਾਂ ਰਵਾਨਗੀ ਪ੍ਰਦਾਨ ਕਰਦੀਆਂ ਹਨ, ਨੂੰ ਸਮੁੰਦਰੀ ਬੰਦਰਗਾਹਾਂ ਜਾਂ ਇੰਟਰਮੋਡਲ ਰੇਲਯਾਰਡ ਨਹੀਂ ਮੰਨਿਆ ਜਾਂਦਾ ਹੈ।
- ਕੰਬਸ਼ਨ ਪਾਵਰਡ ਡ੍ਰੇਏਜ਼ ਟਰੱਕ, ਕਣ ਪਦਾਰਥ (Particulate Matter, PM), ਨਾਈਟ੍ਰੋਜਨ ਆਕਸਾਈਡ (Oxides of Nitrogen, NOx), ਅਤੇ ਗ੍ਰੀਨਹਾਉਸ ਗੈਸਾਂ (Greenhouse Gases, GHG) ਸਮੇਂ ਕਈ ਹਵਾ ਪ੍ਰਦੂਸ਼ਕਾਂ ਦਾ ਨਿਕਾਸ ਕਰਦੇ ਹਨ।
- ਇਹ ਟਰੱਕ ਆਲੇ-ਦੁਆਲੇ ਦੇ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਜ਼ਹਿਰੀਲੇ ਅਤੇ ਹਾਨੀਕਾਰਕ ਨਿਕਾਸ ਛੱਡਦੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਵਾਤਾਵਰਣ ਨਿਆਂ ਅਤੇ ਅਸੈਂਬਲੀ ਬਿੱਲ 617 ਭਾਈਚਾਰੇ ਹਨ ਜੋ ਗ਼ੈਰ-ਸਾਧਾਰਨ ਸਿਹਤ ਬੋਝ ਨੂੰ ਸਹਿਣ ਕਰਦੇ ਹਨ।
- 1 ਜਨਵਰੀ, 2023 ਤੋਂ ਸ਼ੁਰੂ ਹੋ ਕੇ, ਡ੍ਰੇਏਜ਼ ਟਰੱਕਾਂ ਨੂੰ ਟਰੱਕ ਅਤੇ ਬੱਸ ਨਿਯਮ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ 2010 ਜਾਂ ਨਵੇਂ ਮਾਡਲ ਸਾਲ ਦੇ ਇੰਜਣ ਮਿਆਰ ਨੂੰ ਪੂਰਾ ਕਰਨਾ ਚਾਹੀਦਾ ਹੈ।
- 31 ਦਸੰਬਰ, 2022 ਤੱਕ, 2010 ਜਾਂ ਨਵੇਂ ਮਾਡਲ ਸਾਲ ਦੇ ਇੰਜਣਾਂ ਵਾਲੇ 140,000 ਤੋਂ ਵੱਧ ਡ੍ਰੇਏਜ਼ ਟਰੱਕ, CARB ਡ੍ਰੇਏਜ਼ ਟਰੱਕ ਰਜਿਸਟਰੀ ਵਿੱਚ ਰਜਿਸਟਰ ਹੋਏ ਸਨ।
- ਲਗਭਗ 33,500 ਡ੍ਰੇਏਜ਼ ਟਰੱਕ ਸਾਲਾਨਾ ਕੈਲੀਫੋਰਨੀਆ ਦੇ ਸਮੁੰਦਰੀ ਬੰਦਰਗਾਹਾਂ ਅਤੇ ਵਿੱਚ ਸੇਵਾ ਪ੍ਰਦਾਨ ਕਰਦੇ ਹਨ, ਜਿਨ੍ਹਾਂ ਵਿੱਚੋਂ ਲਗਭਗ 28,700 ਟਰੱਕ ਅਜਿਹੇ ਹਨ ਜੋ ਕੈਲੀਫੋਰਨੀਆ ਦੇ ਸਮੁੰਦਰੀ ਬੰਦਰਗਾਹਾਂ ਅਤੇ ਇੰਟਰਮੋਡਲ ਰੇਲਯਾਰਡਾਂ ਵਿੱਚ ਹਰ ਹਫ਼ਤੇ ਔਸਤਨ 2 ਜਾਂ ਵੱਧ ਵਾਰ ਜਾਂ ਹਰ ਸਾਲ 112 ਵਾਰ ਜਾਂਦੇ ਹਨ।
- ਹਵਾ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਹੋਈ ਪ੍ਰਗਤੀ ਦੇ ਬਾਵਜੂਦ, ਵਾਧੂ ਡ੍ਰੇਏਜ਼ ਟਰੱਕ ਨਿਕਾਸੀ ਘਟਾਉਣ ਦੀ ਲੋੜ ਹੈ।
- ਨਿਕਾਸ ਵਿੱਚ ਕਟੌਤੀ ਭਾਈਚਾਰਿਆਂ ਨੂੰ ਨੇੜੇ ਦੇ ਸਰੋਤ ਪ੍ਰਦੂਸ਼ਣ ਪ੍ਰਭਾਵਾਂ ਤੋਂ ਸੁਰੱਖਿਅਤ ਕਰੇਗੀ ਅਤੇ ਕੈਲੀਫੋਰਨੀਆ ਨੂੰ ਸਥਾਨਕ ਅਤੇ ਰਾਸ਼ਟਰੀ ਵਾਤਾਵਰਣ ਹਵਾ ਗੁਣਵੱਤਾ ਦੇ ਮਿਆਰਾਂ ਅਤੇ ਜਲਵਾਯੂ ਟੀਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗੀ।
ਉੱਨਤ ਸਵੱਛ ਫਲੀਟ ਨਿਯਮ ਦਾ ਉਦੇਸ਼ - ਡ੍ਰੇਏਜ਼ ਟਰੱਕ ਦੀਆਂ ਜ਼ਰੂਰਤਾਂ
- ਜ਼ੀਰੋ-ਐਮੀਸ਼ਨ ਤਕਨਾਲੋਜੀ ਦੀ ਵਰਤੋਂ ਨੂੰ ਵਧਾ ਕੇ ਜਨਤਕ ਸਿਹਤ ਅਤੇ ਵਾਤਾਵਰਣ ਸੰਬੰਧੀ ਲਾਭਾਂ ਦਾ ਵਿਸਤਾਰ ਕਰੋ।
- ਖੇਤਰੀ ਅਤੇ ਫੈਡਰਲ ਹਵਾ ਗੁਣਵੱਤਾ ਮਿਆਰਾਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਲਈ PM ਅਤੇ NOx ਨਿਕਾਸੀ ਕਟੌਤੀ ਪ੍ਰਦਾਨ ਕਰੋ।
- ਰਾਜ ਦੇ GHG ਟੀਚਿਆਂ ਅਤੇ ਜਲਵਾਯੂ ਟੀਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਲਈ GHG ਨਿਕਾਸੀ ਵਿੱਚ ਕਟੌਤੀ ਪ੍ਰਦਾਨ ਕਰੋ।
- ਜ਼ੀਰੋ-ਐਮੀਸ਼ਨ ਟਰੱਕਾਂ ਦੇ ਬਾਜ਼ਾਰ ਵਿੱਚ ਤੇਜ਼ੀ ਲਿਆਓ।
- ਮਾਲ ਢੋਆ-ਢੁਆਈ ਤੋਂ ਹੋਣ ਵਾਲੇ ਨਿਕਾਸ ਨੂੰ ਘਟਾਉਣ ਲਈ ਵਿਆਪਕ ਰਾਜ-ਵਿਆਪੀ ਰਣਨੀਤੀ ਦਾ ਸਮਰਥਨ ਕਰੋ।
ਜ਼ਰੂਰਤਾਂ ਦੇ ਮੁੱਖ ਤੱਤ
ਜ਼ੀਰੋ-ਐਮਿਸ਼ਨ ਡ੍ਰੇਏਜ਼ ਟਰੱਕ ਦੀਆਂ ਲੋੜਾਂ
ਟੇਲਪਾਈਪ ਨਿਕਾਸ ਨੂੰ ਘੱਟ ਕਰਨ ਦੇ ਕੈਲੀਫੋਰਨੀਆ ਦੇ ਚੱਲ ਰਹੇ ਟੀਚਿਆਂ ਤੱਕ ਪਹੁੰਚਣ ਲਈ ਡ੍ਰੇਏਜ਼ ਟਰੱਕਾਂ ਨੂੰ 2035 ਤੱਕ ਪੂਰੀ ਤਰ੍ਹਾਂ ਲਾਗੂ ਕਰਨ ਦੇ ਨਾਲ 2024 ਤੋਂ ਸ਼ੁਰੂ ਹੋਣ ਵਾਲੀ ਜ਼ੀਰੋ-ਐਮਿਸ਼ਨ ਤਕਨਾਲੋਜੀ ਨੂੰ ਸ਼ੁਰੂ ਕਰਨ ਦੀ ਲੋੜ ਹੋਵੇਗੀ।
ਡ੍ਰੇਏਜ਼ ਟਰੱਕ ਰਜਿਸਟ੍ਰੇਸ਼ਨ ਦੀਆਂ ਲੋੜਾਂ
- ਕੈਲੀਫੋਰਨੀਆ ਦੇ ਸਮੁੰਦਰੀ ਬੰਦਰਗਾਹ ਜਾਂ ਇੰਟਰਮੋਡਲ ਰੇਲਯਾਰਡ ਤੇ ਕੰਮ ਸ਼ੁਰੂ ਕਰਨ ਜਾਂ ਜਾਰੀ ਰੱਖਣ ਦਾ ਇਰਾਦਾ ਰੱਖਣ ਵਾਲੇ ਸਾਰੇ ਡ੍ਰੇਏਜ਼ ਟਰੱਕ CARB ਦੇ ਨਾਲ ਰਜਿਸਟਰ ਹੋਣੇ ਚਾਹੀਦੇ ਹਨ।
