ਐਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ ZEV ਮੀਲਪੱਥਰ ਵਿਕਲਪ
Contacto
1 ਜਨਵਰੀ, 2030 ਤੱਕ, ਉੱਚ ਤਰਜੀਹ ਅਤੇ ਫੈਡਰਲ ਫਲੀਟਸ ਅਤੇ ਰਾਜ ਅਤੇ ਸਥਾਨਕ ਸਰਕਾਰਾਂ ਦੀ ਏਜੰਸੀ ਫਲੀਟਸ ZEV ਮੀਲਪੱਥਰ ਵਿਕਲਪ ਦੀ ਚੋਣ ਕਰ ਸਕਦੇ ਹਨ ਅਤੇ ਉਹਨਾਂ ਦੇ ਕੈਲੀਫੋਰਨੀਆ ਫਲੀਟਸ ਦੇ ਪ੍ਰਤੀਸ਼ਤ ਦੇ ਤੌਰ 'ਤੇ ਜ਼ੀਰੋ-ਈਮਿਸ਼ਨ ਵਾਹਨ (ZEV) ਮਾਡਲ ਸਾਲ ਅਨੁਸੂਚੀ ਲਈ ਇੱਕ ਵਿਕਲਪਿਕ ਪਾਲਣਾ ਵਿਕਲਪ ਵਜੋਂ ਟੀਚਿਆਂ ਨੂੰ ਪੂਰਾ ਕਰ ਸਕਦੇ ਹਨ। ਇਹ ਵਿਕਲਪ ਵਾਹਨ ਦੀ ਕਿਸਮ ਅਤੇ ਇਸਦੀ ਵਰਤੋਂ 'ਤੇ ਨਿਰਭਰ ਕਰਦੇ ਹੋਏ, 2025 ਅਤੇ 2042 ਦੇ ਵਿਚਕਾਰ ZEV ਨੂੰ ਫਲੀਟ ਵਿੱਚ ਪੜਾਅਵਾਰ ਕਰਨ ਦੀ ਇਜਾਜ਼ਤ ਦਿੰਦਾ ਹੈ। ਜੇਕਰ ਇਹ ਵਿਕਲਪ ਚੁਣਦੇ ਹੋ, ਤਾਂ 1 ਜਨਵਰੀ, 2025 ਤੋਂ, ਫਲੀਟ ਮਾਲਕਾਂ ਨੂੰ ਆਪਣੇ ਕੈਲੀਫੋਰਨੀਆ ਫਲੀਟਸ ਲਈ, ਸਾਰਣੀ A ਵਿੱਚ ਦਰਸਾਏ ਗਏ ZEV ਫਲੀਟ ਮੀਲਪੱਥਰ ਪ੍ਰਤੀਸ਼ਤ ਜ਼ਰੂਰਤਾਂ ਨੂੰ ਲਗਾਤਾਰ ਪੂਰਾ ਕਰਨਾ ਚਾਹੀਦਾ ਹੈ ਜਾਂ ਇਸਤੋਂ ਵੱਧ ਹੋਣੀਆਂ ਚਾਹੀਦੀਆਂ ਹਨ। ਕੈਲੀਫੋਰਨੀਆ ਫਲੀਟ ਵਿੱਚ ਇੱਕ ਕੈਲੰਡਰ ਸਾਲ ਦੌਰਾਨ ਇੱਕ ਫਲੀਟ ਮਾਲਕ ਜਾਂ ਨਿਯੰਤ੍ਰਣ ਪਾਰਟੀ ਦੁਆਰਾ ਕੈਲੀਫੋਰਨੀਆ ਵਿੱਚ ਸੰਚਾਲਿਤ ਵਾਹਨ ਸ਼ਾਮਲ ਹੁੰਦੇ ਹਨ ਅਤੇ ਇਸ ਵਿੱਚ ਸਾਂਝੀ ਮਾਲਕੀ ਜਾਂ ਨਿਯੰਤ੍ਰਣ ਅਧੀਨ ਵਾਹਨ ਸ਼ਾਮਲ ਹੁੰਦੇ ਹਨ। ZEV ਫਲੀਟ ਮੀਲਪੱਥਰ ਪ੍ਰਤੀਸ਼ਤ ਨੂੰ ਅਗਲੇ ਅਨੁਪਾਲਣ ਮੀਲਪੱਥਰ ਤੱਕ ਹਰ ਸਾਲ ਕਾਇਮ ਰੱਖਿਆ ਜਾਣਾ ਚਾਹੀਦਾ ਹੈ; ਉਦਾਹਰਨ ਲਈ, 1 ਜਨਵਰੀ, 2025 ਤੋਂ, 31 ਦਸੰਬਰ, 2027 ਤੱਕ, ਕੈਲੀਫੋਰਨੀਆ ਫਲੀਟ ਵਿੱਚ ਘੱਟੋ-ਘੱਟ 10 ਪ੍ਰਤੀਸ਼ਤ ਮੀਲਪੱਥਰ ਗਰੁੱਪ 1 ਵਾਹਨ ZEV ਹੋਣੇ ਚਾਹੀਦੇ ਹਨ।
ਕਿਰਪਾ ਕਰਕੇ ਨੋਟ ਕਰੋ ਕਿ ਜੇਕਰ ਕੈਲੰਡਰ ਸਾਲ ਦੌਰਾਨ ਕਿਸੇ ਵੀ ਸਮੇਂ ਕੈਲੀਫੋਰਨੀਆ ਵਿੱਚ ਕੋਈ ਵਾਹਨ ਚਲਾਇਆ ਜਾਂਦਾ ਹੈ, ਤਾਂ ਉਸ ਕੈਲੰਡਰ ਸਾਲ ਲਈ ਪਾਲਣਾ ਦਾ ਨਿਰਧਾਰਨ ਕਰਦੇ ਸਮੇਂ ਇਸਨੂੰ ਕੈਲੀਫੋਰਨੀਆ ਫਲੀਟ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਜਿਹੜੇ ਵਾਹਨ ਵੇਚੇ ਜਾਂ ਸਕ੍ਰੈਪ ਕੀਤੇ ਜਾਂਦੇ ਹਨ, ਉਹ ਵੇਚਣ ਜਾਂ ਸਕ੍ਰੈਪ ਕਰਨ ਦੇ ਸਮੇਂ ਮਾਈਲਸਟੋਨ ਦੀ ਗਣਨਾ ਦੇ ਉਦੇਸ਼ਾਂ ਲਈ ਕੈਲੀਫੋਰਨੀਆ ਦੇ ਫਲੀਟ ਦੇ ਆਕਾਰ ਨੂੰ ਘਟਾ ਦੇਣਗੇ। ਹਾਲਾਂਕਿ, ਕਿਸੇ ਵਾਹਨ ਨੂੰ ਵੇਚੇ ਜਾਂ ਸਕ੍ਰੈਪ ਕੀਤੇ ਬਿਨਾਂ ਰਾਜ ਤੋਂ ਬਾਹਰ ਤਬਦੀਲ ਕਰਨਾ ਅਜੇ ਵੀ ਕੈਲੀਫੋਰਨੀਆ ਵਿੱਚ ਚਲਾਏ ਗਏ ਪੂਰੇ ਕੈਲੰਡਰ ਸਾਲ ਲਈ ਕੈਲੀਫੋਰਨੀਆ ਦੇ ਫਲੀਟ ਆਕਾਰ ਦੇ ਹਿੱਸੇ ਵਜੋਂ ਗਿਣਿਆ ਜਾਵੇਗਾ।
ਸਾਰਣੀ A: ਮੀਲਪੱਥਰ ਗਰੁੱਪ ਅਤੇ ਸਾਲ ਦੁਆਰਾ ZEV ਫਲੀਟ ਮੀਲਪੱਥਰ
ਉਹਨਾਂ ਵਾਹਨਾਂ ਦਾ ਪ੍ਰਤੀਸ਼ਤ ਜੋ ਲਾਜ਼ਮੀ ਤੌਰ ’ਤੇ ZEV ਹੋਣੇ ਚਾਹੀਦੇ ਹਨ | 10% | 25% | 50% | 75% | 100% |
ਮੀਲਪੱਥਰ ਗਰੁੱਪ 1: ਬਾਕਸ ਟਰੱਕ, ਵੈਨਾਂ, ਦੋ ਐਕਸਲਾਂ ਵਾਲੀਆਂ ਬੱਸਾਂ, ਯਾਰਡ ਟਰੈਕਟਰ, ਲਾਈਟ-ਡਿਊਟੀ ਪੈਕੇਜ ਡੀਲਿਵਰੀ ਵਾਹਨ | 2025 | 2028 | 2031 | 2033 | 2035 ਅਤੇ ਇਸ ਤੋਂ ਅੱਗੇ |