- ਕੰਬਸ਼ਨ ਪਾਵਰਡ ਟਰੱਕਾਂ (ਗੈਰ-ਜ਼ੀਰੋ-ਐਮੀਸ਼ਨ) ਨੂੰ 31/12/23 ਤੱਕ CARB ਔਨਲਾਈਨ ਸਿਸਟਮ ਵਿੱਚ ਰਜਿਸਟਰ ਹੋਣਾ ਚਾਹੀਦਾ ਹੈ।
- 1/1/24 ਤੋਂ ਸ਼ੁਰੂ ਹੋਣ ਵਾਲੇ CARB ਔਨਲਾਈਨ ਸਿਸਟਮ ਵਿੱਚ ਸਿਰਫ਼ ਜ਼ੀਰੋ-ਐਮਿਸ਼ਨ ਡ੍ਰੇਏਜ਼ ਟਰੱਕ ਹੀ ਰਜਿਸਟਰ ਕਰ ਸਕਦੇ ਹਨ।
- 2035 ਤੋਂ ਸ਼ੁਰੂ ਕਰਦੇ ਹੋਏ, CARB ਔਨਲਾਈਨ ਸਿਸਟਮ ਵਿੱਚ ਸਾਰੇ ਡ੍ਰੇਏਜ਼ ਟਰੱਕਾਂ ਨੂੰ ਜ਼ੀਰੋ-ਐਮਿਸ਼ਨ ਹੋਣਾ ਲੋੜੀਂਦਾ ਹੋਵੇਗਾ।
ਨਿਯਾਮਕ ਲਚਕਤਾਵਾਂ
- ਮੁਰੰਮਤ ਨਾ ਹੋਣ ਯੋਗ ਵਾਹਨ: ਪੁਰਾਣੇ ਡ੍ਰੇਏਜ਼ ਟਰੱਕ ਜੋ ਕਿਸੇ ਦੁਰਘਟਨਾ ਕਾਰਨ ਮੁਰੰਮਤ ਕਰਨ ਦੇ ਯੋਗ ਨਹੀਂ ਹਨ, ਉਨ੍ਹਾਂ ਨੂੰ ਉਸੇ ਜਾਣ ਨਵੇਂ ਮਾਡਲ ਸਾਲ ਅਤੇ ਜੋ ਅਨੁਪਾਲਣ ਵਿੱਚ ਹੋਵੇ, ਦੇ ਇੰਜਣ ਵਾਲੇ ਇੱਕ ਗੈਰ-ਜ਼ੀਰੋ-ਐਮਿਸ਼ਨ ਵਾਹਨ ਨਾਲ ਬਦਲਿਆ ਜਾ ਸਕਦਾ ਹੈ, ਜਦੋਂ ਤੱਕ ਮੁਰੰਮਤ ਨਾ ਕਰਨ ਯੋਗ ਵਾਹਨ ਆਪਣੀ ਘੱਟੋ-ਘੱਟ ਉਪਯੋਗੀ ਜੀਵਨ ਸੀਮਾ ਤੱਕ ਨਾ ਪਹੁੰਚ ਜਾਵੇ।
- ਵਾਹਨ ਡਿਲਿਵਰੀ ਦੇਰੀ ਐਕਸਟੈਂਸ਼ਨ: ਜੇਕਰ ਡ੍ਰੇਏਜ਼ ਟਰੱਕ ਮਾਲਕਾਂ ਜਾਂ ਨਿਯੰਤਰਣ ਕਰਨ ਵਾਲੀਆਂ ਧਿਰਾਂ ਨੇ ਲਾਗੂ ਪਾਲਣਾ ਮਿਤੀ ਤੋਂ ਪਹਿਲਾਂ ਜ਼ੀਰੋ-ਐਮੀਸ਼ਨ ਵਾਹਨ ਲਈ ਆਰਡਰ ਦਿੱਤਾ ਹੈ ਲੇਕਿਨ ਜ਼ੀਰੋ-ਐਮਿਸ਼ਨ ਵਾਹਨ ਉਹਨਾਂ ਦੇ ਨਿਯੰਤਰਣ ਤੋਂ ਬਾਹਰ ਦੇ ਕਾਰਨਾਂ ਕਰਕੇ ਡਿਲੀਵਰ ਨਹੀਂ ਕੀਤਾ ਜਾ ਸਕਿਆ, ਤਾਂ ਉਹ ਪਾਲਣਾ ਐਕਸਟੈਂਸ਼ਨ ਦੀ ਬੇਨਤੀ ਉਦੋਂ ਤੱਕ ਕਰ ਸਕਦੇ ਹਨ ਜਦੋਂ ਤੱਕ ਉਹਨਾਂ ਦੁਆਰਾ ਆਰਡਰ ਕੀਤਾ ਗਿਆ ਇੱਕ ਜ਼ੀਰੋ-ਐਮਿਸ਼ਨ ਵਾਹਨ ਪ੍ਰਾਪਤ ਨਹੀਂ ਹੁੰਦਾ।