ਮੀਲਪੱਥਰ ਗਰੁੱਪ 2: ਵਰਕ ਟਰੱਕ, ਡੇ ਕੈਬ ਟਰੈਕਟਰ, ਪਿੱਕਅੱਪ ਟਰੱਕ, ਤਿੰਨ ਐਕਸਲਾਂ ਵਾਲੀਆਂ ਬੱਸਾਂ | 2027 | 2030 | 2033 | 2036 | 2039 ਅਤੇ ਇਸ ਤੋਂ ਅੱਗੇ |
ਮੀਲਪੱਥਰ ਗਰੁੱਪ 3: ਸਲੀਪਰ ਕੈਬ ਟਰੈਕਟਰ ਅਤੇ ਸਪੈਸ਼ਿਲਟੀ ਵਾਹਨ | 2030 | 2033 | 2036 | 2039 | 2042 ਅਤੇ ਇਸ ਤੋਂ ਅੱਗੇ |
ਅਸੀਂ ਉਹਨਾਂ ZEV ਦੀ ਸੰਖਿਆ ਦੀ ਗਣਨਾ ਕਿਵੇਂ ਕਰੀਏ, ਜੋ ਸਾਡੇ ਕੋਲ ਹੋਣੇ ਚਾਹੀਦੇ ਹਨ?
ਸਾਲਾਨਾ ZEV ਫਲੀਟ ਮੀਲਪੱਥਰ ਦੀ ਗਣਨਾ ਕੈਲੀਫੋਰਨੀਆ ਫਲੀਟ ਵਿੱਚ ਸਾਰਣੀ A ਵਿੱਚ ਸੂਚੀਬੱਧ ਤਿੰਨ ਮੀਲਪੱਥਰ ਗਰੁੱਪਾਂ ਵਿੱਚੋਂ ਹਰੇਕ ਲਈ ਵਾਹਨਾਂ ਦੀ ਗਿਣਤੀ ਕਰਕੇ ਕੀਤੀ ਜਾਂਦੀ ਹੈ, ਫਿਰ ਉਸ ਸਾਲ ਲਈ ZEV ਪ੍ਰਤੀਸ਼ਤ ਦੀ ਜ਼ਰੂਰਤ ਨਾਲ ਹਰੇਕ ਮੀਲਪੱਥਰ ਗਰੁੱਪ ਵਿੱਚ ਵਾਹਨਾਂ ਦੀ ਗਿਣਤੀ ਨੂੰ ਗੁਣਾ ਕਰਕੇ ਗਿਣਤੀ ਕਰਕੇ ਕੀਤੀ ਜਾਂਦੀ ਹੈ। ਇੱਥੇ ਕੈਲੰਡਰ ਸਾਲ 2030 ਲਈ ਫਲੀਟ ਲਈ ਇੱਕ ਉਦਾਹਰਨ ਗਣਨਾ ਹੈ। ਇਸ ਉਦਾਹਰਨ ਲਈ, ਕੈਲੀਫੋਰਨੀਆ ਫਲੀਟ ਵਿੱਚ 100 ਗਰੁੱਪ 1 ਵਾਹਨ, 50 ਗਰੁੱਪ 2 ਵਾਹਨ, ਅਤੇ 30 ਗਰੁੱਪ 3 ਵਾਹਨ ਸ਼ਾਮਲ ਹਨ:
ਮੀਲਪੱਥਰ ਗਰੁੱਪ 1: 100 ਵਾਹਨ x 25% = 25 ZEVs
ਮੀਲਪੱਥਰ ਗਰੁੱਪ 2: 50 ਵਾਹਨ x 25% = 12.5 ZEVs
ਮੀਲਪੱਥਰ ਗਰੁੱਪ 3: 30 ਵਾਹਨ x 10% = 3 ZEVs
ਕੁੱਲ ZEV ਫਲੀਟ ਮੀਲਪੱਥਰ = 40.5 ZEV, ਜੋ ਕਿ ਉਸ ਸਾਲ ਲੋੜੀਂਦੇ 41 ZEV ਤੱਕ ਹਨ।
ਹੇਠ ਲਿਖੀ ਵਾਧੂ ਉਦਾਹਰਨ ਇਹ ਦਿਖਾਉਂਦੀ ਹੈ ਕਿ ਸਮੇਂ ਦੇ ਨਾਲ ਫਲੀਟ ਕਿਵੇਂ ਬਦਲ ਸਕਦਾ ਹੈ।
ਵਾਹਨ ਦੀ ਕਿਸਮ | # ਕੁੱਲ ਵਾਹਨ | ZEVs ਸੰਨ 2025 | ZEVs ਸੰਨ 2027 | ZEVs ਸੰਨ 2029 | ZEVs ਸੰਨ 2033 | ZEVs ਸੰਨ 2045 |
ਬਾਕਸ ਟਰੱਕ, ਵੈਨਾਂ, ਦੋ-ਐਕਸਲ ਬੱਸਾਂ, ਯਾਰਡ ਟਰੱਕ, ਲਾਈਟ-ਡਿਊਟੀ ਪੈਕੇਜ ਡਿਲੀਵਰੀ ਵਾਹਨ | 60 | 6 | 6 | 15 | 45 | 60 |
ਕੰਮ ਵਾਲੇ ਟਰੱਕ, ਡੇਅ ਕੈਬ ਟਰੈਕਟਰ, ਤਿੰਨ-ਐਕਸਲ ਬੱਸਾਂ, ਪਿਕਅੱਪ ਟਰੱਕ | 20 | 0 | 2 | 2 | 10 | 20 |
ਸਲੀਪਰ ਕੈਬ ਟਰੈਕਟਰ ਅਤੇ ਵਿਸ਼ੇਸ਼ ਵਾਹਨ | 20 | 0 | 0 | 0 | 5 | 20 |
ZEV ਮੀਲਪੱਥਰ | 100 | 6 | 8 | 17 | 60 | 100 |
ਕੀ ਕੋਈ ZEV ਅਨੁਪਾਲਣ ਲਈ ਗਿਣਿਆ ਜਾਵੇਗਾ?
ਕਿਸੇ ਵੀ ਮੀਲਪੱਥਰ ਗਰੁੱਪ ਤੋਂ ਇੱਕ ZEV ਫਲੀਟ ਦੀ ZEV ਫਲੀਟ ਮੀਲਪੱਥਰ ਸੰਬੰਧੀ ਜ਼ਰੂਰਤ ਦੇ ਅਨੁਸਾਰ ਗਿਣ ਸਕਦਾ ਹੈ। ਪਹਿਲੀ ਉਦਾਹਰਨ ਵਿੱਚ, ਫਲੀਟ 2030 ਵਿੱਚ 30 ZEV ਵੈਨਾਂ, 10 ZEV ਵਰਕ ਟਰੱਕ, ਅਤੇ 1 ZEV ਸਲੀਪਰ ਕੈਬ ਟਰੈਕਟਰ ਰੱਖਣ ਦੀ ਚੋਣ ਕਰ ਸਕਦਾ ਹੈ। ਦੂਜੀ ਉਦਾਹਰਨ ਵਿੱਚ, ਹੇਠਲੀ ਕਤਾਰ ਵਿੱਚ ਕੁੱਲ ਗਿਣਤੀ ਉਹ ਹੈ, ਜਿਸਨੂੰ CARB ਅਨੁਪਾਲਣ ਦੇ ਉਦੇਸ਼ਾਂ ਲਈ ਮੰਨਦਾ ਹੈ। ਕੋਈ ਵੀ ZEV ਇਸ ਕੁੱਲ (ਜਿਵੇਂ ਕਿ ਪਿਕਅੱਪ, ਯਾਰਡ ਟਰੱਕ, ਬਾਕਸ ਟਰੱਕ, ਟਰੈਕਟਰ, ਜਾਂ ਇਹਨਾਂ ਗਰੁੱਪਾਂ ਵਿੱਚੋਂ ਕਿਸੇ ਵੀ ਵਾਹਨ ਦਾ ਕੋਈ ਸੁਮੇਲ) ਵਿੱਚ ਗਿਣਿਆ ਜਾ ਸਕਦਾ ਹੈ, ਜਦੋਂ ਤੱਕ ਉਹ ਨਿਯਮ ਦੇ ਦਾਇਰੇ ਵਿੱਚ ਵਾਹਨ ਹਨ (ਆਮ ਤੌਰ 'ਤੇ ਕੁੱਲ ਵਾਹਨ ਭਾਰ ਰੇਟਿੰਗ 8,500+ ਪੌਂਡ.; ਲਾਈਟ-ਡਿਊਟੀ ਕਾਰਾਂ ਦੀ ਗਿਣਤੀ ਨਹੀਂ ਹੋਵੇਗੀ)।
ਕੀ ਇਸ ਵਿਕਲਪ ਦੀ ਵਰਤੋਂ ਕਰਨ ਵਾਲੇ ਫਲੀਟਸ ਹਾਲੇ ਵੀ ਕੈਲੀਫੋਰਨੀਆ ਫਲੀਟ ਵਿੱਚ ਅੰਦਰੂਨੀ ਕੰਬਸ਼ਨ ਇੰਜਣ ਵਾਹਨਾਂ ਨੂੰ ਜੋੜ ਸਕਦੇ ਹਨ?
ਕਿਸੇ ਨਵੇਂ ਅੰਦਰੂਨੀ ਕੰਬਸ਼ਨ ਇੰਜਣ (ICE) ਵਾਹਨ, 2024 ਜਾਂ ਨਵੇਂ, ਕੈਲੀਫੋਰਨੀਆ ਫਲੀਟ ਵਿੱਚ ਸ਼ਾਮਲ ਕੀਤੇ ਗਏ, ਲਾਗੂ ਕੈਲੀਫੋਰਨੀਆ ਦੇ ਨਿਕਾਸ ਮਾਪਦੰਡਾਂ ਅਤੇ ਨਿਕਾਸ ਸੰਬੰਧੀ ਜ਼ਰੂਰਤਾਂ ਲਈ ਪ੍ਰਮਾਣਿਤ ਇੰਜਣ ਹੋਣਾ ਚਾਹੀਦਾ ਹੈ, ਅਤੇ ਕੈਲੀਫੋਰਨੀਆ ਫਲੀਟ ਵਿੱਚ ਸ਼ਾਮਲ ਕੀਤੇ ਗਏ ਕਿਸੇ ਵੀ ਵਰਤੇ ਗਏ ICE ਵਾਹਨ ਦਾ ਇੱਕ 2010 – 2023 ਮਾਡਲ ਸਾਲ ਦਾ ਇੰਜਣ ਹੋਣਾ ਚਾਹੀਦਾ ਹੈ।
ਇਹ ਦਸਤਾਵੇਜ਼ ਐਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ ਦੀ ਪਾਲਣਾ ਕਰਨ ਵਿੱਚ ਨਿਯੰਤ੍ਰਿਤ ਸੰਸਥਾਵਾਂ ਦੀ ਸਹਾਇਤਾ ਲਈ ਪ੍ਰਦਾਨ ਕੀਤਾ ਗਿਆ ਹੈ। ਜੇਕਰ ਇਸ ਦਸਤਾਵੇਜ਼ ਅਤੇ ਐਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ ਵਿੱਚ ਕੋਈ ਅੰਤਰ ਮੌਜੂਦ ਹੈ, ਤਾਂ ਐਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ ਦਾ ਰੈਗੂਲੇਟਰੀ ਟੈਕਸਟ ਲਾਗੂ ਹੁੰਦਾ ਹੈ।