- ਬੁਨਿਆਦੀ ਢਾਂਚਾ ਵਿੱਚ ਦੇਰੀ ਐਕਸਟੈਂਸ਼ਨ: ਜੇਕਰ ਜ਼ੀਰੋ-ਐਮਿਸ਼ਨ ਵਾਹਨ ਫਿਊਲਿੰਗ ਬੁਨਿਆਦੀ ਢਾਂਚੇ ਨੂੰ ਸਥਾਪਤ ਕਰਨ ਲਈ ਕਿਸੇ ਪ੍ਰੋਜੈਕਟ ਵਿੱਚ ਉਹਨਾਂ ਦੇ ਨਿਯੰਤਰਣ ਤੋਂ ਬਾਹਰ ਦੀਆਂ ਸਥਿਤੀਆਂ ਕਾਰਨ ਦੇਰੀ ਦਾ ਅਨੁਭਵ ਹੁੰਦਾ ਹੈ, ਤਾਂ ਡ੍ਰੇਏਜ਼ ਟਰੱਕ ਦੇ ਮਾਲਕ ਜਾਂ ਨਿਯੰਤਰਣ ਕਰਨ ਵਾਲੀ ਧਿਰ ਇੱਕ ਐਕਸਟੈਂਸ਼ਨ ਦੀ ਬੇਨਤੀ ਕਰ ਸਕਦੀ ਹੈ।
ਕੰਬਸ਼ਨ-ਪਾਵਰਡ ਡ੍ਰੇਏਜ਼ ਟਰੱਕਾਂ ਨੂੰ ਸੇਵਾ ਤੋਂ ਹਟਾਉਣਾ
- CARB ਔਨਲਾਈਨ ਸਿਸਟਮ ਵਿੱਚ ਗੈਰ-ਜ਼ੀਰੋ-ਐਮਿਸ਼ਨ ਡ੍ਰੇਏਜ਼ ਟਰੱਕ, ਜਿਨ੍ਹਾਂ ਵਿੱਚ 2010 ਜਾਂ ਨਵਾਂ ਮਾਡਲ ਸਾਲ ਦਾ ਇੰਜਣ ਹੈ ਅਤੇ ਜੋ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਇੱਕ ਸਮੁੰਦਰੀ ਬੰਦਰਗਾਹ ਜਾਂ ਇੰਟਰਮੋਡਲ ਰੇਲਯਾਰਡ ਦਾ ਦੌਰਾ ਕਰਦੇ ਹਨ, ਸਿਸਟਮ ਵਿੱਚ ਉਸ ਵੇਲੇ ਤੱਕ ਰਹਿਣਗੇ ਜਦ ਤੱਕ ਉਹ 800,000 ਮੀਲ ਤੱਕ ਨਹੀਂ ਪਹੁੰਚ ਜਾਂਦੇ ਜਾਂ ਇੰਜਣ 18 ਸਾਲ ਪੁਰਾਣਾ ਨਹੀਂ ਹੋ ਜਾਂਦਾ, ਜੋ ਵੀ ਪਹਿਲਾਂ ਹੋਵੇ।
- 2025 ਤੋਂ ਸ਼ੁਰੂ ਕਰਦੇ ਹੋ ਕੇ, ਗੈਰ-ਜ਼ੀਰੋ-ਐਮੀਸ਼ਨ ਟਰੱਕਾਂ ਨੂੰ CARB ਔਨਲਾਈਨ ਸਿਸਟਮ ਤੋਂ ਹਟਾ ਦਿੱਤਾ ਜਾਵੇਗਾ ਜੇਕਰ ਉਹਨਾਂ ਣੇ ਸਾਲਾਨਾ ਦੌਰੇ ਦੀਆਂ ਲੋੜਾਂ ਨੂੰ ਪੂਰਾ ਨਹੀਂ ਕੀਤਾ ਹੈ, ਜਾਂ ਜੇਕਰ ਉਹਨਾਂ ਨੇ ਆਪਣੀਆਂ ਘੱਟੋ-ਘੱਟ ਉਪਯੋਗੀ ਜੀਵਨ ਮਿਆਦ ਦੀਆਂ ਲੋੜਾਂ ਨੂੰ ਪਾਰ ਕਰ ਲਿਆ ਹੈ।
- 1 ਜਨਵਰੀ, 2035 ਨੂੰ, ਸਾਰੇ ਗੈਰ-ਜ਼ੀਰੋ-ਐਮਿਸ਼ਨ ਡ੍ਰੇਏਜ਼ ਟਰੱਕ ਮੀਂ ਸਿਸਟਮ ਤੋਂ ਹਟਾ ਦਿੱਤਾ ਜਾਵੇਗਾ।
- ਕੈਲੀਫੋਰਨੀਆ ਵਿੱਚ ਚੱਲਣ ਵਾਲੇ ਵਿਦੇਸ਼ੀ ਡ੍ਰੇਏਜ਼ ਟਰੱਕਾਂ ਨੂੰ ਵੀ ਇਹਨਾਂ ਲੋੜਾਂ ਤੋਂ ਛੋਟ ਨਹੀਂ ਹੈ ਅਤੇ 2035 ਤੱਕ ਜ਼ੀਰੋ-ਐਮਿਸ਼ਨ ਤਕਨਾਲੋਜੀ ਨੂੰ ਲਾਗੂ ਕਰਕੇ ਟੇਲਪਾਈਪ ਨਿਕਾਸ ਨੂੰ ਘਟਾਉਣ ਦੀ ਵੀ ਲੋੜ ਹੋਵੇਗੀ। ਡ੍ਰੇਏਜ਼ ਟਰੱਕਾਂ ਲਈ ਪੜਾਅ ਵਿੱਚ ਸਮਾਂ-ਸੀਮਾ ਦੀਆਂ ਲੋੜਾਂ ਪੁਰਾਣੇ ਡ੍ਰੇਏਜ਼ ਟਰੱਕਾਂ ਨੂੰ ਉਦੋਂ ਤੱਕ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖਣ ਦੀ ਇਜਾਜ਼ਤ ਦੇਣਗੀਆਂ ਜਦੋਂ ਤੱਕ ਕਿ ਬੁਨਿਆਦੀ ਢਾਂਚੇ ਦਾ ਨਿਰਮਾਣ ਨਹੀਂ ਹੋ ਜਾਂਦਾ ਜੋ ਸੀਮਾ-ਪਾਰ ਡ੍ਰੇਏਜ਼ ਗਤੀਵਿਧੀਆਂ ਦਾ ਸਮਰਥਨ ਕਰੇਗਾ। ਵਿਦੇਸ਼ੀ ਡ੍ਰੇਏਜ਼ ਟਰੱਕਾਂ ਨੂੰ ਵੀ ਪਿਛਲੀ ਡ੍ਰੇਏਜ਼ ਟਰੱਕ ਨਿਯਮ ਲੋੜਾਂ ਤੋਂ ਛੋਟ ਨਹੀਂ ਦਿੱਤੀ ਗਈ ਸੀ।
ਡ੍ਰੇਏਜ਼ ਟਰੱਕ ਗਤੀਵਿਧੀਆਂ ਦਾ ਵਾਂਝੇ ਭਾਈਚਾਰਿਆਂ ਤੇ ਪ੍ਰਭਾਵ
- ਮੌਜੂਦਾ 2007 ਡ੍ਰੇਏਜ਼ ਟਰੱਕ ਨਿਯਮ ਦੀ ਪਾਲਣਾ ਕਰਨ ਲਈ ਲੋੜੀਂਦੇ ਸਮੁੰਦਰੀ ਬੰਦਰਗਾਹਾਂ ਅਤੇ ਇੰਟਰਮੋਡਲ ਰੇਲਯਾਰਡ ਸਾਰੇ ਵਾਂਝੇ ਭਾਈਚਾਰੇ ਦੇ ਲਗਭਗ 1 ਮੀਲ ਦੇ ਅੰਦਰ ਸਥਿਤ ਹਨ, ਜਿਵੇਂ ਕਿ ਕੈਲੀਫੋਰਨੀਆ ਵਾਤਾਵਰਣ ਸੁਰੱਖਿਆ ਏਜੰਸੀ (California Environmental Protection Agency, CalEPA)) ਦੁਆਰਾ ਸ਼੍ਰੇਣੀਬੱਧ ਕੀਤੀ ਗਈ ਹੈ।
- o CalEPA ਵਾਤਾਵਰਣ ਪ੍ਰਦੂਸ਼ਣ ਦੇ ਬੋਝ ਅਤੇ ਸਮਾਜਿਕ-ਆਰਥਿਕ ਸੂਚਕਾਂ ਦੇ ਅਧਾਰ ਤੇ ਕੈਲੀਫੋਰਨੀਆ ਭਾਈਚਾਰਿਆਂ ਲਈ ਵਧੀਆ ਪ੍ਰਦਰਸ਼ਨ ਕਰਨ ਲਈ CalEnviroscreen ਦੀ ਵਰਤੋਂ ਕਰਦਾ ਹੈ।
- ਡ੍ਰੇਏਜ਼ ਦੇ ਚੱਲਣ ਤੋਂ ਹੋਣ ਵਾਲੇ ਨਿਕਾਸ ਦੇ ਨੇੜੇ ਹੋਣ ਦੇ ਨਤੀਜੇ ਵਜੋਂ, ਸਮੁੰਦਰੀ ਬੰਦਰਗਾਹਾਂ ਅਤੇ ਇੰਟਰਮੋਡਲ ਰੇਲਯਾਰਡਾਂ ਦੇ ਨੇੜੇ ਦੇ ਭਾਈਚਾਰਿਆਂ ਨੂੰ ਸਿਹਤ ਦਾ ਅਣਉਚਿਤ ਬੋਝ ਸਹਿਣਾ ਪੈਂਦਾ ਹੈ। ਇਹ ਡ੍ਰੇਏਜ਼ ਟਰੱਕਾਂ ਕਾਰਨ ਹੋਣ ਵਾਲੇ ਸਿਹਤ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਮਦਦ ਕਰਨ ਲਈ CARB ਦੀ ਲੋੜ ਤੇ ਜ਼ੋਰ ਦਿੰਦਾ ਹੈ।
ਉਪਲਬਧ ਜ਼ੀਰੋ-ਐਮਿਸ਼ਨ ਡ੍ਰੇਏਜ਼ ਟਰੱਕ ਤਕਨੀਕ
ਇੱਕ ਜ਼ੀਰੋ-ਐਮਿਸ਼ਨ ਵਾਹਨ ਦਾ ਮਤਲਬ ਹੈ ਇੱਕ ਡ੍ਰਾਈਵਟ੍ਰੇਨ ਵਾਲਾ ਇੱਕ ਆਨ-ਰੋਡ ਵਾਹਨ ਜੋ ਕਿਸੇ ਵੀ ਸੰਭਾਵੀ ਸੰਚਾਲਨ ਮੋਡਾ ਜਾਂ ਸ਼ਰਤਾਂ ਦੇ ਤਹਿਤ ਕਿਸੇ ਵੀ ਮਾਪਦੰਡ ਪ੍ਰਦੂਸ਼ਕ (ਜਾਂ ਪੂਰਵ ਪ੍ਰਦੂਸ਼ਕ) ਜਾਂ ਗ੍ਰੀਨਹਾਉਸ ਗੈਸ ਦਾ ਜ਼ੀਰੋ ਐਗਜ਼ੌਸਟ ਨਿਕਾਸ ਪੈਦਾ ਕਰਦਾ ਹੈ। ਦੋ ਕਿਸਮਾਂ ਦੇ ਆਮ ਜ਼ੀਰੋ-ਐਮੀਸ਼ਨ ਵਾਹਨਾਂ ਵਿੱਚ ਬੈਟਰੀ-ਇਲੈਕਟ੍ਰਿਕ ਅਤੇ ਹਾਈਡ੍ਰੋਜਨ ਫਿਊਲ ਸੈੱਲ ਇਲੈਕਟ੍ਰਿਕ ਟਰੱਕ ਸ਼ਾਮਲ ਹਨ।
- ਬੈਟਰੀ ਇਲੈਕਟ੍ਰਿਕ ਡ੍ਰੇਏਜ਼ ਟਰੱਕ। ਇਹ ਵਾਹਨ ਬੈਟਰੀਆਂ ਵਿੱਚ ਸਟੋਰ ਕੀਤੀ ਬਿਜਲੀ ਤੇ ਚੱਲਦਾ ਹੈ ਅਤੇ ਇਸ ਵਿੱਚ ਅੰਦਰੂਨੀ ਕੰਬਸ਼ਨ ਇੰਜਣ ਦੀ ਬਜਾਏ ਇੱਕ ਇਲੈਕਟ੍ਰਿਕ ਮੋਟਰ ਹੈ। ਬੈਟਰੀ ਪੈਕ ਨੂੰ ਰੀਚਾਰਜ ਕਰਨ ਲਈ, ਡ੍ਰੇਏਜ਼ ਟਰੱਕ ਮਾਲਕ ਜਨਤਕ ਤੌਰ ਤੇ ਪਹੁੰਚਯੋਗ ਚਾਰਜਰ ਜਾਂ ਨਿੱਜੀ ਸਹੂਲਤਾਂ ਤੇ ਨਿਰਭਰ ਹੋ ਸਕਦੇ ਹਨ।
- ਹਾਈਡ੍ਰੋਜਨ ਫਿਊਲ ਸੈੱਲ ਇਲੈਕਟ੍ਰਿਕ ਡ੍ਰੇਏਜ਼ ਟਰੱਕ। ਇਹ ਵਾਹਨ ਫਿਊਲ ਸੈੱਲ "ਸਟੈਕ" ਵਿੱਚ ਸਪਲਾਈ ਕੀਤੀ ਗਈ ਕੰਪਰੈੱਸਡ ਹਾਈਡ੍ਰੋਜਨ ਤੇ ਚੱਲਦਾ ਹੈ, ਜੋ ਵਾਹਨ ਨੂੰ ਪਾਵਰ ਦੇਣ ਲਈ ਬਿਜਲੀ ਪੈਦਾ ਕਰਦਾ ਹੈ। ਹਾਈਡ੍ਰੋਜਨ ਫਿਊਲ ਸੈੱਲ ਇਲੈਕਟ੍ਰਿਕ ਟਰੱਕਾਂ ਦੇ ਮਾਲਕ ਜਨਤਕ ਤੌਰ ਤੇ ਪਹੁੰਚਯੋਗ ਜਾਂ ਪ੍ਰਾਈਵੇਟ ਫਿਊਲਿੰਗ ਸਟੇਸ਼ਨਾਂ ਰਾਹੀਂ ਫਿਊਲ ਭਰ ਸਕਦੇ ਹਨ।
ਵਪਾਰਕ ਤੌਰ ਤੇ ਉਪਲਬਧ ਡ੍ਰੇਏਜ਼ ਟ੍ਰੈਕਟਰਾਂ ਲਈ ਉਪਲਬਧ ਫੰਡਿੰਗ ਬਾਰੇ ਵਧੇਰੀ ਜਾਣਕਾਰੀ ਹਾਈਬ੍ਰਿਡ ਅਤੇ ਜ਼ੀਰੋ-ਐਮਿਸ਼ਨ ਟਰੱਕ ਅਤੇ ਬੱਸ ਵਾਊਚਰ ਇਨਸੈਂਟਿਵ ਪ੍ਰੋਜੈਕਟ (Hybrid and Zero-Emission Truck and Bus Voucher Incentive Project, HVIP) ਵੈੱਬਸਾਈਟ ਤੇ ਉਪਲਬਧ ਹੈ।
ਟਰੱਕ ਅਤੇ ਬੱਸ ਨਿਯਮ ਦੇ ਨਤੀਜੇ ਵਜੋਂ ਵਾਹਨ ਦਾ ਕਾਰੋਬਾਰ
- ਦਸੰਬਰ 2022 ਤੱਕ, CARB ਡ੍ਰੇਏਜ਼ ਟਰੱਕ ਰਜਿਸਟਰੀ ਵਿੱਚ 2010 ਜਾਂ ਨਵੇਂ ਮਾਡਲ ਸਾਲ ਇੰਜਣਾਂ ਵਾਲੇ 140,500 ਤੋਂ ਵੱਧ ਟਰੱਕ ਹਨ।
- o ਲਗਭਗ 51,500 ਕੈਲੀਫੋਰਨੀਆ ਅਧਾਰਤ ਰਾਜ ਦੇ ਡ੍ਰੇਏਜ਼ ਟਰੱਕ ਹਨ।
- o ਲਗਭਗ 89,000 ਡ੍ਰੇਏਜ਼ ਟਰੱਕ ਰਾਜ ਤੋਂ ਬਾਹਰ ਦੇ ਹਨ।
- ਲਗਭਗ 33,500 ਡ੍ਰੇਏਜ਼ ਟਰੱਕ ਸਾਲਾਨਾ ਕੈਲੀਫੋਰਨੀਆ ਦੇ ਸਮੁੰਦਰੀ ਬੰਦਰਗਾਹਾਂ ਅਤੇ ਇੰਟਰਮੋਡਲ ਰੇਲਯਾਰਡਾਂ ਦੀ ਸੇਵਾ ਕਰਦੇ ਹਨ, ਜਿਨ੍ਹਾਂ ਵਿੱਚੋਂ 28,700 ਟਰੱਕ ਅਜਿਹੇ ਹਨ ਜੋ ਕੈਲੀਫੋਰਨੀਆ ਦੇ ਸਮੁੰਦਰੀ ਬੰਦਰਗਾਹਾਂ ਅਤੇ ਇੰਟਰਮੋਡਲ ਰੇਲਯਾਰਡਾਂ ਤੇ ਹਰ ਹਫ਼ਤੇ ਔਸਤਨ 2 ਜਾਂ ਵੱਧ ਵਾਰ ਜਾਂ ਸਾਲ ਵਿੱਚ 112 ਵਾਰ ਜਾਂਦੇ ਹਨ।
- ACF ਲੋੜਾਂ ਦੇ ਨਤੀਜੇ ਵਜੋਂ ਜ਼ੀਰੋ-ਐਮਿਸ਼ਨ ਡ੍ਰੇਏਜ਼ ਟਰੱਕਾਂ ਦੀ ਅਨੁਮਾਨਿਤ ਸੰਖਿਆ; ਸਿਰਫ ਦ੍ਰੀਜ਼ ਟਰੱਕ, ਨਾ ਕਿ ਜ਼ੀਰੋ-ਐਮਿਸ਼ਨ ਟਰੱਕਾਂ ਦੀ ਕੁੱਲ ਸੰਖਿਆ ਜੋ ACF ਲੋੜਾਂ ਦੇ ਨਤੀਜੇ ਵਜੋਂ ਹੋਣਗੀਆਂ:
- o 2024: ~1,000 ਟਰੱਕ
- o 2025: ~3,000 ਟਰੱਕ
- o 2030: ~24,000 ਟਰੱਕ
- o 2035: ~35,000 ਟਰੱਕ
ਲੋਕੋਮੋਟਿਵ ਨਿਕਾਸ ਦੀ ਤੁਲਨਾ ਵਿੱਚ ਡ੍ਰੇਏਜ਼ ਟਰੱਕ ਨਿਕਾਸ
- ਡ੍ਰੇਏਜ਼ ਟਰੱਕ ਅਤੇ ਲੋਕੋਮੋਟਿਵ (ਰੇਲ ਗੱਡੀਆਂ) ਇੱਕੋ ਜਿਹੇ ਮਾਲ ਢੋਂਦੇ ਹਨ।
- ਸਮਾਨ ਮਾਤਰਾ ਵਿੱਚ ਮਾਲ ਢੋਂਣ ਵਾਲਿਆਂ ਟ੍ਰੇਨਾਂ ਤੋਂ ਹੋਣ ਵਾਲੇ ਨਿਕਾਸ ਦੀ ਤੁਲਨਾ ਵਿੱਚ ਡ੍ਰੇਏਜ਼ ਟਰੱਕ ਨਿਕਾਸ ਦੀ ਇੱਕ ਉਦਾਹਰਨ ਹੇਠਾਂ ਦਿੱਤੀ ਗਈ ਹੈ।
- o ਡਰਾਫਟ ਟਰੱਕ ਬਨਾਮ ਟ੍ਰੇਨ ਨਿਕਾਸ ਵਿਸ਼ਲੇਸ਼ਣ ਵਿੱਚ ਇਹਨਾਂ ਤੁਲਨਾਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਸ਼ਾਮਲ ਹੈ।
ਬੰਦਰਗਾਹਾਂ ਦੇ 20 ਮੀਲ ਦੇ ਅੰਦਰ PM2.5 ਅਤੇ NOX ਨਿਕਾਸ ਦੀ ਟਰੱਕ ਬਨਾਮ ਟ੍ਰੇਨ ਦੀ ਤੁਲਨਾ:
ਅਗਲੇ ਕਦਮ
- ACF ਅਤੇ ਆਉਣ ਵਾਲੀਆਂ ਮੀਟਿੰਗਾਂ ਅਤੇ ਇਵੈਂਟ ਬਾਰੇ ਵਧੇਰੀ ਜਾਣਕਾਰੀ ACF ਦੀ ਵੈੱਬਸਾਈਟ ਤੇ ਉਪਲਬਧ ਹੈ।
- CARB ਨੂੰ ਉਮੀਦ ਹੈ ਕਿ ਜ਼ੀਰੋ-ਐਮਿਸ਼ਨ ਟਰੱਕ ਅਤੇ ਸਹਾਇਕ ਫਿਊਲ ਜਾਂ ਚਾਰਜਿੰਗ ਬੁਨਿਆਦੀ ਢਾਂਚੇ 2035 ਤੱਕ ਸਾਰੇ ਡ੍ਰੇਏਜ਼ ਸੰਚਾਲਣਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ। ਟੇਲਪਾਈਪ ਦੇ ਨਿਕਾਸ ਨੂੰ ਘਟਾਉਣ ਦਾ ਇਹ ਟੀਚਾ ਸਫ਼ਲ ਹੋਵੇ, ਇਹ ਸੁਨਿਸ਼ਚਿਤ ਕਰਨ ਲਈ CARB, ਕੈਲੀਫੋਰਨੀਆ ਗਵਰਨਰ ਦਾ ਕਾਰੋਬਾਰ ਅਤੇ ਆਰਥਿਕ ਵਿਕਾਸ ਦਾ ਦਫਤਰ (Go-Biz), ਕੈਲੀਫੋਰਨੀਆ ਊਰਜਾ ਕਮਿਸ਼ਨ (California Energy Commission, CEC), ਕੈਲੀਫੋਰਨੀਆ ਜਨਤਕ ਉਪਯੋਗਤਾ ਕਮਿਸ਼ਨ (California Public Utilities Commission, CPUC), ਕੈਲੀਫੋਰਨੀਆ ਆਵਾਜਾਈ ਕਮਿਸ਼ਨ (California Transportation Commission, CTC)), ਕੈਲੀਫੋਰਨੀਆ ਰਾਜ ਆਵਾਜਾਈ ਏਜੰਸੀ (California State Transportation Agency, CalSTA)), ਕੈਲੀਫੋਰਨੀਆ ਆਵਾਜਾਈ ਵਿਭਾਗ (California Department of Transportation (Caltrans)), ਕੈਲੀਫੋਰਨੀਆ ਆਮ ਸੇਵਾਵਾਂ ਵਿਭਾਗ (California Department of General Services, DGS) ਅਤੇ ਰਾਜ ਵਿੱਚ ਸਥਾਨਕ ਏਜੰਸੀਆਂ ਅਤੇ ਉਪਯੋਗਤਾਵਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਜ਼ੀਰੋ-ਐਮਿਸ਼ਨ ਫਿਊਲਿੰਗ ਢਾਂਚੇ ਬਾਰੇ ਜਾਣਕਾਰੀ CARB ਬੁਨਿਆਦੀ ਢਾਂਚਾ ਸਰੋਤ ਵੈੱਬਪੇਜ ਤੇ ਉਪਲਬਧ ਹੈ।
- ਫੰਡਿੰਗ ਬਾਰੇ ਜਾਣਕਾਰੀ ਆਨ-ਰੋਡ ਹੈਵੀ-ਡਿਊਟੀ ਫੰਡਿੰਗ ਅਵਸਰ ਵੈਬਪੇਜ ਤੇ ਉਪਲਬਧ ਹੈ।
ਇਹ ਦਸਤਾਵੇਜ਼ ਐਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ ਦੀ ਪਾਲਣਾ ਕਰਨ ਵਿੱਚ ਨਿਯੰਤ੍ਰਿਤ ਸੰਸਥਾਵਾਂ ਦੀ ਸਹਾਇਤਾ ਲਈ ਪ੍ਰਦਾਨ ਕੀਤਾ ਗਿਆ ਹੈ। ਜੇਕਰ ਇਸ ਦਸਤਾਵੇਜ਼ ਅਤੇ ਐਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ ਵਿੱਚ ਕੋਈ ਅੰਤਰ ਮੌਜੂਦ ਹੈ, ਤਾਂ ਐਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ ਦਾ ਰੈਗੂਲੇਟਰੀ ਟੈਕਸਟ ਲਾਗੂ ਹੁੰਦਾ ਹੈ।